ਮਮਤਾ ਬੈਨਰਜੀ ਦੀ ਮੋਦੀ ਨਾਲ ਮੀਟਿੰਗ ਅੱਜ

ਮਮਤਾ ਬੈਨਰਜੀ ਦੀ ਮੋਦੀ ਨਾਲ ਮੀਟਿੰਗ ਅੱਜ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਮੀਟਿੰਗ ਬਾਰੇ ਕਿਹਾ ਕਿ ਉਹ ਮੀਟਿੰਗ ਵਿੱਚ ਸੂਬੇ ਲਈ ਫੰਡਾਂ ਦੇ ਨਾਲ-ਨਾਲ ਹੋਰ ਮੁੱਦੇ ਵੀ ਚੁੱਕਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਦੌਰਾਨ ਸੂਬਿਆਂ ਦੇ ਨਾਮ ਬਦਲਣ ਅਤੇ ਸਰਕਾਰੀ ਬੈਂਕਾਂ ਦੇ ਰਲੇਵਿਆਂ ਦਾ ਮੁੱਦਾ ਵੀ ਚੁੱਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਉਹ ਫੰਡਾਂ ਦੇ ਨਾਲ-ਨਾਲ ਪੱਛਮੀ ਬੰਗਾਲ ਦਾ ਨਾਮ ਬਦਲਣ ਵਾਲੇ…

VIA PUNJAB
ਅੱਗੇ ਪੜ੍ਹੋ

ਤਾਲਿਬਾਨ ਹਮਲੇ ਵਿੱਚ 48 ਹਲਾਕ, 80 ਜ਼ਖ਼ਮੀ

ਤਾਲਿਬਾਨ ਹਮਲੇ ਵਿੱਚ 48 ਹਲਾਕ, 80 ਜ਼ਖ਼ਮੀ

ਕਾਬੁਲ – ਅਫਗਾਨਿਸਤਾਨ ’ਚ ਅੱਜ ਤਾਲਿਬਾਨ ਵੱਲੋਂ ਕੀਤੇ ਗਏ ਦੋ ਆਤਮਘਾਤੀ ਹਮਲਿਆਂ ’ਚ 48 ਵਿਅਕਤੀਆਂ ਦੀ ਮੌਤ ਹੋ ਗਈ ਤੇ 80 ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਮਲਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਚੋਣ ਰੈਲੀ ਨੇੜੇ ਹੋਇਆ ਪਰ ਇਸ ਹਮਲੇ ’ਚ ਉਨ੍ਹਾਂ ਦਾ ਬਚਾਅ ਹੋ ਗਿਆ। ਇਹ ਹਮਲਾ ਦੇਸ਼ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ 11 ਦਿਨ ਪਹਿਲਾਂ ਹੋਇਆ ਹੈ। ਅਸ਼ਰਫ਼ ਗ਼ਨੀ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਪਰਵਾਨ ਸੂਬੇ ਦੀ ਰਾਜਧਾਨੀ ਚਰੀਕਾਰ ’ਚ…

VIA PUNJAB
ਅੱਗੇ ਪੜ੍ਹੋ

2 ਤੋਂ 3 ਹਫਤਿਆਂ ਚ ਪੂਰੀ ਤਰ੍ਹਾਂ ਲੀਹ ਤੇ ਆ ਜਾਵੇਗਾ ਸਾਊਦੀ ਅਰਬ ਦਾ ਤੇਲ ਉਤਪਾਦਨ

2 ਤੋਂ 3 ਹਫਤਿਆਂ ਚ ਪੂਰੀ ਤਰ੍ਹਾਂ ਲੀਹ ਤੇ ਆ ਜਾਵੇਗਾ ਸਾਊਦੀ ਅਰਬ ਦਾ ਤੇਲ ਉਤਪਾਦਨ

ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਸਰੋਤਾਂ ‘ਤੇ ਡ੍ਰੋਨ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਆਇਆ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸਾਊਦੀ ਨੇ ਜਲਦ ਹੀ ਤੇਲ ਉਤਪਾਦਨ ਲੀਹ ‘ਤੇ ਆਉਣ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਸਾਊਦੀ ਵੱਲੋਂ ਆਖਿਆ ਗਿਆ ਹੈ ਕਿ 2 ਤੋਂ 3 ਦਿਨ ਹਫਤਿਆਂ ਦੇ ਅੰਦਰ ਉਸ ਦਾ ਤੇਲ ਉਤਪਾਦਨ ਪੂਰੀ ਤਰ੍ਹਾਂ ਨਾਲ ਆਮ ਹੋ ਜਾਵੇਗਾ।ਦੱਸ ਦਈਏ ਕਿ 14 ਸਤੰਬਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਅਲਾਸਕਾ ਚ ਲੱਗੇ ਭੂਚਾਲ ਦੇ ਝਟਕੇ

