ਭਾਰਤ ਵਲੋਂ ਇੱਕ ਹੋਰ ਮਿਜਾਇਲ ਦਾ ਸਫਲ ਪ੍ਰੀਖਣ

ਭਾਰਤ ਵਲੋਂ ਇੱਕ ਹੋਰ ਮਿਜਾਇਲ ਦਾ ਸਫਲ ਪ੍ਰੀਖਣ

ਜੋਧਪੁਰ – ਪੂਰਬੀ ਲੱਦਾਖ ਵਿੱਚ ਚੀਨ ਨਾਲ ਤਣਾਅ ਦਰਮਿਆਨ ਭਾਰਤ ਨੇ ਇਕ ਹੋਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ| ਡਿਫੈਂਸ ਰਿਸਰਚ ਐਂਡ ਡਿਜ਼ਾਈਨ ਆਰਗਨਾਈਜੇਸ਼ਨ (ਡੀ.ਆਰ.ਡੀ.ਓ.) ਵਲੋਂ ਬਣਾਈ ਗਈ ਐਂਟੀ-ਟੈਂਕ ਗਾਈਡੈਡ ਮਿਜ਼ਾਈਲ ‘ਨਾਗ’ ਦਾ ਸਫਲ ਪ੍ਰੀਖਣ ਰਾਜਸਥਾਨ ਦੇ ਪੋਖਰਨ ਵਿੱਚ ਕੀਤਾ ਗਿਆ| ਮਿਜ਼ਾਈਲ ਨੂੰ ਸਵੇਰੇ 6.45 ਵਜੇ ਪੋਖਰਨ ਫੀਲਡ ਫਾਈਰਿੰਗ ਰੇਂਜ ਤੋਂ ਦਾਗਿਆ ਗਿਆ| ਮਿਜ਼ਾਈਲ ਨੂੰ ਇਕ ਵਾਰਹੈਡ ਨਾਲ ਟੈਸਟ ਕੀਤਾ ਗਿਆ ਅਤੇ ਅੱਜ ਇਸ ਦਾ ਫਾਈਨਲ ਪ੍ਰੀਖਣ ਸੀ| ਇਸ ਤੋਂ ਬਾਅਦ ਹੁਣ ਮਿਜ਼ਾਈਲ ਪੂਰੀ ਤਰ੍ਹਾਂ…

VIA PUNJAB
ਅੱਗੇ ਪੜ੍ਹੋ

ਜ਼ਹਿਰੀਲੀ ਹੋਈ ਦਿੱਲੀ ਦੀ ਹਵਾ ਪ੍ਰਦੂਸ਼ਣ ਦੀ ਸੰਘਣੀ ਚਾਦਰ ਵਿੱਚ ਲਿਪਟੀ ਰਾਜਧਾਨੀ

ਜ਼ਹਿਰੀਲੀ ਹੋਈ ਦਿੱਲੀ ਦੀ ਹਵਾ ਪ੍ਰਦੂਸ਼ਣ ਦੀ ਸੰਘਣੀ ਚਾਦਰ ਵਿੱਚ ਲਿਪਟੀ ਰਾਜਧਾਨੀ

ਨਵੀਂ ਦਿੱਲੀ – ਦਿੱਲੀ-ਐਨ. ਸੀ. ਆਰ. ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ| ਸਵੇਰੇ-ਸਵੇਰੇ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ| ਦਿੱਲੀ ਵਿੱਚ ਅੱਜ ਸਵੇਰੇ ਹੀ ਧੂੰਏਂ ਦੀ ਮੋਟੀ ਪਰਤ ਨਜ਼ਰ ਆਈ| ਇਸ ਦੇ ਪਿੱਛੇ ਦੀ ਵਜ੍ਹਾ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਇਆ ਜਾਣਾ ਹੈ ਜਿਸ ਦਾ ਧੂੰਆਂ ਕਾਫੀ ਨੁਕਸਾਨਦਾਇਕ ਹੁੰਦਾ ਹੈ| ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ|ਅੱਜ ਸਵੇਰੇ ਇੰਡੀਆ ਗੇਟ…

