ਬਜਰੰਗ ਪੂਨੀਆ ਨੂੰ ਬੁਲਗਾਰੀਆ ’ਚ ਸੋਨ ਤਗ਼ਮਾ

ਬਜਰੰਗ ਪੂਨੀਆ ਨੂੰ ਬੁਲਗਾਰੀਆ ’ਚ ਸੋਨ ਤਗ਼ਮਾ

ਨਵੀਂ ਦਿੱਲੀ – ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰੀਆ ਦੇ ਡਾਨ ਕੋਲੋਵ-ਨਿਕੋਲਾ ਪੈਤਰੋਵ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ। ਜਦਕਿ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਮਹਿਲਾਵਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਵਿਚ ਚੀਨ ਦੀ ਪਹਿਲਵਾਨ ਤੋਂ 2-9 ਨਾਲ ਮਾਤ ਖਾ ਗਈ ਤੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਵਿਨੇਸ਼ ਸ਼ਨਿਚਰਵਾਰ ਦੇ ਮੁਕਾਬਲੇ ਵਾਲੀ ਕਾਰਗੁਜ਼ਾਰੀ ਫਾਈਨਲ ਵਿਚ ਦੁਹਰਾ ਨਹੀਂ ਸਕੀ। ਫੋਗਾਟ ਨੇ ਸੈਮੀਫਾਈਨਲ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਸ…

VIA PUNJAB
ਅੱਗੇ ਪੜ੍ਹੋ

ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ

ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ

ਦੁਬਈ – ਕ੍ਰਿਸ ਗੇਲ ਨੇ ਅੱਜ ਇਕ ਰੋਜ਼ਾ ਕੌਮਾਂਤਰੀ ਕਰੀਅਰ ਤੋਂ ਧਮਾਕੇਦਾਰ ਅੰਦਾਜ਼ ਵਿਚ ਸੰਨਿਆਸ ਲਿਆ। ਇੰਗਲੈਂਡ ਖ਼ਿਲਾਫ਼ ਲੜੀ ਦੇ ਆਖ਼ਰੀ ਮੈਚ ਵਿਚ ਉਨ੍ਹਾਂ 27 ਗੇਂਦਾਂ ਵਿਚ 77 ਦੌੜਾਂ ਬਣਾਈਆਂ ਤੇ ਵੈਸਟ ਇੰਡੀਜ਼ ਨੂੰ ਮੈਚ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ 39 ਸਾਲਾ ਖਿਡਾਰੀ ਨੇ ਕੈਰੇਬਿਆਈ ਲੋਕਾਂ ਦਾ ਦੋ ਦਹਾਕੇ ਦੇ ਕੌਮਾਂਤਰੀ ਕਰੀਅਰ ਦੌਰਾਨ ਮਿਲੇ ਸਨੇਹ ਤੇ ਸਹਿਯੋਗ ਲਈ ਧੰਨਵਾਦ ਕੀਤਾ। ਗੇਲ ਨੇ ਕਿਹਾ ਕਿ ਇਹ ਕਰੀਅਰ ਦਾ ਆਖ਼ਰੀ ਇਕ ਦਿਨਾ ਮੈਚ ਹੈ…