ਅਮਰੀਕਾ ਦੇ ਅਲਾਸਕਾ ਚ ਲੱਗੇ ਭੂਚਾਲ ਦੇ ਝਟਕੇ

ਅਮਰੀਕਾ ਦੇ ਅਲਾਸਕਾ ਖੇਤਰ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਵਿਭਾਗ ਦੇ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ। ਵਿਭਾਗ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਸੋਮਵਾਰ ਤੇ ਮੰਗਲਵਾਰ ਦੀ ਮੱਧ ਰਾਤ 1:10 ਮਿੰਟ ‘ਤੇ ਆਇਆ ਤੇ ਇਸ ਦਾ ਕੇਂਦਰ ਵਿਲੋ ਪਿੰਡ ‘ਚ ਜ਼ਮੀਨ ਤੋਂ 42 ਕਿਲੋਮੀਟਰ ਦੀ ਗਹਿਰਾਈ ‘ਤੇ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।

VIA PUNJAB
ਅੱਗੇ ਪੜ੍ਹੋ

ਹਿੰਦੂ ਕੁੜੀ ਦੇ ਕਤਲ ਦੇ ਰੋਸ ਚ ਕਰਾਚੀ ਚ ਵਿਰੋਧ ਪ੍ਰਦਰਸ਼ਨ

ਹਿੰਦੂ ਕੁੜੀ ਦੇ ਕਤਲ ਦੇ ਰੋਸ ਚ ਕਰਾਚੀ ਚ ਵਿਰੋਧ ਪ੍ਰਦਰਸ਼ਨ

ਪਾਕਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀ ਵਰਗ ਖੁਦ ‘ਤੇ ਹੋ ਰਹੇ ਅੱਤਿਆਚਾਰਾਂ ਕਾਰਨ ਬਦ ਤੋਂ ਵੱਧ ਬੁਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ, ਖਾਸ ਤੌਰ ‘ਤੇ ਹਿੰਦੂਆਂ ਅਤੇ ਸਿੱਖ ਲੜਕੀਆਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਅਗਵਾਹ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਇੱਕ ਹਿੰਦੂ ਲੜਕੀ ਨਿਮਰਤਾ ਚਾਂਦਨੀ ਦੀ ਹੱਤਿਆ ਕਰ ਦਿੱਤੀ ਗਈ । ਅਜਿਹਾ ਮੰਨਿਆ ਜਾ ਰਿਹਾ ਹੈ ਇਹ ਹੱਤਿਆ ਜਬਰਨ ਧਰਮ ਤਬਦੀਲੀ ਦੀ ਵਜ੍ਹਾ ਨਾਲ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਦੱ. ਅਫਰੀਕਾ ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਤੋਂ ਬਾਅਦ ਭਾਰਤ ਬੁੱਧਵਾਰ ਨੂੰ ਇੱਥੇ ਦੱਖਣ ਅਫਰੀਕਾ ਖਿਲਾਫ ਦੂਜੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ ਵਾਧੇ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਵੀ ਇਹ ਮੈਚ ਕਾਫ਼ੀ ਮਹਤਵਪੂਰਨ ਹੋਵੇਗਾ ਕਿਉਂਕਿ ਪਿਛਲੇ ਕੁਝ ਮੈਚਾਂ ‘ਚ ਉਹ ਮੌਕਿਆਂ ਦਾ ਫਾਇਦਾ ਚੁੱਕਣ ‘ਚ ਨਾਕਾਮ ਰਹੇ ਹਨ ਅਤੇ ਉਨ੍ਹਾਂ ‘ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਅਗਲੇ…

VIA PUNJAB
ਅੱਗੇ ਪੜ੍ਹੋ

ਚੋਣਕਰਤਾ ਲੈਣ ਧੋਨੀ ਦੇ ਭਵਿੱਖ ਤੇ ਫੈਸਲਾ : ਗਾਂਗੁਲੀ

ਚੋਣਕਰਤਾ ਲੈਣ ਧੋਨੀ ਦੇ ਭਵਿੱਖ ਤੇ ਫੈਸਲਾ : ਗਾਂਗੁਲੀ

ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਹੁਣ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਫੈਸਲਾ ਲੈਣਾ ਚਾਹੀਦਾ ਹੈ। ਹਾਲ ਹੀ ‘ਚ ਵਿਰਾਟ ਦੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਰਨ ਧੋਨੀ ਦੇ ਸੰਨਿਆਸ ਨੂੰ ਲੈ ਕੇ ਫਿਰ ਤੋਂ ਚਰਚਾ ਹੋਣ ਲੱਗੀ ਸੀ। ਹਾਲਾਂਕਿ ਸਾਬਕਾ ਕਪਤਾਨ ਧੋਨੀ ਨੇ ਅਜੇ ਤਕ ਆਪਣੇ ਸੰਨਿਆਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਮੀਦ ਹੈ ਕਿ ਧੋਨੀ ਇਸ ਸਾਲ ਇੰਗਲੈਂਡ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਸਬੰਧੀ ਤਾਲਮੇਲੀ ਕਮੇਟੀ ਦੀ ਹੋਈ ਇਕੱਤਰਤਾ

