ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਦਵਾਈਆਂ ਦੇਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ

ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਦਵਾਈਆਂ ਦੇਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ – ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਰ ਕਿਸਮ ਦੀਆਂ ਮੁਫ਼ਤ ਦਵਾਈਆਂ ਦੀ ਢੁਕਵੀਂ ਉਪਲੱਬਤਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਜ਼ਰੂਰੀ ਦਵਾਈਆਂ ਲੈਣ ਲਈ ਭੱਜ ਦੌੜ ਨਾ ਕਰਨੀ ਪਵੇ ਤੇ ਉਹਨਾਂ ਨੂੰ ਪ੍ਰਾਈਵੇਟ ਡਰੱਗ ਸਟੋਰਾਂ ਤੋਂ ਦਵਾਈਆਂ ਖਰੀਦਣ ਲਈ ਪੈਸੇ ਨਾ ਖਰਚਣੇ ਪੈਣ। ਮਿਆਰੀ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਉਣ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਮੇਰਾ ਮੁੱਖ ਏਜੰਡਾ ਹੈ…

VIA PUNJAB
ਅੱਗੇ ਪੜ੍ਹੋ

ਹਰਿਆਣਾ ‘ਚ 6 ਨਰਸਿਗ ਕਾਲਜਾਂ ਨੂੰ ਮਿਲੀ ਹਰੀ ਝੰਡੀ

ਹਰਿਆਣਾ ‘ਚ 6 ਨਰਸਿਗ ਕਾਲਜਾਂ ਨੂੰ ਮਿਲੀ ਹਰੀ ਝੰਡੀ

194.30 ਕਰੋੜ ਦੀ ਲਾਗਤ ਨਾਲ 15 ਮਹੀਨੇ ਵਿੱਚ ਹੋਣਗੇ ਤਿਆਰ ਕੁਰੂਕਸ਼ੇਤਰ – ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਖ-ਵੱਖ ਜਿਲੀਆਂ ਵਿੱਚ 194 .30 ਕਰੋੜ ਰੁਪਏ ਦੀ ਲਾਗਤ ਨਾਲ 6 ਨਰਸਿੰਗ ਕਾਲਜਾਂ ਦੇ ਉਸਾਰੀ ਦੀ ਮੰਜੂਰੀ ਪ੍ਰਦਾਨ ਕੀਤੀ ਹੈ। ਇਹਨਾਂ ਨਰਸਿੰਗ ਕਾਲਜਾਂ ਦੀ ਉਸਾਰੀ 15 ਮਹੀਨੇ ਦੀ ਮਿਆਦ ਦੇ ਅੰਦਰ ਕੀਤੀ ਜਾਵੇਗੀ । ਜਿਲਾ ਫਰੀਦਾਬਾਦ ਵਿੱਚ 2 ਨਰਸਿੰਗ ਕਾਲਜ, ਰੇਵਾੜੀ, ਕੈਥਲ, ਕੁਰੂਕਸ਼ੇਤਰ ਅਤੇ ਪੰਚਕੂਲਾ ਜਿਲੀਆਂ ਵਿੱਚ ਇੱਕ-ਇੱਕ ਨਰਸਿੰਗ ਕਾਲਜ ਦੀ ਉਸਾਰੀ ਕੀਤੀ ਜਾਵੇਗੀ। ਇੱਕ…

