ਅੰਤਰਰਾਸ਼ਟਰੀ ਨਗਰ ਕੀਰਤਨ ਇਲਾਹਾਬਾਦ ਤੋਂ ਅਗਲੇ ਪੜਾਅ ਵਾਰਾਨਸੀ ਲਈ ਰਵਾਨਾ

ਅੰਤਰਰਾਸ਼ਟਰੀ ਨਗਰ ਕੀਰਤਨ ਇਲਾਹਾਬਾਦ ਤੋਂ ਅਗਲੇ ਪੜਾਅ ਵਾਰਾਨਸੀ ਲਈ ਰਵਾਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਦਿਖਾਈ ਅਥਾਹ ਸ਼ਰਧਾ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਇਲਾਹਾਬਾਦ ਤੋਂ ਅਗਲੇ ਪੜਾਅ ਵਾਰਾਨਸੀ (ਯੂ.ਪੀ.) ਲਈ ਰਵਾਨਾ ਹੋਇਆ। ਬੀਤੀ ਰਾਤ ਨਗਰ ਕੀਰਤਨ ਦਾ ਇਲਾਹਾਬਾਦ ਪੁੱਜਣ ਸਮੇਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਉਂ ਹੀ ਨਗਰ ਕੀਰਤਨ…

VIA PUNJAB
ਅੱਗੇ ਪੜ੍ਹੋ

ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਐਵਾਰਡ

ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਐਵਾਰਡ

ਡੀ.ਸੀ.ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਮੰਤਰੀ ਸਿਮਰਤੀ ਇਰਾਨੀ ਕੋਲੋਂ ਪ੍ਰਾਪਤ ਕੀਤਾ ਐਵਾਰਡ ਚੰਡੀਗੜ – ਮਾਨਸਾ ਜਿਲੇ ਵਿਚ ਪੋਸ਼ਣ ਮਾਹ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਅੱਜ ਨਵੀਂ ਦਿੱਲੀ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਚੇਚੇ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਵੱਲੋਂ ਮਾਨਸਾ ਵਿਖੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ।ਅੱਜ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਮਾਨਸਾ ਜਲਿੇ ਨੂੰ ਪੋਸ਼ਣ ਅਭਿਆਨ ਤਹਿਤ ਵਧੀਆ ਗਤੀਵਿਧੀਆਂ ਕਰਵਾਉਣ ਤਹਿਤ…

VIA PUNJAB
ਅੱਗੇ ਪੜ੍ਹੋ

ਸਟੇਟ ਫੂਡ ਕਮਿਸ਼ਨ ਰਾਸਟਰੀ ਵਲੋਂ ਫੂਡ ਸੁਰੱਖਿਆ ਐਕਟ ਸਬੰਧੀ ਪ੍ਰਬੰਧਾਂ ਦੇ ਰਾਖਿਆਂ ਨੂੰ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਹਨ ਸੂਬੇ ਵਿੱਚ ਵਿਸੇਸ਼ ਕੈਪ : ਰੈਡੀ

ਸਟੇਟ ਫੂਡ ਕਮਿਸ਼ਨ ਰਾਸਟਰੀ ਵਲੋਂ ਫੂਡ ਸੁਰੱਖਿਆ ਐਕਟ ਸਬੰਧੀ ਪ੍ਰਬੰਧਾਂ ਦੇ ਰਾਖਿਆਂ ਨੂੰ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਹਨ ਸੂਬੇ ਵਿੱਚ ਵਿਸੇਸ਼ ਕੈਪ : ਰੈਡੀ

ਚੰਡੀਗੜ – ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਰਾਸਟਰੀ ਫੂਡ ਸੁਰੱਖਿਆ ਐਕਟ ਸਬੰਧੀ ਪ੍ਰਬੰਧਾਂ ਦੇ ਰਾਖਿਆਂ (ਜੀ.ਉ.ਜੀ) ਨੂੰ ਜਾਗਰੂਕ ਕਰਨ ਲਈ ਸੂਬੇ ਵਿੱਚ ਵਿਸੇਸ਼ ਕੈਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੈਅਰਮੈਨ ਡੀ.ਪੀ. ਰੈਡੀ ਨੇ ਦੱਸਿਆ ਸਟੇਟ ਫੂਡ ਕਮਿਸ਼ਨ ਦੀ ਨਿਗਰਾਨੀ ਵਿੱਚ ਚਲ ਰਹੀਆਂ ਸਾਰੀਆਂ ਸਕੀਮਾਂ ਸਬੰਧੀ ਪ੍ਰਬੰਧਾਂ ਦੇ ਰਾਖਿਆਂ ਨੂੰ ਜਾਗਰੂਕ ਕਰਨ ਲਈ ਸੂਬੇ ਵਿੱਚ ਵਿਸੇਸ਼ ਕੈਪ ਲਗਾਏ ਜਾ ਰਹੇ ਹਨ ਤਾਂ ਜੋ ਇਨਾਂ ਸਕੀਮਾਂ ਨੂੰ ਜਮੀਨੀ ਪੱਧਰ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ, ਜਲੰਧਰ ਤੇ ਕਪੂਰਥਲਾ ਜ਼ਿਲਿਆਂ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਚਾਰ ਮੰਤਰੀ ਤਾਇਨਾਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ, ਜਲੰਧਰ ਤੇ ਕਪੂਰਥਲਾ ਜ਼ਿਲਿਆਂ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਚਾਰ ਮੰਤਰੀ ਤਾਇਨਾਤ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਪਾਵਰਕਾਮ ਦੇ ਚੇਅਰਮੈਨ ਨੂੰ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਬਿਜਲੀ ਬਹਾਲ ਕਰਨ ਲਈ ਆਖਿਆ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ ਪ੍ਰਭਾਵਿਤ ਜ਼ਿਲੇ ਰੋਪੜ, ਜਲੰਧਰ ਅਤੇ ਕਪੂਰਥਲਾ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਚਾਰ ਮੰਤਰੀਆਂ ਨੂੰ ਤਾਇਨਾਤ ਕੀਤਾ ਹੈ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਛੇਤੀ ਬਹਾਲ ਕਰਨ ਦੇ ਹੁਕਮ ਵੀ ਦਿੱਤੇ ਹਨ।ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ…

