- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਬਾਲਾ ਕੈਂਟ ਦੇ ਨਾਗਰਿਕ ਹਸਪਤਾਲ ਵਿਚ 3.50 ਕਰੋੜ ਰੁਪਏ ਦੀ ਕੀਮਤ ਦੀ ਆਧੁਨਿਕ ਲਿਥੋਟ੍ਰਿਪਸੀ ਮਸ਼ੀਨ ਫਰਾਂਸ ਤੋਂ ਆਵੇਗੀ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਬਿਨਾਂ ਆਪਰੇਸ਼ਨ ਦੇ ਕਿਡਨੀ ਤੋਂ ਪੱਥਰੀ ਕੱਢਣ ਦੀ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀ ਆਧੁਨਿਕ ਲਿਥੋਟ੍ਰਿਪਸੀ ਮਸ਼ੀਨ ਫਰਾਂਸ ਤੋਂ ਆਵੇਗੀ| ਇਸ ਮਸ਼ੀਨ ਨਾਲ ਖਰਚ ਵੀ ਘੱਟ ਹੋਵੇਗਾ ਅਤੇ ਮਰੀਜ ਦੇ ਸਿਹਤ ‘ਤੇ ਉਲਟਾ ਅਸਰ ਨਹੀਂ ਪਏਗਾ| ਸਿਹਤ ਮੰਤਰੀ ਨੇ ਅੱਜ ਨਾਗਰਿਕ ਹਸਪਤਾਲ ਅੰਬਾਲਾ ਛਾਉਣੀ ਵਿਚ ਕਰੀਬ 6 ਕਰੋੜ ਰੁਪਏ ਦੀ ਸਹੂਲਤਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ| ਉਨਾਂ ਕਿਹਾ ਕਿ ਹਸਪਤਾਲ ਵਿਚ 300 ਯੂਨੀਟ ਸਮੱਰਥਾ ਦਾ ਬਲੱਡ ਬੈਂਕ ਵੀ ਸਥਾਪਿਤ ਕੀਤਾ ਹੈ| ਇਸ ਦੇ ਸਥਾਪਿਤ ਹੋਣ ਨਾਲ ਲੋਂੜਮੰਦਾਂ ਨੂੰ ਸਮੇਂ ‘ਤੇ ਖੂਨ ਮਿਲ ਸਕੇਗਾ|ਉਨਾਂ ਦਸਿਆ ਕਿ ਪਲੇਟਲੈਟ ਨੂੰ ਸੁਰੱਖਿਅਤ ਰੱਖਣ ਲਈ ਵੀ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ| ਇੰਨਾਂ ਵਿਚ ਪੰਜ ਦਿਨ ਤਕ ਪਲੇਟਲੈਟ ਸੁਰੱਖਿਅਤ ਰੱਖੇ ਜਾ ਸਕਦੇ ਹਨ| ਪਲਾਜਮਾ ਦੀ ਸੁਰੱਖਿਆ ਲਈ ਵੀ ਦੋ ਡੀਪ ਫ੍ਰਿਜਰ ਲਗਾਏ ਗਏ ਹਨ| ਪਲਾਜਮਾ ਨੂੰ ਪਿਘਲਾਉਣ ਲਈ ਵੀ ਇਕ ਮਸ਼ੀਨ ਦੀ ਵਿਵਸਥਾ ਕੀਤੀ ਗਈ ਹੈ| ਖੂਨ ਸਟੋਰ ਲਈ ਤਿੰਨ ਰੈਫ੍ਰਿਜਰੇਟਰ ਦੀ ਵਿਵਸਥਾ ਕੀਤੀ ਗਈ ਹੈ| ਖੂਨ ਨੂੰ ਸਾਫ ਕਰਨ ਲਈ ਵੀ ਮਸ਼ੀਨ ਦੀ ਵਿਵਸਥਾ ਹੈ| ਉਨਾਂ ਕਿਹਾ ਕਿ ਸਿਹਤ ਸੱਭ ਤੋਂ ਅਹਿਮ ਹੈ, ਇਸ ਲਈ ਹਸਪਤਾਲ ਵਿਚ ਉਹ ਸਾਰੀ ਸਿਹਤ ਸਹੂਲਤਾਂ ਮਹੁੱਇਆ ਕਰਵਾਈ ਜਾ ਰਹੀ ਹੈ, ਜੋ ਸਿਹਤ ਦੀ ਨਜ਼ਰ ਨਾਲ ਅਹਿਮ ਹੈ| ਇਸ ਮੌਕੇ ‘ਤੇ ਉਨਾਂ ਨੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੋਚਰੀ ਭਵਨ ਦਾ ਵੀ ਨੀਂਹ ਪੱਥਰ ਰੱਖਿਆ|