VIA PUNJAB
ਅੱਗੇ ਪੜ੍ਹੋ

ਗੁੰਮ ਹੋਏ ਜਹਾਜ਼-ਏ.ਐਨ. 32 ਦਾ ਮਿਲਿਆ ਮਲਬਾ

ਗੁੰਮ ਹੋਏ ਜਹਾਜ਼-ਏ.ਐਨ. 32 ਦਾ ਮਿਲਿਆ ਮਲਬਾ

ਨਵੀਂ ਦਿੱਲੀ – ਪਿਛਲੇ ਇੱਕ ਹਫ਼ਤੇ ਤੋਂ ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ ਏ.ਐਨ-32 ਦੀ ਖੋਜ ਮੁਹਿੰਮ ਦੌਰਾਨ ਅਰੁਣਾਚਲ ਪ੍ਰਦੇਸ਼ ‘ਚ ਲਿਪੋ ਤੋਂ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਐਮ.ਆਈ-17 ਹੈਲੀਕਾਪਟਰਾਂ ਨੂੰ ਮਲਬਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਜਹਾਜ਼ 3 ਜੂਨ ਨੂੰ ਜੋਰਹਾਟ ਹਵਾਈ ਮਾਰਗ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਭਾਰਤੀ ਹਵਾਈ ਫ਼ੌਜ ਦੇ ਐਮ.ਆਈ-17 ਹੈਲੀਕਾਪਟਰਾਂ ਨੇ ਇਸ ਦਾ ਮਲਬਾ ਲੱਭਿਆ। ਹਵਾਈ ਫ਼ੌਜ ਨੇ ਦੱਸਿਆ ਕਿ ਇਹ…

VIA PUNJAB
ਅੱਗੇ ਪੜ੍ਹੋ

ਭਾਜਪਾ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਹੋਣਗੇ 17ਵੀਂ ਲੋਕ ਸਭਾ ਦੇ ਕਾਰਜਕਾਰੀ ਸਪੀਕਰ

ਭਾਜਪਾ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਹੋਣਗੇ 17ਵੀਂ ਲੋਕ ਸਭਾ ਦੇ ਕਾਰਜਕਾਰੀ ਸਪੀਕਰ

ਨਵੀਂ ਦਿੱਲੀ -ਬੀ.ਜੇ.ਪੀ. ਦੇ ਸੰਸਦ ਮੈਂਬਰ ਡਾ. ਵੀਰੇਂਦਰ ਕੁਮਾਰ 17ਵੀਂ ਲੋਕ ਸਭਾ ਦੇ ਕਾਰਜਕਾਰੀ (ਪ੍ਰੋਟੇਮ) ਸਪੀਕਰ ਹੋਣਗੇ। ਦੱਸਣਯੋਗ ਹੈ ਕਿ ਵੀਰੇਂਦਰ ਕੁਮਾਰ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਲੋਕ ਸਭਾ ਸੰਸਦ ਮੈਂਬਰ ਹਨ। ਇਸ ਤੋਂ ਪਹਿਲਾਂ ਵੀਰੇਂਦਰ ਕੁਮਾਰ ਨੇ ਚਾਰ ਲੋਕ ਸਭਾ ਚੋਣਾਂ ਮੱਧ ਪ੍ਰਦੇਸ਼ ਦੀ ਸਾਗਰ ਲੋਕ ਸਭਾ ਸੀਟ ਤੋਂ ਜਿੱਤੀਆਂ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਸੈਸ਼ਨ ਦੀ ਸ਼ੁਰੂਆਤ 17 ਜੂਨ ਤੋਂ ਹੋ ਰਹੀ ਹੈ।

VIA PUNJAB
ਅੱਗੇ ਪੜ੍ਹੋ

ਕੈਪਟਨ ਵੱਲੋਂ ਫਤਹਿਵੀਰ ਦੀ ਮੌਤ ਤੋਂ ਬਾਅਦ ਸਾਰੇ ਖੁਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਨਿਰਦੇਸ਼

ਕੈਪਟਨ ਵੱਲੋਂ ਫਤਹਿਵੀਰ ਦੀ ਮੌਤ ਤੋਂ ਬਾਅਦ ਸਾਰੇ ਖੁਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਨਿਰਦੇਸ਼

ਚੰਡੀਗੜ੍ਹ- ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਦੇ ਪਿੰਡ ਭਗਵਾਨਪੁਰ ਵਿਖੇ ਬੋਰ ਵਿਚ ਡਿੱਗਕੇ 2 ਸਾਲਾਂ ਦੇ ਫਤਹਿਵੀਰ ਸਿੰਘ ਦੀ ਹੋਈ ਦਰਦਨਾਕ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਖੁਲ੍ਹੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਫਤਹਿਵੀਰ ਸਿੰਘ ਨੂੰ 108 ਘੰਟੇ ਦੀ ਸਖਤ ਜਦੋ-ਜਹਿਦ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ। ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਖੁਲ੍ਹੇ ਪਏ ਬੋਰਾਂ ਬਾਰੇ…