VIA PUNJAB
ਅੱਗੇ ਪੜ੍ਹੋ

ਭਾਰਤ ਨਾਲ ਗੱਲਬਾਤ ਦੀ ਆਸ ਨਹੀਂ: ਇਮਰਾਨ

ਭਾਰਤ ਨਾਲ ਗੱਲਬਾਤ ਦੀ ਆਸ ਨਹੀਂ: ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਅਮਨ ਦੀਆਂ ਕੋਸ਼ਿਸ਼ਾਂ ਪ੍ਰਤੀ ਭਾਰਤ ਨੇ ਕੋਈ ਠੋਸ ਹੁੰਗਾਰਾ ਨਹੀਂ ਭਰਿਆ। ਇਸ ਲਈ ਹੁਣ ਉਹ ਭਾਰਤ ਨਾਲ ਕਿਸੇ ਵੀ ਵਾਰਤਾ ਦੀ ਉਮੀਦ ਨਹੀਂ ਰੱਖਣਗੇ। ਦੂਜੇ ਪਾਸੇ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਸਾਲਸੀ ਦੀਆਂ ਕਈ ਪੇਸ਼ਕਸ਼ਾਂ ਹਨ, ਪਰ ਇਹ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ ਪ੍ਰਣੀਤ ਨੇ 36 ਸਾਲਾਂ ਬਾਅਦ ਪੁਰਸ਼ ਵਰਗ ’ਚ ਤਗ਼ਮਾ ਪੱਕਾ ਕੀਤਾ

ਬੈਡਮਿੰਟਨ ਪ੍ਰਣੀਤ ਨੇ 36 ਸਾਲਾਂ ਬਾਅਦ ਪੁਰਸ਼ ਵਰਗ ’ਚ ਤਗ਼ਮਾ ਪੱਕਾ ਕੀਤਾ

ਭਾਰਤ ਦੇ ਬੀ ਸਾਈ ਪ੍ਰਣੀਤ ਨੇ ਅੱਜ ਇੱਥੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ’ਤੇ ਸਿੱਧੇ ਗੇਮ ’ਚ ਜਿੱਤ ਦਰਜ ਕਰ ਕੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ ਅਤੇ ਇਸ ਤਰ੍ਹਾਂ ਉਸ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ’ਚ ਤਗ਼ਮੇ ਦਾ ਪਿਛਲੇ 36 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ। ਇਸੇ ਦੌਰਾਨ ਭਾਰਤ ਦੀ ਸਿਖ਼ਰਲਾ ਦਰਜਾ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ ’ਚ ਦੂਜਾ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਤਾਇ ਜ਼ੂ ਯਿੰਗ…

VIA PUNJAB
ਅੱਗੇ ਪੜ੍ਹੋ

ਸਾਇਨਾ ਤੇ ਕਸ਼ਿਅਪ ਵੱਲੋਂ ਖ਼ਰਾਬ ਅੰਪਾਇਰਿੰਗ ਦੀ ਆਲੋਚਨਾ

ਸਾਇਨਾ ਤੇ ਕਸ਼ਿਅਪ ਵੱਲੋਂ ਖ਼ਰਾਬ ਅੰਪਾਇਰਿੰਗ ਦੀ ਆਲੋਚਨਾ

ਬਾਸੇਲ – ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਡੈਨਮਾਰਕ ਦੀ ਮੀਆ ਬਲਿਚਫੈਲਟ ਤੋਂ ਹਾਰਣ ਤੋਂ ਬਾਅਦ ਅੰਪਾਇਰਿੰਗ ਦੇ ਪੱਧਰ ’ਤੇ ਨਿਸ਼ਾਨਾ ਲਗਾਉਂਦੇ ਹੋਏ ਇਸ ਨੂੰ ਬੇਹੱਦ ਖ਼ਰਾਬ ਕਰਾਰ ਦਿੱਤਾ। ਮੈਚ ਦੌਰਾਨ ਆਮ ਤੌਰ ’ਤੇ ਕੋਰਟ ਦੇ ਬਾਹਰ ਬੈਠਣ ਵਾਲੇ ਉੁਸ ਦੇ ਪਤੀ ਤੇ ਭਾਰਤੀ ਖਿਡਾਰੀ ਪਰੂਪੱਲੀ ਕਸ਼ਿਅਪ ਨੇ ਵੀ ਇਸ ਫੱਸਵੀਂ ਹਾਰ ਤੋਂ ਬਾਅਦ ਅੰਪਾਇਰਿੰਗ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ। ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇ ਟਵੀਟ…