VIA PUNJAB
ਅੱਗੇ ਪੜ੍ਹੋ

ਨਸ਼ੀਲੇ ਇੰਜੈਕਸ਼ਨ ਰੱਖਣ ਦੇ ਦੋਸ਼ ਵਿਚ ਦੋ ਨੂੰ 15-15 ਸਾਲ ਦੀ ਕੈਦ, 2-2 ਲੱਖ ਰੁਪਏ ਜੁਰਮਾਨਾ

ਨਸ਼ੀਲੇ ਇੰਜੈਕਸ਼ਨ ਰੱਖਣ ਦੇ ਦੋਸ਼ ਵਿਚ ਦੋ ਨੂੰ 15-15 ਸਾਲ ਦੀ ਕੈਦ, 2-2 ਲੱਖ ਰੁਪਏ ਜੁਰਮਾਨਾ

ਚੰਡੀਗੜ- ਹਰਿਆਣਾ ਪੁਲਿਸ ਨੇ ਸੂਬੇ ਤੋਂ ਨਸ਼ੇ ਦੇ ਖਾਤਮੇ ਲਈ ਜਿੱਥੇ ਨਸ਼ਾ ਮਾਫੀਆਵਾਂ ‘ਤੇ ਲਗਾਤਾਰ ਸ਼ਿਕੰਜਾ ਕਸਿਆ ਹੈ, ਉੱਥੇ ਉਨਾਂ ਦੀ ਸੰਪਤੀ ਅਟੈਚ ਦੀ ਕਾਰਵਾਈ ਸ਼ੁਰੂ ਕਰਨ ਦੇ ਨਾਲ-ਨਾਲ ਅਜਿਹੇ ਤਸਕਰਾਂ ਨੂੰ ਜੇਲ ਵਿਚ ਭੇਜਣ ਲਈ ਕੋਰਟ ਵਿਚ ਐਨਡੀਪੀਐਸ ਦੇ ਮਾਮਲਿਆਂ ਦੀ ਮਜਬੂਤੀ ਨਾਲ ਪੈਰਵੀ ਵੀ ਕੀਤੀ ਜਾ ਰਹੀ ਹੈ|ਇਸ ਕੜੀ ਵਿਚ, ਜਿਲਾ ਕੁਰੂਕਸ਼ੇਤਰ ਦੀ ਅਦਾਲਤ ਨੇ ਨਸ਼ੀਲੇ ਇੰਜੈਕਸ਼ਨ ਰੱਖਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ 15-15 ਸਾਲ ਦੀ ਕੈਦ ਤੇ 2-2…

VIA PUNJAB
ਅੱਗੇ ਪੜ੍ਹੋ

ਹਰਿਆਣਾ ਨੇ ਆਪਣੇ ਕਾਨੂੰਨਾਂ ਤੋਂ ਪੰਜਾਬ ਦਾ ਨਾਂਅ ਹਟਾਉਣ ਲਈ ਕੱਸ ਲਈ ਕਮਰ

ਹਰਿਆਣਾ ਨੇ ਆਪਣੇ ਕਾਨੂੰਨਾਂ ਤੋਂ ਪੰਜਾਬ ਦਾ ਨਾਂਅ ਹਟਾਉਣ ਲਈ ਕੱਸ ਲਈ ਕਮਰ

ਚੰਡੀਗੜ- ਹਰਿਆਣਾ ਨੇ ਆਪਣੇ ਕਾਨੂੰਨਾਂ ਤੋਂ ਪੰਜਾਬ ਦਾ ਨਾਂਅ ਹਟਾਉਣ ਲਈ ਕਮਰ ਕੱਸ ਲਈ ਹੈ| ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਇਸ ਸਬੰਧ ਵਿਚ ਯਤਨ ਸ਼ੁਰੂ ਕਰਨ ਦੇ ਬਾਅਦ ਹੁਣ ਸੂਬਾ ਸਰਕਾਰ ਨੇ ਇਸ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ|ਕਾਨੂੰਨ ਅਤੇ ਵਿਧੀ ਵਿਭਾਗ ਦੇ ਲੀਗਲ ਰਿਮੈਂਬਰੈਂਸ ਅਤੇ ਪ੍ਰਸਾਸ਼ਨਿਕ ਸਕੱਤਰ ਦੀ ਅਗਵਾਈ ਹੇਠ ਗਠਨ ਇਹ ਕਮੇਟੀ 1968 ਦੇ ਆਦੇਸ਼ ਦੇ ਤਹਿਤ ਮੰਜੂਰ ਐਕਟਾਂ ਦੇ ਉੱਪ-ਸਿਰਲੇਖਾਂ ਦੇ ਸੋਧ ਦੇ ਵਿਸ਼ਾ ਵਿਚ ਸਮੀਖਿਆ ਅਤੇ ਜਾਂਚ ਕਰੇਗੀ|…

