ਨੀਤੀਸ਼ ਕੁਮਾਰ ਮੁੜ ਚੁਣੇ ਗਏ ਜੇ. ਡੀ. ਯੂ ਦੇ ਕੌਮੀ ਪ੍ਰਧਾਨ

ਨੀਤੀਸ਼ ਕੁਮਾਰ ਮੁੜ ਚੁਣੇ ਗਏ ਜੇ. ਡੀ. ਯੂ ਦੇ ਕੌਮੀ ਪ੍ਰਧਾਨ

ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅੱਜ ਦਿੱਲੀ ਵਿੱਚ ਹੋ ਰਹੀ ਜਨਤਾ ਦਲ ਯੂਨਾਈਟਿਡ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ਵਿੱਚ ਸਰਬ ਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣੇ ਗਏ| ਮਾਵਲੰਕਰ ਹਾਲ ਵਿੱਚ ਜਨਤਾ ਦਲ ਯੂਨਾਈਟਿਡ ਦੀ ਬੈਠਕ ਹੋਈ ਸੀ, ਜਿਸ ਵਿੱਚ ਦੇਸ਼ ਭਰ ਤੋਂ ਆਏ ਪ੍ਰਤੀਨਿਧ ਪਹੁੰਚੇ| ਨੀਤੀਸ਼ ਕੁਮਾਰ ਦਾ ਇਹ ਕਾਰਜਕਾਲ 2022 ਤੱਕ ਰਹੇਗਾ| ਦੱਸਿਆ ਜਾਂਦਾ ਹੈ ਕਿ ਨੀਤੀਸ਼ ਕੁਮਾਰ 2016 ਵਿੱਚ ਜਨਤਾ ਦਲ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਬਣੇ ਸੀ|

VIA PUNJAB
ਅੱਗੇ ਪੜ੍ਹੋ

ਅਨਾਥਾਂ ਤੇ ਅਪਾਹਜਾਂ ਦੀ ਭਲਾਈ ਲਈ ਅੱਗੇ ਆਉਣ ਕੰਪਨੀਆਂ: ਕੋਵਿੰਦ

ਅਨਾਥਾਂ ਤੇ ਅਪਾਹਜਾਂ ਦੀ ਭਲਾਈ ਲਈ ਅੱਗੇ ਆਉਣ ਕੰਪਨੀਆਂ: ਕੋਵਿੰਦ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਅਨਾਥ ਤੇ ਅਪਾਹਜ ਲੋਕਾਂ ਦੀ ਭਲਾਈ ਲਈ ਵੱਧ ਰਾਸ਼ੀ ਖਰਚ ਕਰਨ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਦੀਆਂ ਗਤੀਵਿਧੀਆਂ ਨਾਲ ਆਮ ਲੋਕਾਂ ਵਿਚਾਲੇ ਉਨ੍ਹਾਂ ਦਾ ਸਨਮਾਨ ਵਧੇਗਾ। ਉਨ੍ਹਾਂ ਇੱਥੇ ਸੀਐੱਸਆਰ ਦੇ ਐਵਾਰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਐੱਸਆਰ ਗਤੀਵਿਧੀਆਂ ਰਾਹੀਂ ਵਿਕਾਸ ਦੀਆਂ ਚੁਣੌਤੀਆਂ ਲਈ ਨਵੇਂ ਹੱਲ ਲੱਭੇ ਜਾ ਸਕਦੇ ਹਨ।ਕੰਪਨੀ ਕਾਨੂੰਨ 2013 ਤਹਿਤ ਸੀਐੱਸਆਰ ਤਜਵੀਜ਼ਾਂ 1 ਅਪਰੈਲ 2014…