VIA PUNJAB
ਅੱਗੇ ਪੜ੍ਹੋ

ਮਾਸੂਮ ਦੀ ਜਾਨ ਬਚਾਉਣ ‘ਚ ਅਸਫ਼ਲ ਰਹੀਆਂ ਸਰਕਾਰਾਂ

ਮਾਸੂਮ ਦੀ ਜਾਨ ਬਚਾਉਣ ‘ਚ ਅਸਫ਼ਲ ਰਹੀਆਂ ਸਰਕਾਰਾਂ

ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਸਰਕਾਰ ਦੀ ਨਲਾਇਕੀ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਕੇ ਕੱਢੀ ਭੜਾਸ ਸੁਨਾਮ ਊਧਮ ਸਿੰਘ ਵਾਲਾ – ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਲੰਘੀ 6 ਜੂਨ ਦੀ ਸ਼ਾਮ 4 ਵਜੇ ਤੋਂ ਬੋਰਵੈਲ ਵਿਚ ਡਿੱਗੇ ਛੋਟੇ 2 ਸਾਲ ਦੇ ਬੱਚੇ ਫਤਹਿਵੀਰ ਸਿੰਘ ਦੀ ਜਾਨ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੇ ਹੋਏ ਆਖਿਰ ਮਾਂ ਦੇ ਇਸ ਲਾਡਲੇ ਬੇਟੇ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਦੀਆਂ ਬਦਇੰਤਜਾਮੀਆਂ ਸਦਕਾ ਇਸ ਦੁਨੀਂਆਂ ਤੋਂ ਰੁਖਸਤ ਹੋਣਾ ਪਿਆ, ਜਿਸ ਕਾਰਨ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬੀਆਂ ਦੀ ਮੱਦਦ ਲਈ ਸ਼ਿਲਾਂਗ ਭੇਜਿਆ ਜਾਵੇਗਾ ਉੱਚ ਪੱਧਰੀ ਵਫ਼ਦ

ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬੀਆਂ ਦੀ ਮੱਦਦ ਲਈ ਸ਼ਿਲਾਂਗ ਭੇਜਿਆ ਜਾਵੇਗਾ ਉੱਚ ਪੱਧਰੀ ਵਫ਼ਦ

ਸ਼ਿਲਾਂਗ ’ਚ ਪੰਜਾਬੀਆਂ ਦਾ ਉਜਾੜਾ ਰੋਕਣ ਲਈ ਗ੍ਰਹਿ ਮੰਤਰੀ ਦੇਣ ਦਖ਼ਲ- ਭਾਈ ਲੌਂਗੋਵਾਲ ਅੰਮ੍ਰਿਤਸਰ – ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਇਕ ਕਲੋਨੀ ਵਿਚ ਵੱਸਦੇ ਪੰਜਾਬੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਆਉਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਿਲਾਂਗ ਵਿਖੇ ਇਕ ਉੱਚ ਪੱਧਰੀ ਵਫ਼ਦ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਸ਼ਿਲਾਂਗ ਵਿਖੇ ਪੰਜਾਬੀ ਕਲੋਨੀ ’ਚ ਵੱਸਦੇ ਕੁਝ ਲੋਕਾਂ ਦੇ ਘਰਾਂ ’ਤੇ ਸਥਾਨਕ ਖਾਸੀ ਲੋਕਾਂ…

