ਸੂਬੇ ਪਾਣੀ ਦੇ ਮੁੱਦਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਨ : ਅਮਿਤ ਸ਼ਾਹ

ਸੂਬੇ ਪਾਣੀ ਦੇ ਮੁੱਦਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਨ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਉੱਤਰੀ ਭਾਰਤ ਕੌਂਸਲ ਦੀ 29ਵੀਂ ਬੈਠਕ ਦੀ ਕੀਤੀ ਪ੍ਰਧਾਨਗੀ ਚੰਡੀਗੜ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਚ ਜਿੰਨੇ ਵੀ ਸੂਬੇ ਹਨ, ਉਨਾਂ ਵਿਚ ਪਾਣੀ ਕਿਧਰੇ ਨਾ ਕਿਧਰੇ ਜਟਿਲ ਤਰਾਂ ਦਾ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਰਨਾ ਪਏਗਾ? ਪੰਜਾਬ ਨੂੰ ਵੱਡਾ ਭਰਾ ਹੋਣ ਦੇ ਨਾਤੇ ਹਰਿਆਣਾ ਨਾਲ ਪੈਂਡਿੰਗ ਪਾਣੀ ਦੇ ਮੁੱਦੇ ਦਾ ਹਲ ਮਨ ਨਾਲ ਕਰਨਾ ਹੋਵੇਗਾ? ਕੇਂਦਰ ਸਰਕਾਰ ਇਯ…

VIA PUNJAB
ਅੱਗੇ ਪੜ੍ਹੋ

ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ

ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ

ਮਨਿੰਦਰ ਸਿੰਘ ਦੇ ਸ਼ਾਨਦਾਰ ਖੇਡ ਨਾਲ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਮੈਚ ‘ਚ ਵੀਰਵਾਰ ਇੱਥੇ ਹਰਿਆਣਾ ਸਟੀਲਰਸ ਨੂੰ 48-36 ਨਾਲ ਹਰਾਇਆ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਨੇ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬੰਗਾਲ ਨੇ ਸ਼ੁਰੂ ਤੋਂ ਦਬਦਬਾਅ ਬਣਾਏ ਰੱਖਿਆ। ਉਸਦੇ ਤਿੰਨੇ ਰੇਡਰ ਮਨਿੰਦਰ ਸਿੰਘ ਦੇ ਪ੍ਰਾਪਨਜਨ ਤੇ ਮੁਹੰਮਦ ਨੇ ਆਸਾਨੀ ਨਾਲ ਅੰਕ ਹਾਸਲ ਕੀਤੇ। ਵਾਰੀਅਰਸ ਨੇ ਪਹਿਲੇ ਹਾਫ ‘ਚ 2 ਆਲਆਊਟ ਕੀਤੇ ਤੇ 15 ਅੰਕ ਦੀ…

VIA PUNJAB
ਅੱਗੇ ਪੜ੍ਹੋ

ਮੀਰਾਬਾਈ ਚਾਨੂੰ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਗ਼ਮੇ ਤੋਂ ਖੁੰਝੀ

ਮੀਰਾਬਾਈ ਚਾਨੂੰ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਗ਼ਮੇ ਤੋਂ ਖੁੰਝੀ

ਸਾਬਕਾ ਚੈਂਪੀਅਨ ਮੀਰਾਬਾਈ ਚਾਨੂੰ ਨੇ ਆਪਣੇ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ ਪਰ ਉਹ ਵੀਰਵਾਰ ਨੂੰ ਇੱਥੇ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 49 ਕਿੱਲੋਗਰਾਮ ਵਰਗ ’ਚ ਤਗ਼ਮਾ ਜਿੱਤਣ ’ਚ ਨਾਕਾਮ ਰਹੀ ਅਤੇ ਉਸ ਨੂੰ ਚੌਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ। 25 ਸਾਲਾ ਮੀਰਾਬਾਈ ਨੇ ਤਿੰਨੇ ਵਰਗਾਂ ਵਿੱਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਸਨੈਚ ਵਿੱਚ 87 ਕਿੱਲੋ, ਕਲੀਨ ਤੇ ਜਰਕ ’ਚ 114 ਕਿੱਲੋ ਅਤੇ ਇਸ ਤਰ੍ਹਾਂ ਕੁੱਲ 201 ਕਿੱਲੋ ਭਾਰ ਚੁੱਕਿਆ।…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਚਾਹੁਣ ਤਾਂ ਸੰਯੁਕਤ ਰਾਸ਼ਟਰ ਵਿਚੋਲਗੀ ਲਈ ਤਿਆਰ: ਗੁਟੇਰੇਜ਼