VIA PUNJAB
ਅੱਗੇ ਪੜ੍ਹੋ

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ

ਚੰਡੀਗੜ – ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੁਮਾਰ ਰਾਹੁਲ ਵਲੋਂ ਅੱਜ ਟਰਾਂਸ-ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਵਿਭਾਗ ਪੀਜੀਆਈ, ਚੰਡੀਗੜ ਵਲੋਂ ਸਕੰਲਪਿਤ ਅਤੇ ਸ਼ੁਰੂ ਕੀਤੀ ਇਸ ਮੁਹਿੰਮ ਦਾ ਉਦੇਸ਼ ਨੀਤੀ ਨਿਰਮਾਤਾਵਾਂ, ਉਤਪਾਦਕਾਂ, ਸਪਲਾਇਰਾਂ ਅਤੇ ਆਮ ਲੋਕਾਂ ਵਿੱਚ ਟ੍ਰਾਂਸ ਫੈਟਸ ਦੇ ਮਾੜੇ ਸਿਹਤ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵੱਡੇ ਪੱਧਰ ਦੀ ਜਾਗਰੂਕਤਾ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਸੰਘਰਸ਼ ਨੂੰ ਸ਼ਿਖਰ ’ਤੇ ਪਹੁੰਚਾ ਦੇਣਗੇ: ਸੁਖਵਿੰਦਰ ਬਿੰਦਰਾ

ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਸੰਘਰਸ਼ ਨੂੰ ਸ਼ਿਖਰ ’ਤੇ ਪਹੁੰਚਾ ਦੇਣਗੇ: ਸੁਖਵਿੰਦਰ ਬਿੰਦਰਾ

ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਨੇ ਯੁਵਕ ਵਿਕਾਸ ਸਬੰਧੀ ਯੋਜਨਾਵਾਂ ਦਾ ਲਿਆ ਜਾਇਜ਼ਾ ਚੰਡੀਗੜ – ਪੰਜਾਬ ਯੁਵਕ ਵਿਕਾਸ ਬੋਰਡ( ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਕਿਸਾਨੀ ਸੰਘਰਸ਼ ਨੂੰ ਸੂਬੇ ਦੇ ਨੌਜਵਾਨ ਬੁਲੰਦੀਆਂ ਤੱਕ ਪਹੁੰਚਾ ਦੇਣਗੇ।ਨੌਜਵਾਨਾਂ ਦੇ ਸਸ਼ਕਤੀਕਰਨ ਸਬੰਧੀ ਸਕੀਮਾਂ ਦਾ ਜਾਇਜ਼ਾ ਲੈਣ ਮੌਕੇ ਸ੍ਰੀ ਬਿੰਦਰਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ…

VIA PUNJAB
ਅੱਗੇ ਪੜ੍ਹੋ

ਭਾਈ ਲੌਂਗੋਵਾਲ ਨੇ ਗਿਆਨੀ ਜਗਤਾਰ ਸਿੰਘ ਦੇ ਭਰਾ ਭਾਈ ਗੁਰਮੀਤ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ

ਭਾਈ ਲੌਂਗੋਵਾਲ ਨੇ ਗਿਆਨੀ ਜਗਤਾਰ ਸਿੰਘ ਦੇ ਭਰਾ ਭਾਈ ਗੁਰਮੀਤ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਭਰਾ ਭਾਈ ਗੁਰਮੀਤ ਸਿੰਘ ਦੇ ਅਕਾਲ ਚਲਾਣੇ ਕਰ ਜਾਣ ’ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਭਾਈ ਗੁਰਮੀਤ ਸਿੰਘ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਭਾਈ ਲੌਂਗੋਵਾਲ ਨੇ ਅੱਜ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਭਾਈ ਲੌਂਗੋਵਾਲ ਨਾਲ ਸ਼੍ਰੋਮਣੀ…

