ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਮਿਰਚਾਂ ਪਾਉਣ ਦੀ ਕੋਸ਼ਿਸ਼

ਨਵੀਂ ਦਿੱਲੀ – ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰਖਿਆ ’ਚ ਵਡੀ ਖ਼ਾਮੀ ਵਿਖਾਈ ਦਿਤੀ ਹੈ। ਮੁਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਕਤਰੇਤ ਅੰਦਰ ਹੀ ਹਮਲਾ ਕੀਤਾ ਗਿਆ ਹੈ। ਕੇਜਰੀਵਾਲ ’ਤੇ ਇਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁਟਿਆ ਤੇ ਇਸ ਹਮਲੇ ਵਿਚ ਉਨ੍ਹਾਂ ਦੀ ਨਜ਼ਰ ਵਾਲੀ ਐਨਕ ਵੀ ਟੁਟ ਗਈ। ਹਮਲਾਵਰ ਦੀ ਸ਼ਨਾਖ਼ਤ 42 ਸਾਲ ਦੇ ਅਨਿਲ ਕੁਮਾਰ ਵਜੋਂ ਹੋਈ ਹੈ। ਹਮਲਾਵਰ ਕੇਜਰੀਵਾਲ ਨਾਲ ਗਲ ਕਰਨ ਦੇ ਬਹਾਨੇ ਨੇੜੇ ਗਿਆ ਤੇ ਹਮਲਾ ਕਰ ਦਿਤਾ। ਸੂਤਰਾਂ ਮੁਤਾਬਕ ਉਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਬਾਰੇ ਉਸ ਨੇ ਪਹਿਲਾਂ ਆਪਣੀ ਫੇਸਬੁਕ ’ਤੇ ਐਲਾਨ ਵੀ ਕੀਤਾ ਸੀ। ਇਹ ਪਹਿਲਾ ਮੌਕਾ ਨਹੀਂ ਜਦੋਂ ਕੇਜਰੀਵਾਲ ’ਤੇ ਕੋਈ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ’ਤੇ ਹਮਲਾ ਹੋ ਚੁਕਿਆ ਹੈ। ਜ਼ਿਕਰਯੋਗ ਹੈ ਕਿ ਦਿਲੀ ਸਕਤਰੇਤ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਸਖ਼ਤ ਸੁਰਖਿਆ ਪ੍ਰਬੰਧਾਂ ’ਚੋਂ ਗੁਜ਼ਰਨਾ ਪੈਂਦਾ ਹੈ ਤੇ ਅਜਿਹੇ ਵਿਚ ਕੋਈ ਵਿਅਕਤੀ ਆਪਣੇ ਨਾਲ ਮਿਰਚ ਪਾਊਡਰ ਲੈ ਕੇ ਮੁਖ ਮੰਤਰੀ ਕੋਲ ਕਿਵੇਂ ਪਹੁੰਚ ਗਿਆ, ਇਹ ਵਡਾ ਸਵਾਲ ਹੈ।

VIA PUNJAB