550ਵੇਂ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਸਬੰਧੀ ਤਾਲਮੇਲੀ ਕਮੇਟੀ ਦੀ ਹੋਈ ਇਕੱਤਰਤਾ

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ’ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਦੀ ਇਕੱਤਰਤਾ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਪੰਜਾਬ ਸਰਕਾਰ ਤਰਫੋਂ…

VIA PUNJAB
ਅੱਗੇ ਪੜ੍ਹੋ

ਦੇਸ਼ ਦੀ ਤਕਦੀਰ ਨੂੰ ਤਰਾਸ਼ਣ ਲਈ ਸਕੂਲੀ ਸਿੱਖਿਆ ਅਹਿਮ- ਵਿਜੇ ਇਦਰ ਸਿੰਗਲਾ

ਦੇਸ਼ ਦੀ ਤਕਦੀਰ ਨੂੰ ਤਰਾਸ਼ਣ ਲਈ ਸਕੂਲੀ ਸਿੱਖਿਆ ਅਹਿਮ- ਵਿਜੇ ਇਦਰ ਸਿੰਗਲਾ

ਨਵੇਂ ਮੁਲਾਜ਼ਮਾਂ ਨੂੰ ਪੂਰੇ ਸਮਰਪਣ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਆਖਿਆ ਚੰਡੀਗੜ – ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ’ਤੇ ਪੂਰੀ ਤਰਾਂ ਧਿਆਨ ਕੇਂਦਰਤ ਕੀਤਾ ਹੋਇਆ ਹੈ ਕਿਉਕਿ ਇਹ ਦੇਸ਼ ਦੀ ਤਕਦੀਰ ਨੂੰ ਤਰਾਸ਼ਣ ਅਤੇ ਬੱਚਿਆਂ ਦੇ ਭਵਿੱਖ ਦੀ ਬੁਨਿਆਦ ਰੱਖਣ ਲਈ ਬਹੁਤ ਅਹਿਮ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਭਵਨ ਵਿਖੇ 76 ਵਿਅਕਤੀਆਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਦੇਣ ਦੇ ਮੌਕੇ ਕੀਤਾ।ਮੰਤਰੀ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਖ਼ੀਵਾ ਦਿਆਲੂਵਾਲਾ ਮਾਮਲੇ ਵਿੱਚ ਐਸ.ਐਸ.ਪੀ. ਮਾਨਸਾ ਤੋਂ ਰਿਪੋਰਟ ਤਲਬ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਖ਼ੀਵਾ ਦਿਆਲੂਵਾਲਾ ਮਾਮਲੇ ਵਿੱਚ  ਐਸ.ਐਸ.ਪੀ. ਮਾਨਸਾ ਤੋਂ ਰਿਪੋਰਟ ਤਲਬ

ਚੰਡੀਗੜ – ਮਾਨਸਾ ਜ਼ਿਲ੍ਹੇ ਦੇ ਪਿੰਡ ਖ਼ੀਵਾ ਦਿਆਲ਼ੂਵਾਲਾ ਪਿੰਡ ਵਿੱਚ ਦਲਿਤਾਂ ਦੇ ਬਾਈਕਾਟ ਕਰਨ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦੇ ਹੋਏ ਮਾਮਲੇ ਵਿੱਚ ਐਸ.ਐਸ.ਪੀ. ਮਾਨਸਾ ਤੋਂ ਰਿਪੋਰਟ ਤਲਬ ਕੀਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖ਼ੀਵਾ ਦਿਆਲ਼ੂਵਾਲਾ ਪਿੰਡ ਵਿੱਚ ਦਲਿਤਾਂ ਦੇ ਬਾਈਕਾਟ ਕਰਨ ਸਬੰਧੀ ਅਖਬਾਰਾਂ ਰਾਹੀ ਜਾਣਕਾਰੀ ਮਿਲੀ ਸੀ ਜਿਸ ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਮਾਨਸਾ ਤੋਂ…

VIA PUNJAB
ਅੱਗੇ ਪੜ੍ਹੋ
1 579 580 581 582 583 1,271