VIA PUNJAB
ਅੱਗੇ ਪੜ੍ਹੋ

ਮਾਇਆਵਤੀ ਵੱਲੋਂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਅਪੀਲ

ਮਾਇਆਵਤੀ ਵੱਲੋਂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਅਪੀਲ

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਗਏ ਰਵਿਦਾਸ ਮੰਦਰ ਦੀ ਮੁੜ ਉਸਾਰੀ ਦੇ ਰਾਹ ਲੱਭਣ। ਮਾਇਆਵਤੀ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਪਹਿਲਾਂ ਭੀਮ ਆਰਮੀ ਦੇ ਮੁਖੀ ਚੰਦਰਸ਼ੇਖ਼ਰ ਆਜ਼ਾਦ ਅਤੇ 95 ਹੋਰਾਂ ਨੂੰ ਤੁਗਲਕਾਬਾਦ ਇਲਾਕੇ ’ਚ ਦੰਗੇ ਅਤੇ ਗ਼ੈਰਕਾਨੂੰਨੀ ਇਕੱਠ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ…

VIA PUNJAB
ਅੱਗੇ ਪੜ੍ਹੋ

ਗਾਂਧੀ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ: ਕੋਵਿੰਦ

ਗਾਂਧੀ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ: ਕੋਵਿੰਦ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰਸੰਗਕ ਹਨ ਕਿਉਂਕਿ ਉਨ੍ਹਾਂ ਸਾਨੂੰ ਸਿਖਾਇਆ ਕਿ ਸਾਡੇ ਕੰਮਾਂ ਦਾ ਉਦੇਸ਼ ਦੂਜੇ ਮਨੁੱਖਾਂ ਦੀ ਕਿਸਮਤ ਨੂੰ ਮਜ਼ਬੂਤ ਬਣਾਉਣ ਵਾਲਾ ਹੋਣਾ ਚਾਹੀਦਾ ਹੈ। ਸ੍ਰੀ ਕੋਵਿੰਦ ਨੇ ਯੂਨੈਸਕੋ ਮਹਾਤਮਾ ਗਾਂਧੀ ਸ਼ਾਂਤੀ ਅਤੇ ਸਥਾਈ ਵਿਕਾਸ ਸਿੱਖਿਆ ਸੰਸਥਾਨ ਵੱਲੋਂ ਦਿਆਲਤਾ ਬਾਰੇ ਕਰਵਾਈ ਗਈ ਵਿਸ਼ਵ ਯੂਥ ਕਾਨਫਰੰਸ ਮੌਕੇ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ,‘‘ਹੁਣ ਤੋਂ ਕੁਝ ਹਫ਼ਤਿਆਂ ਬਾਅਦ ਦੋ ਅਕਤੂਬਰ ਨੂੰ ਅਸੀਂ ਰਾਸ਼ਟਰਪਿਤਾ ਦੀ 150ਵੀਂ ਜੈਅੰਤੀ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ’ਤੇ ਟਰੰਪ ‘ਬੇਹੱਦ ਗੰਭੀਰ’: ਵ੍ਹਾਈਟ ਹਾਊਸ

ਕਸ਼ਮੀਰ ਮੁੱਦੇ ’ਤੇ ਟਰੰਪ ‘ਬੇਹੱਦ ਗੰਭੀਰ’: ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕਸ਼ਮੀਰ ਦੇ ਹਾਲਾਤ ਅਤੇ ਉਸ ਦੇ ਵਿਆਪਕ ਅਸਰ ਬਾਰੇ ‘ਬੇਹੱਦ ਗੰਭੀਰ’ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਮੁਲਕ ਆਖਣਗੇ ਤਾਂ ਟਰੰਪ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਤਿਆਰ ਹਨ। ਫਰਾਂਸ ’ਚ ਇਸ ਹਫ਼ਤੇ ਜੀ-7 ਮੁਲਕਾਂ ਦੀ ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਹੋਣ ਵਾਲੀ ਬੈਠਕ ਤੋਂ ਪਹਿਲਾਂ ਅਧਿਕਾਰੀ ਨੇ ਕਿਹਾ,‘‘ਅਮਰੀਕਾ ਕਸ਼ਮੀਰ ਵਾਦੀ ਦੇ…

VIA PUNJAB
ਅੱਗੇ ਪੜ੍ਹੋ
1 621 622 623 624 625 1,271