VIA PUNJAB
ਅੱਗੇ ਪੜ੍ਹੋ

ਏਜੰਸੀਆਂ ਨੇ ਅਭਿਨੰਦਨ ਤੋਂ ਲਈ ਘਟਨਾਕ੍ਰਮ ਦੀ ਜਾਣਕਾਰੀ

ਏਜੰਸੀਆਂ ਨੇ ਅਭਿਨੰਦਨ ਤੋਂ ਲਈ ਘਟਨਾਕ੍ਰਮ ਦੀ ਜਾਣਕਾਰੀ

ਨਵੀਂ ਦਿੱਲੀ – ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਐਤਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਫ਼ੌਜੀ ਹਸਪਤਾਲ ’ਚ ਉਸ ਦਾ ਲਗਾਤਾਰ ਦੂਜੇ ਦਿਨ ਮੈਡੀਕਲ ਚੈੱਕਅਪ ਹੋਇਆ। ਵਰਤਮਾਨ ਨਾਲ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਹੈ। ਅਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਤੋਂ ਸੁਰੱਖਿਆ ਏਜੰਸੀਆਂ ਅਜੇ ਦੋ ਕੁ ਦਿਨਾਂ ਤਕ ਹੋਰ ਜਾਣਕਾਰੀ ਹਾਸਲ ਕਰਨਗੀਆਂ। ਵਰਤਮਾਨ ਦੇ ਕਈ ਮੈਡੀਕਲ ਟੈਸਟ ਵੀ ਕੀਤੇ ਗਏ ਹਨ…

VIA PUNJAB
ਅੱਗੇ ਪੜ੍ਹੋ

ਕੁਪਵਾੜਾ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ

ਕੁਪਵਾੜਾ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਹੁਣ ਤਕ ਦੇ ਸਭ ਤੋਂ ਲੰਮੇ ਅਤਿਵਾਦ ਵਿਰੋਧੀ ਅਪਰੇਸ਼ਨ ਵਿੱਚ ਸਲਾਮਤੀ ਦਸਤਿਆਂ ਨੇ ਜਿੱਥੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ, ਉਥੇ ਪੰਜ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਤੇ ਇਕ ਸਿਵਲੀਅਨ ਦੀ ਵੀ ਜਾਨ ਜਾਂਦੀ ਰਹੀ। ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਇਕ ਪਾਕਿਸਤਾਨੀ ਨਾਗਰਿਕ ਹੈ। ਸ਼ਹੀਦ ਸੁਰੱਖਿਆ ਕਰਮੀਆਂ ’ਚ ਸੀਆਰਪੀਐਫ਼ ਦਾ ਇਕ ਅਧਿਕਾਰੀ ਤੇ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਤਰਜਮਾਨ ਨੇ ਕਿਹਾ ਕਿ ਕੁਪਵਾੜਾ ਦੇ ਬਾਬਾਗੁੰਡ ਖੇਤਰ ਵਿੱਚ…

VIA PUNJAB
ਅੱਗੇ ਪੜ੍ਹੋ

ਅਭਿਨੰਦਨ ਨੂੰ ਮਿਲੇਗਾ ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ

ਅਭਿਨੰਦਨ ਨੂੰ ਮਿਲੇਗਾ ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ

ਨਾਸਿਕ – ਪਾਕਿਸਤਾਨ ਤੋਂ ਸੁਰੱਖਿਅਤ ਮੁਲਕ ਪਰਤੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਹਿਲੇ ‘ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ’ ਨਾਲ 17 ਅਪਰੈਲ ਨੂੰ ਸਨਮਾਨਤ ਕੀਤਾ ਜਾਵੇਗਾ। ਅਖਿਲ ਭਾਰਤੀ ਦਿਗੰਬਰ ਜੈਨ ਮਹਾਸਮਿਤੀ ਨੇ ਅਭਿਨੰਦਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਇਸ ਸਾਲ ਸਥਾਪਤ ਕੀਤਾ ਗਿਆ ਹੈ ਅਤੇ ਵਰਤਮਾਨ ਨੂੰ ਨਕਦ 2.51 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਮਿਲੇਗਾ।

VIA PUNJAB
ਅੱਗੇ ਪੜ੍ਹੋ

ਭਾਰਤ ਵੱਧ ਟੈਕਸ ਵਸੂਲਣ ਵਾਲਾ ਮੁਲਕ: ਟਰੰਪ

ਭਾਰਤ ਵੱਧ ਟੈਕਸ ਵਸੂਲਣ ਵਾਲਾ ਮੁਲਕ: ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਅਮਰੀਕਾ ਦੇ ਉਤਪਾਦਾਂ ’ਤੇ ਵੱਧ ਟੈਕਸ ਵਸੂਲਣ ਵਾਲਾ ਮੁਲਕ ਗਰਦਾਨਦਿਆਂ ਕਿਹਾ ਹੈ ਕਿ ਉਹ ਵੀ ਜਵਾਬ ਵਜੋਂ ਕੁਝ ਟੈਕਸ ਲਾਉਣਾ ਚਾਹੁੰਦੇ ਹਨ।ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਖੇਤਰ ਵਿੱਚ ਕੰਜ਼ਰਵੇਟਿਵ ਪੁਲੀਟੀਕਲ ਐਕਸ਼ਨ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਟੈਰਿਫ ਲਾਉਣ ਵਾਲਾ ਮੁਲਕ ਹੈ। ਉਹ ਬਹੁਤ ਟੈਕਸ ਲਗਾਉਂਦੇ ਹਨ।’’ ਆਪਣੇ ਦੋ ਘੰਟਿਆਂ ਦੇ ਭਾਸ਼ਣ ਦੌਰਾਨ ਟਰੰਪ ਨੇ ਭਾਰਤ ਵਰਗੇ ਮੁਲਕਾਂ ਨਾਲ ਘਰੇਲੂ, ਆਲਮੀ ਅਤੇ…

VIA PUNJAB
ਅੱਗੇ ਪੜ੍ਹੋ

ਅੰਬਿਕਾ ਸੋਨੀ 5 ਮਾਰਚ ਨੂੰ ਖਟਕੜ ਕਲਾਂ ਵਿਖੇ ਜਿੰਮ, ਸੋਲਰ ਲਾਈਟਾਂ ਤੇ ਸੀਸੀਟੀਵੀ ਲਾਉਣ ਦੀ ਸੁਰੂਆਤ ਕਰਨਗੇ: ਰਾਣਾ ਸੋਢੀ

ਅੰਬਿਕਾ ਸੋਨੀ 5 ਮਾਰਚ ਨੂੰ ਖਟਕੜ ਕਲਾਂ ਵਿਖੇ ਜਿੰਮ, ਸੋਲਰ ਲਾਈਟਾਂ ਤੇ ਸੀਸੀਟੀਵੀ ਲਾਉਣ ਦੀ ਸੁਰੂਆਤ ਕਰਨਗੇ: ਰਾਣਾ ਸੋਢੀ

ਮੈਂਬਰ ਪਾਰਲੀਮੈਂਟ ਵੱਲੋਂ ਪਿੰਡਾਂ ਤੇ ਸ਼ਹਿਰਾਂ ਲਈ ਜਾਨਵਰਾਂ ਦੀਆਂ ਐਬੂਲੈਂਸਾਂ ਦਿੱਤੀਆਂ ਜਾਣਗੀਆਂ ਚੰਡੀਗੜ – ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸਨ ‘ਤੰਦਰੁਸਤ ਪੰਜਾਬ’ ਨੂੰ ਹੁਲਾਰਾ ਦਿੰਦੇ ਹੋਏ 5 ਮਾਰਚ ਨੂੰ ਖਟਕੜ ਕਲਾਂ ਵਿਖੇ ਸੂਬੇ ਦੇ ਨੌਜਵਾਨਾਂ ਅਤੇ ਪਿੰਡਾਂ-ਕਸਬਿਆਂ ਲਈ 5 ਕਰੋੜ ਰੁਪਏ ਦੇ ਸਮਾਨ ਦੀ ਵੰਡ ਕਰਨ ਜਾ ਰਹੇ ਹਨ। ਇਹ ਖੁਲਾਸਾ ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ…

VIA PUNJAB
ਅੱਗੇ ਪੜ੍ਹੋ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਆਯੋਜਿਤ ਪੰਜ ਰੋਜ਼ਾ ‘ਸੰਗਰੂਰ ਵਿਕਾਸ ਯਾਤਰਾ’ ਅਮਿੱਟ ਯਾਦਾਂ ਛੱਡਦੀ ਸਮਾਪਤ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਆਯੋਜਿਤ ਪੰਜ ਰੋਜ਼ਾ ‘ਸੰਗਰੂਰ ਵਿਕਾਸ ਯਾਤਰਾ’ ਅਮਿੱਟ ਯਾਦਾਂ ਛੱਡਦੀ ਸਮਾਪਤ