VIA PUNJAB
ਅੱਗੇ ਪੜ੍ਹੋ

ਸ਼ਿਵ ਸੈਨਾ-ਭਾਜਪਾ ‘ਚ ਵਧਿਆ ਵਿਵਾਦ, ਮੀਟਿੰਗ ਹੋਈ ਰੱਦ

ਸ਼ਿਵ ਸੈਨਾ-ਭਾਜਪਾ ‘ਚ ਵਧਿਆ ਵਿਵਾਦ, ਮੀਟਿੰਗ ਹੋਈ ਰੱਦ

ਮੁੰਬਈ – ਮਹਾਰਾਸ਼ਟਰ ਵਿਚ ਅਗਲੀ ਸਰਕਾਰ ਬਣਨ ਨੂੰ ਲੈ ਕੇ ਭੰਬਲਭੂਸੇ ਦੇ ਹਾਲਾਤ ਹਨ ਜਦਕਿ ਭਾਜਪਾ ਅਤੇ ਇਸ ਦੀ ਸਹਿਯੋਗੀ ਸ਼ਿਵ ਸੈਨਾ ਵਿਚਾਲੇ ਨਾਰਾਜ਼ਗੀ ਵਧ ਰਹੀ ਹੈ।ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਬੈਠਕ ਮੰਗਲਵਾਰ ਸ਼ਾਮ ਚਾਰ ਵਜੇ ਨਹੀਂ ਹੋ ਸਕੀ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ- ਬੀਜੇਪੀ ਅਤੇ ਸ਼ਿਵ ਸੈਨਾ ਦਰਮਿਆਨ ਅੱਜ ਮੁਲਾਕਾਤ ਚਾਰ ਵਜੇ ਹੋਣੀ ਸੀ। ਪਰ ਜੇ ਮੁੱਖ ਮੰਤਰੀ ਖ਼ੁਦ ਕਹਿੰਦੇ ਹਨ ਕਿ 50-50 ਦੇ ਫਾਰਮੂਲੇ ‘ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ…

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਸਿੰਘ ਬਾਦਲ ਵੱਲੋਂ ਕੇਂਦਰੀ ਵਿੱਤ ਮੰਤਰੀ ਪਾਸੋਂ ਜੀ.ਐਸ.ਟੀ. ਦਾ ਬਕਾਇਆ ਛੇਤੀ ਜਾਰੀ ਕਰਨ ਦੀ ਮੰਗ

ਮਨਪ੍ਰੀਤ ਸਿੰਘ ਬਾਦਲ ਵੱਲੋਂ ਕੇਂਦਰੀ ਵਿੱਤ ਮੰਤਰੀ ਪਾਸੋਂ ਜੀ.ਐਸ.ਟੀ. ਦਾ ਬਕਾਇਆ ਛੇਤੀ ਜਾਰੀ ਕਰਨ ਦੀ ਮੰਗ

ਕੇਂਦਰੀ ਮੰਤਰੀ ਵੱਲੋਂ ਪੰਜਾਬ ਦੇ ਮਸਲੇ ਤਰਜੀਹੀ ਆਧਾਰ ‘ਤੇ ਵਿਚਾਰਨ ਦਾ ਭਰੋਸਾ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਸੂਬੇ ਦੇ ਕੇਂਦਰ ਵੱਲ ਖੜ੍ਹੇ ਜੀ.ਐਸ.ਟੀ. ਬਕਾਏ ਦਾ ਛੇਤੀ ਭੁਗਤਾਨ ਕਰਨ ਦੀ ਮੰਗ ਕੀਤੀ। ਸ੍ਰੀ ਬਾਦਲ ਨੇ ਦੱਸਿਆ ਕਿ ਪੰਜਾਬ ਦਾ ਬਣਦਾ ਹਿੱਸਾ ਜਾਰੀ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਦੇਰੀ ਹੋਣ ਨਾਲ ਸੂਬੇ ਦੇ ਰੋਜ਼ਮੱਰਾ ਦੇ ਕੰਮਕਾਜ ‘ਤੇ ਅਸਰ ਪੈ…