ਭਾਰਤ-ਪਾਕਿ ਚਾਹੁਣ ਤਾਂ ਸੰਯੁਕਤ ਰਾਸ਼ਟਰ ਵਿਚੋਲਗੀ ਲਈ ਤਿਆਰ: ਗੁਟੇਰੇਜ਼

ਸੰਯੁਕਤ ਰਾਸ਼ਟਰ – ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਰਤਾ ਨੂੰ ਜ਼ਰੂਰੀ ਤੱਤ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਜੇਕਰ ਦੋਵੇਂ ਮੁਲਕ ਚਾਹੁਣ ਤਾਂ ਉਹ ਵਿਚੋਲਗੀ ਲਈ ਤਿਆਰ ਹਨ। ਉਨ੍ਹਾਂ ਕਸ਼ਮੀਰ ’ਚ ਮਨੁੱਖੀ ਹੱਕਾਂ ਦਾ ਪੂਰਾ ਸਤਿਕਾਰ ਕਰਨ ਦਾ ਸੱਦਾ ਦਿੱਤਾ ਹੈ। ਸਕੱਤਰ ਜਨਰਲ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਆਮ ਸਭਾ ਦੇ ਇਜਲਾਸ ਤੋਂ ਪਹਿਲਾਂ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਅਹਿਦ ਲਿਆ ਹੈ ਕਿ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ’ਚ ਵਾਤਾਵਰਨ ਬਦਲਾਅ ’ਤੇ ਹੋਵੇਗੀ ਚਰਚਾ: ਗੁਟੇਰੇਜ਼

ਸੰਯੁਕਤ ਰਾਸ਼ਟਰ ’ਚ ਵਾਤਾਵਰਨ ਬਦਲਾਅ ’ਤੇ ਹੋਵੇਗੀ ਚਰਚਾ: ਗੁਟੇਰੇਜ਼

ਸੰਯੁਕਤ ਰਾਸ਼ਟਰ ਆਮ ਸਭਾ ਦੇ 74ਵੇਂ ਇਜਲਾਸ ’ਚ ਵਾਤਾਵਰਨ ਬਦਲਾਅ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਅਤੇ ਉਸ ’ਤੇ ਨੱਥ ਪਾਉਣ ਲਈ ਉਚੇਚੇ ਤੌਰ ’ਤੇ ਚਰਚਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਤੇ ਜਦੋਂ ਆਉਂਦੇ ਦਿਨਾਂ ’ਚ ਵੱਖ ਵੱਖ ਮੁਲਕਾਂ ਦੇ ਆਗੂ ਜੁੜਨਗੇ ਤਾਂ ਸਾਂਝੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਿਨਹੂਆ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਮੁਖੀ ਨੇ ਦੱਸਿਆ ਕਿ ਮੁੱਖ ਧਿਆਨ ਵਾਤਾਵਰਨ ਬਦਲਾਅ…

VIA PUNJAB
ਅੱਗੇ ਪੜ੍ਹੋ

ਮਮਤਾ ਨੇ ਸ਼ਾਹ ਕੋਲ ਐਨਆਰਸੀ ਮਾਮਲਾ ਉਠਾਇਆ

ਮਮਤਾ ਨੇ ਸ਼ਾਹ ਕੋਲ ਐਨਆਰਸੀ ਮਾਮਲਾ ਉਠਾਇਆ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਅਸਾਮ ਵਿਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨਆਰਸੀ) ਮਾਮਲਾ ਉਠਾਇਆ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਇਸ ਸੂਚੀ ਵਿਚੋ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਸੂਚੀ ਦੀ ਮੁੜ ਪੜਤਾਲ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਹਿੰਦੀ ਤੇ ਬੰਗਾਲੀ ਬੋਲਦੇ ਅਤੇ ਗੋਰਖੇ ਤੇ ਅਸਾਮੀਆਂ ਨੂੰ ਵੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ਮਮਤਾ ਬੈਨਰਜੀ…

VIA PUNJAB
ਅੱਗੇ ਪੜ੍ਹੋ

ਕੈਪਟਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮਾਂ ਦਾ ਜਾਇਜ਼ਾ

ਕੈਪਟਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮਾਂ ਦਾ ਜਾਇਜ਼ਾ

ਡੇਰਾ ਬਾਬਾ ਨਾਨਕ ਵਿਖੇ ਕੀਤੀ ਮੰਤਰੀ ਮੰਡਲ ਦੀ ਬੈਠਕ ਡੇਰਾ ਬਾਬਾ ਨਾਨਕ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਡੇਰਾ ਬਾਬਾ ਨਾਨਕ ਵਿੱਚ ਕੈਬਨਿਟ ਮੀਟਿੰਗ ਕੀਤੀਗਈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾਲਿਆ। ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਜ਼ੀਰੋਲਾਈਨ ਦੇ ਨਜ਼ਦੀਕ ਵੀ ਗਏ ਤੇ ਦੂਰਬੀਨ ਰਾਹੀਂ ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਕੰਮਾਂ ਨੂੰ ਦੇਖਿਆ।ਇਸ ਤੋਂ ਬਾਅਦ ਮੁੱਖ ਮੰਤਰੀ ਡੇਰਾ ਬਾਬਾ ਨਾਨਕ…