ਚੰਡੀਗੜ – ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫਰਵਰੀ ਤੋਂ ਬਲਾਕ ਭਵਾਨੀਗੜ ਤੇ ਸੰਗਰੂਰ ਦੇ ਪਿੰਡਾਂ ‘ਚ ਆਰੰਭੀ ‘ਸੰਗਰੂਰ ਵਿਕਾਸ ਯਾਤਰਾ’ ਅੱਜ ਪੰਜਵੇਂ ਦਿਨ ਹਜ਼ਾਰਾਂ ਵਰਕਰਾਂ ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਮਗਰੋਂ ਅਮਿੱਟ ਛਾਪ ਛੱਡਦੀ ਹੋਈ ਸਮਾਪਤ ਹੋ ਗਈ। ਆਪਣੇ ਇਸ ਸਫ਼ਰ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ 111 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦਿਆਂ ਨਾ ਕੇਵਲ ਵਿਧਾਨ ਸਭਾ ਹਲਕਾ ਸੰਗਰੂਰ ਬਲਕਿ ਪੰਜਾਬ ਵਿੱਚ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ।…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਹਾਸ਼ਿਵਰਾਤਰੀ ‘ਤੇ ਲੋਕਾਂ ਨੂੰ ਵਧਾਈ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਹਾਸ਼ਿਵਰਾਤਰੀ ‘ਤੇ ਲੋਕਾਂ ਨੂੰ ਵਧਾਈ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਮਹਾਸ਼ਿਵਰਾਤਰੀ ‘ ਦੇ ਪਵਿੱਤਰ ਮੌਕੇ ਪੰਜਾਬ ਦੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ ਅਤੇ ਉਨਾਂ ਨੇ ਲੋਕਾਂ ਨੂੰ ਭਾਈਚਾਰੇ ਅਤੇ ਸਦਭਾਵਨਾ ਦੀ ਅਸਲ ਭਾਵਨਾ ਦੇ ਨਾਲ ਇਹ ਤਿਉਹਾਰ ਮਨਾਉਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਆਪਸੀ ਮਿਲਵਰਤਨ ਅਤੇ ਆਪਸੀ ਪਿਆਰ ਨੂੰ ਬੜਾਵਾ ਦੇਣ ਵਾਸਤੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਨੇ ਲੋਕਾਂ ਨੂੰ ਨਫਰਤ…

VIA PUNJAB
ਅੱਗੇ ਪੜ੍ਹੋ

ਮਹਾਂ ਸ਼ਿਵਰਾਤਰੀ ਮੌਕੇ ਕਰਵਾਇਆ ਧਾਰਮਿਕ ਸਮਾਗਮ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਿਰਕਤ

ਮਹਾਂ ਸ਼ਿਵਰਾਤਰੀ ਮੌਕੇ ਕਰਵਾਇਆ ਧਾਰਮਿਕ ਸਮਾਗਮ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਿਰਕਤ

ਰੂਪਨਗਰ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼੍ਰੀ ਜਟੇਸ਼ਵਰ ਮਹਾਂਦੇਵ ਸੇਵਾ ਸਮਿਤੀ ਵਲੋਂ ਸ਼੍ਰੀ ਰਾਮ ਲੀਲਾ ਗਰਾਉੂਂਡ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਜਿਥੇ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜ਼ੋੜਦੇ ਹਨ ਉਥੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਾਨੂੰ ਇਕਜੂਟਤਾ ਦਾ ਸੰਦੇਸ਼ ਵੀ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ…

VIA PUNJAB
ਅੱਗੇ ਪੜ੍ਹੋ
1 832 833 834 835 836 1,271