VIA PUNJAB
ਅੱਗੇ ਪੜ੍ਹੋ

ਖੱਟਰ ਦੇ ਸਹੁੰ–ਚੁਕ ਸਮਾਗਮ ਮੌਕੇ ਢੀਂਡਸਾ ਦੀ ਹਾਜ਼ਰੀ ਤੋਂ ਅਕਾਲੀ ਚਿੰਤਤ

ਖੱਟਰ ਦੇ ਸਹੁੰ–ਚੁਕ ਸਮਾਗਮ ਮੌਕੇ ਢੀਂਡਸਾ ਦੀ ਹਾਜ਼ਰੀ ਤੋਂ ਅਕਾਲੀ ਚਿੰਤਤ

ਚੰਡੀਗੜ੍ਹ – ਦੀਵਾਲ਼ੀ ਵਾਲੇ ਦਿਨ ਸ੍ਰੀ ਮਨੋਹਰ ਲਾਲ ਖੱਟਰ ਅਤੇ ਸ੍ਰੀ ਦੁਸ਼ਯੰਤ ਚੌਟਾਲਾ ਵੱਲੋਂ ਕ੍ਰਮਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਭ ਨੇ ਵੇਖਿਆ ਪਰ ਉੱਥੇ ਮੌਜੂਦ ਪੰਜਾਬ ਦੀ ਜਿਹੜੀ ਇੱਕ ਹੋਰ ਬਹੁ–ਚਰਚਿਤ ਹਸਤੀ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਉਸ ਨੂੰ ਉੱਥੇ ਵੇਖ ਕੇ ਅਕਾਲੀ ਦਲ ਦੀ ਹਾਈ ਕਮਾਂਡ ਕੁਝ ਫ਼ਿਕਰਮੰਦ ਦੱਸੀ ਜਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ

ਚੰਡੀਗੜ – ਸੂਬੇ ਦੇ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਦਾ ਪਦਭਾਰ ਸੰਭਾਲਦੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ ਪਹਿਲੇ ਹਵਾਈ ਅੱਡੇ ਹਿਸਾਰ ਨੂੰ ਕੌਮੀ ਪੱਧਰ ‘ਤੇ ਪਹਿਚਾਣ ਦਵਾਉਣ ਦੀ ਕਵਾਇਦ ਤੇਜ ਕਰ ਦਿੱਤੀ ਹੈ ਅਤੇ ਇਸ ਕੜੀ ਵਿਚ ਅੱਜ ਉਨਾਂ ਨੇ ਨਵੀਂ ਦਿੱਲੀ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਗਲਬਾਤ ਦੌਰਾਨ ਮੁੱਖ ਮੰਤਰੀ ਨੇ ਰੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਕਿ…

VIA PUNJAB
ਅੱਗੇ ਪੜ੍ਹੋ

ਯੂਰੋਪੀਅਨ ਵਫਦ ਦੇ ਕਸ਼ਮੀਰ ਦੌਰੇ ‘ਤੇ ਭਖੀ ਸਿਆਸਤ

ਯੂਰੋਪੀਅਨ ਵਫਦ ਦੇ ਕਸ਼ਮੀਰ ਦੌਰੇ ‘ਤੇ ਭਖੀ ਸਿਆਸਤ

ਨਵੀਂ ਦਿੱਲੀ – ਯੂਰੋਪੀਅਨ ਸੰਸਦ ਦੇ 27 ਮੈਂਬਰਾਂ ਦਾ ਇਕ ਵਫ਼ਦ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰ ਰਿਹਾ ਹੈ। ਇਨ੍ਹਾਂ ਮੈਂਬਰਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੁਆਰਾ ਵੱਖਰੇ ਤੌਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ ਇਸ ਫੇਰੀ ਨੂੰ ਲੈ ਕੇ ਵਿਵਾਦ ਵੀ ਖੜਾ ਹੋ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਯੂਰੋਪੀਅਨ ਯੂਨੀਅਨ ਸੰਘ ਦੇ ਸੂਤਰਾਂ ਨੇ…