VIA PUNJAB
ਅੱਗੇ ਪੜ੍ਹੋ

ਅਸੀਂ ਕਸ਼ਮੀਰ ‘ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਸੀਂ ਕਸ਼ਮੀਰ ‘ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਮੁੰਬਈ – ਮਹਾਰਾਸ਼ਟਰ ਦੇਨਾਸਿਕ ‘ਚ ਦੇਵੇਂਦਰ ਫੜਨਵੀਸ ਦੀ ਅਗਵਾਈ ‘ਚ ਭਾਜਪਾ ਸਰਕਾਰ ਦੇ ਮਹਾਜਨਾਦੇਸ਼ ਯਾਤਰਾ ਦੇ ਸਮਾਪਨ ‘ਤੇਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਦੇ 100 ਦਿਨ ਪੂਰੇ ਅਤੇ ਪਹਿਲਾ’ਸ਼ਤਕ’ ਤੁਹਾਡੇ ਸਾਹਮਣੇ ਹੈ। ਇਸ ਸ਼ਤਕ ‘ਤੇ ਧਾਰ ਵੀ ਹੈ, ਰਫ਼ਤਾਰ ਵੀ ਹੈ ਅਤੇ ਆਉਣ ਵਾਲੇ 5 ਸਾਲਾਂਦੀ ਸਾਫ਼ ਸੁਥਰੀ ਤਸਵੀਰ ਵੀ ਹੈ। ਦਹਾਕਿਆਂ ਤੋਂ ਕਸ਼ਮੀਰੀਆਂ ਦੀ ਹਾਲਤ ਲਈ ਕਾਂਗਰਸ ਨੂੰ ਜ਼ਿੰਮੇਵਾਰਠਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਖਜਾਨਾ ਮੰਤਰੀ ਵੱਲੋਂ ਚੌਕੀਦਾਰਾਂ ਦੇ ਮਾਣਭੱਤਾ ਵੱਧਾਉਣ ਦਾ ਐਲਾਨ

ਹਰਿਆਣਾ ਦੇ ਖਜਾਨਾ ਮੰਤਰੀ ਵੱਲੋਂ ਚੌਕੀਦਾਰਾਂ ਦੇ ਮਾਣਭੱਤਾ ਵੱਧਾਉਣ ਦਾ ਐਲਾਨ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਪੇਂਡੂ ਚੌਕੀਦਾਰ ਸਰਕਾਰ ਦੀ ਕੜੀ ਦਾ ਇਕ ਅਹਿਮ ਹਿੱਸਾ ਹੁੰਦੇ ਹਨ ਅਤੇ ਉਨਾਂ ਦੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਨਾ ਸਿਰਫ ਉਨਾਂ ਦੇ ਮਹੀਨੇਵਾਰ ਮਾਣਭੱਤੇ ਵਿਚ ਵਰਣਨਯੋਗ ਵਾਧਾ ਕੀਤਾ, ਸਗੋਂ ਉਨਾਂ ਦੇ ਹੋਰ ਭੱਤੇ ਵੀ ਵੱਧਾਏ ਹਨ। ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਖਜਾਨਾ ਮੰਤਰੀ ਨੇ ਦਸਿਆ ਕਿ ਪੇਂਡੂ ਚੌਕੀਦਾਰਾਂ ਦਾ ਮਹੀਨੇਵਾਰ ਮਾਣਭੱਤਾ 3500 ਰੁਪਏ ਤੋਂ ਵੱਧਾ ਕੇ 7000 ਰੁਪਏ,…

VIA PUNJAB
ਅੱਗੇ ਪੜ੍ਹੋ

ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਦੇ ਅਸਥਾਨ ਬਿਲਕੁਲ ਸੁਰੱਖਿਅਤ-ਭਾਈ ਲੌਂਗੋਵਾਲ

ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਦੇ ਅਸਥਾਨ ਬਿਲਕੁਲ ਸੁਰੱਖਿਅਤ-ਭਾਈ ਲੌਂਗੋਵਾਲ

ਨਿੱਜੀ ਹਿੱਤਾਂ ਖਾਤਿਰ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੰਗਤ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਬਿਲਕੁਲ ਸੁਰੱਖਿਅਤ ਹਨ ਅਤੇ ਇਸ ਦੇ ਨੁਕਸਾਨ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਗੁੰਮਰਾਹਕੁੰਨ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਹ ਪ੍ਰਤੀਕਿਰਿਆ ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਭੇਜੇ ਗਏ ਵਫਦ ਵੱਲੋਂ ਦਿੱਤੀ ਗਈ ਜਾਣਕਾਰੀ ਦੇ…

VIA PUNJAB
ਅੱਗੇ ਪੜ੍ਹੋ
1 575 576 577 578 579 1,271