VIA PUNJAB
ਅੱਗੇ ਪੜ੍ਹੋ

ਮੈਚ ਰੱਦ, ਦੱਖਣੀ ਅਫਰੀਕਾ-ਵਿੰਡੀਜ਼ ਨੂੰ ਇਕ-ਇਕ ਅੰਕ

ਮੈਚ ਰੱਦ, ਦੱਖਣੀ ਅਫਰੀਕਾ-ਵਿੰਡੀਜ਼ ਨੂੰ ਇਕ-ਇਕ ਅੰਕ

ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਆਈ. ਸੀ. ਸੀ. ਵਿਸ਼ਵ ਕੱਪ ਦਾ ਮੁਕਾਬਲਾ ਸੋਮਵਾਰ ਨੂੰ ਮੀਂਹ ਦੀ ਭੇਟ ਚੜ੍ਹ ਗਿਆ ਤੇ ਮੈਚ ਨੂੰ ਰੱਦ ਐਲਾਨ ਕੀਤਾ ਗਿਆ। ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਇਸ ਵਿਸ਼ਵ ਕੱਪ ਵਿਚ ਇਹ ਦੂਜਾ ਮੁਕਾਬਲਾ ਹੈ ਜਿਹੜਾ ਮੀਂਹ ਕਾਰਣ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਬ੍ਰਿਸਟਲ ਵਿਚ ਪਾਕਿਸਤਾਨ ਤੇ ਸ਼੍ਰੀਲੰਕਾ ਦਾ ਮੁਕਾਬਲਾ ਬਿਨਾਂ ਕੋਈ ਗੇਂਦ ਸੁੱਟੇ ਮੀਂਹ ਦੀ ਭੇਟ ਚੜ੍ਹ ਗਿਆ ਸੀ ਤੇ ਦੋਵੇਂ…

VIA PUNJAB
ਅੱਗੇ ਪੜ੍ਹੋ

ਪੀ.ਆਈ.ਏ. ਚ ਮਹਿਲਾ ਯਾਤਰੀ ਨੇ ਗਲਤੀ ਨਾਲ ਖੋਲ੍ਹਿਆ ਐਮਰਜੈਂਸੀ ਦਰਵਾਜਾ

ਪੀ.ਆਈ.ਏ. ਚ ਮਹਿਲਾ ਯਾਤਰੀ ਨੇ ਗਲਤੀ ਨਾਲ ਖੋਲ੍ਹਿਆ ਐਮਰਜੈਂਸੀ ਦਰਵਾਜਾ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਉਡਾਣ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਗਲਤੀ ਨਾਲ ਜਹਾਜ਼ ਦਾ ਐਮਰਜੈਂਸੀ ਦਰਵਾਜਾ ਟਾਇਲਟ ਰੂਮ ਸਮਝ ਕੇ ਖੋਲ੍ਹ ਦਿੱਤਾ। ਇਸ ਮਗਰੋਂ ਜਹਾਜ਼ ਵਿਚ ਹਫੜਾ-ਦਫੜੀ ਮਚ ਗਈ। ਪਾਕਿਸਤਾਨ ਦੀ ਰਾਸ਼ਟਰੀ ਜਹਾਜ਼ ਕੰਪਨੀ ਨੇ ਕਿਹਾ ਕਿ ਜਹਾਜ਼ ਸ਼ਨੀਵਾਰ ਤੜਕਸਾਰ ਮੈਨਚੈਸਟਰ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹਾ ਸੀ। ਉਸੇ ਦੌਰਾਨ ਮਹਿਲਾ ਯਾਤਰੀ ਨੇ ਬਦਨ ਦਬਾ ਦਿੱਤਾ, ਜਿਸ ਨਾਲ ਐਮਰਜੈਂਸੀ ਦਰਵਾਜਾ ਖੁੱਲ੍ਹ ਗਿਆ।ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ,”ਪੀ.ਆਈ.ਏ. ਦੀ ਮੈਨਚੈਸਟਰ ਉਡਾਣ ਪੀ.ਕੇ. 702 ਸੱਤ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਆਉਣਗੇ ਭਾਰਤ

ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਆਉਣਗੇ ਭਾਰਤ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸੁਰੱਖਿਆ ਦੇ ਮੁੱਦੇ ‘ਤੇ ਚਰਚਾ ਲਈ 24 ਤੋਂ 30 ਜੂਨ ਦੇ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਨ ਓਟਰਗਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਟਰਗਸ ਨੇ ਕਿਹਾ,”ਵਿਦੇਸ਼ ਮੰਤਰੀ ਪੋਂਪੀਓ 24 ਤੋਂ 30 ਜੂਨ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੇ ਦੌਰੇ ‘ਤੇ ਜਾਣਗੇ ਅਤੇ ਮੁੱਖ ਹਿੱਸੇਦਾਰ ਰਾਸ਼ਟਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਇਸ ਖੇਤਰ…

VIA PUNJAB
ਅੱਗੇ ਪੜ੍ਹੋ
1 743 744 745 746 747 1,271