VIA PUNJAB
ਅੱਗੇ ਪੜ੍ਹੋ

ਜਸਟਿਸ ਐਸਏ ਬੋਬੜੇ ਬਣਨਗੇ ਭਾਰਤ ਦੇ 47ਵੇਂ ਚੀਫ ਜਸਟਿਸ

ਜਸਟਿਸ ਐਸਏ ਬੋਬੜੇ ਬਣਨਗੇ ਭਾਰਤ ਦੇ 47ਵੇਂ ਚੀਫ ਜਸਟਿਸ

18 ਨਵੰਬਰ ਨੂੰ ਸੰਭਾਲਣਗੇ ਅਹੁਦਾ ਨਵੀਂ ਦਿੱਲੀ – ਮਾਣਯੋਗ ਜਸਟਿਸ ਸ਼੍ਰੀ ਸ਼ਰਦ ਅਰਵਿੰਦ ਬੋਬੜੇ ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ। ਰਾਸ਼ਟਰਪਤੀ ਨੇ ਉਨ੍ਹਾਂ ਦੀ ਨਿਯੁਕਤੀ ਲਈ ਇਕ ਆਦੇਸ਼ ਜਾਰੀ ਕੀਤਾ ਹੈ। ਇਸ ਸਮੇਂ ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਸਭ ਤੋਂ ਜੱਜ ਹਨ। ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਹ 18 ਨਵੰਬਰ ਨੂੰ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ 47ਵੇਂ ਚੀਫ ਜਸਟਿਸ ਹੋਣਗੇ। ਉਸ ਦਾ ਕਾਰਜਕਾਲ 23 ਅਪ੍ਰੈਲ, 2021 ਤੱਕ ਰਹੇਗਾ।…

VIA PUNJAB
ਅੱਗੇ ਪੜ੍ਹੋ

ਸੋਪੋਰ ਚ ਬੱਸ ਸਟੈਂਡ ਕੋਲ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, 15 ਜ਼ਖਮੀ

ਸੋਪੋਰ ਚ ਬੱਸ ਸਟੈਂਡ ਕੋਲ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, 15 ਜ਼ਖਮੀ

ਜੰਮੂ-ਕਸ਼ਮੀਰ ਦੇ ਸੋਪੋਰ ‘ਚ ਅੱਜ ਯਾਨੀ ਸੋਮਵਾਰ ਨੂੰ ਅੱਤਵਾਦੀਆਂ ਨੇ ਬੱਸ ਸਟੈਂਡ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਇਸ ਹਮਲੇ ‘ਚ 15 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ‘ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਤਵਾਦੀਆਂ ਨੇ ਸੋਪੋਰ ਦੇ ਭੀੜ ਭਰੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਕੇ ਲੋਕਾਂ ‘ਤੇ ਗ੍ਰਨੇਡ ਹਮਲਾ ਕਰ ਕੇ ਡਰ ਦਾ ਮਾਹੌਲ ਬਣਾ ਦਿੱਤਾ। ਹਮਲੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ…

VIA PUNJAB
ਅੱਗੇ ਪੜ੍ਹੋ

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਤਿੰਨੋਂ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਤਿੰਨੋਂ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸੋਮਵਾਰ ਨੂੰ ਦਿੱਲੀ ‘ਚ ਫੌਜ ਮੁਖੀ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਮੁਲਾਕਾਤ ਕੀਤੀ। ਇਕ ਨਿਊਜ਼ ਏਜੰਸੀ ਨੇ ਤਸਵੀਰ ਟਵੀਟ ਕੀਤੀ ਹੈ, ਜਿਸ ‘ਚੋਂ ਤਿੰਨੋਂ ਫੌਜ ਮੁਖੀ ਰਾਜਨਾਥ ਸਿੰਘ ਨਾਲ ਚਰਚਾ ਕਰਦੇ ਨਜ਼ਰ ਆ ਰਹੇ ਹਨ।ਪਿਛਲੇ ਹੀ ਦਿਨੀਂ ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਕੀਤੀ ਗਈ ਉਕਸਾਵੇ ਵਾਲੀ ਹਰਕਤ ਦਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ…

VIA PUNJAB
ਅੱਗੇ ਪੜ੍ਹੋ
1 134 135 136 137 138 325