VIA PUNJAB
ਅੱਗੇ ਪੜ੍ਹੋ

ਰਾਣਾ ਕੇ.ਪੀ. ਸਿੰਘ ਨੂੰ ਅਚਾਰੀਆ ਸ਼੍ਰੀ ਮਹਾਪ੍ਰਗਿਆ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਟ

ਰਾਣਾ ਕੇ.ਪੀ. ਸਿੰਘ ਨੂੰ ਅਚਾਰੀਆ ਸ਼੍ਰੀ ਮਹਾਪ੍ਰਗਿਆ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਟ

ਜੈਨ ਭਾਈਚਾਰੇ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਆਚਾਰੀਆ ਸ਼੍ਰੀ ਮਹਾਪ੍ਰਗਿਆ ਦੀ ਜਨਮ ਸ਼ਤਾਬਦੀ ਬਾਰੇੇ ਵਿਚਾਰ ਚਰਚਾ ਚੰਡੀਗੜ – ਜੈਨ ਸਮਾਜ ਨਾ ਕੇਵਲ ਅਹਿੰਸਾ ’ਤੇ ਜ਼ੋਰ ਦਿੰਦਾ ਹੈ ਸਗੋਂ ਮਾਨਵਤਾ ਦੀ ਸੇਵਾ ਨੂੰ ਵੀ ਆਪਣਾ ਪਰਮ ਧਰਮ ਮੰਨਦਾ ਹੈ। ਜੈਨ ਭਾਈਚਾਰੇ ਨੇ ਦੇਸ਼ ਦੇ ਵਿਕਾਸ ਦੇ ਨਾਲ ਨਾਲ ਭਾਰਤੀ ਸਭਿਆਚਾਰ ਨੂੰ ਵੀ ਅਮੀਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜੈਨ ਭਾਈਚਾਰੇ ਦੇ ਵਫ਼ਦ ਨਾਲ ਮੀਟਿੰਗ…

VIA PUNJAB
ਅੱਗੇ ਪੜ੍ਹੋ

ਸ਼ਤਾਬਦੀ ਸਮਾਗਮਾਂ ਦੌਰਾਨ ਸਿੱਖ ਸੰਸਥਾ ਦੀ ਸਥਾਪਨਾ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ

ਸ਼ਤਾਬਦੀ ਸਮਾਗਮਾਂ ਦੌਰਾਨ ਸਿੱਖ ਸੰਸਥਾ ਦੀ ਸਥਾਪਨਾ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ

ਅੰਮ੍ਰਿਤਸਰ – ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੌ ਸਾਲਾ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮਾਂ ਵਿਚ ਸਿੱਖ ਸੰਸਥਾ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਬੀਤੇ ਦਿਨੀਂ ਸ਼ਤਾਬਦੀ ਕਮੇਟੀ ਦੀ ਇਕੱਤਰਤਾ ਵਿਚ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਅਮਲ ਵਿਚ ਲਿਆਉਣ ਲਈ…

VIA PUNJAB
ਅੱਗੇ ਪੜ੍ਹੋ

ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਕੇਂਦਰੀ ਸਿੰਘ ਅਜਾਇਬ ਘਰ ’ਚ ਸੁਸ਼ੋਭਿਤ

ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਕੇਂਦਰੀ ਸਿੰਘ ਅਜਾਇਬ ਘਰ ’ਚ ਸੁਸ਼ੋਭਿਤ

ਜੂਨ 1984 ਦਾ ਫ਼ੌਜੀ ਹਮਲਾ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ -ਭਾਈ ਲੌਂਗੋਵਾਲ ਅੰਮ੍ਰਿਤਸਰ -ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਅਵਤਾਰ ਸਿੰਘ ਪਾਰੋਵਾਲ ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀਆਂ ਗਈਆਂ। ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਸਵੀਰਾਂ ਤੋਂ ਪਰਦਾ ਹਟਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ…

VIA PUNJAB
ਅੱਗੇ ਪੜ੍ਹੋ
1 275 276 277 278 279 1,271