- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਬੱਤਰਾ ਵੱੱਲੋਂ ਨਵੇਂ ਏਡੀਸੀਪੀ ਸਿਟੀ-1 ਹਰਜੀਤ ਸਿੰਘ ਧਾਰੀਵਾਲ ਦਾ ਸਨਮਾਨ
ਅੰਮ੍ਰਿਤਸਰ – ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਬੱਤਰਾ ਨੇ ਆਪਣੇ ਸਾਥੀਆਂ ਦੇ ਨਾਲ ਨਵੇਂ ਬਣੇ ਏਡੀਸੀਪੀ ਸਿਟੀ ਵਨ ਹਰਜੀਤ ਸਿੰਘ ਧਾਰੀਵਾਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਧਾਨ ਰਜੇਸ਼ ਬੱਤਰਾ ਨੇ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਏਡੀਸੀਪੀ ਸਿਟੀ ਵਨ ਹਰਜੀਤ ਸਿੰਘ ਧਾਰੀਵਾਲ ਨੂੰ ਜਾਣੂ ਕਰਵਾਇਆ।ਇਸ ਮੌਕੇ ਤੇ ਸ੍ਰੀ ਬੱਤਰਾ ਨੇ ਕਿਹਾ ਕਿ ਆਟੋ ਡੀਲਰ ਐਸੋਸੀਏਸ਼ਨ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਟਰੈਫ਼ਿਕ ਸਮੱਸਿਆ ਨਸ਼ਾ ਅਤੇ ਕਰਾਇਮ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਨ ਮਨ ਧਨ ਦੇ ਨਾਲ ਤਿਆਰ ਹਨ ।ਇਸ ਮੌਕੇ ਤੇ ਏ ਡੀ ਸੀ ਪੀ ਹਰਜੀਤ ਸਿੰਘ ਧਾਰੀਵਾਲ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਟ੍ਰੈਫਿਕ ਅਤੇ ਹੋਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਕਿਤੇ ਵੀ ਕੋਈ ਲਾਵਾਰਸ ਚੀਜ਼ ਨਜ਼ਰ ਆਏ ਤਾਂ ਉਸ ਦੀ ਜਾਣਕਾਰੀ ਫੌਰਨ ਨਜ਼ਦੀਕ ਦੇ ਥਾਣੇ ਵਿੱਚ ਜ਼ਰੂਰ ਦਿਓ ਤਾਕਿ ਕੋਈ ਹੋਣ ਵਾਲੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੇ ਜਸਪ੍ਰੀਤ ਸਿੰਘ,ਪ੍ਰਸ਼ਾਂਤ ਚੌਹਾਨ, ਅਮਨ ਮਹਾਜਨ, ਮਾਨਿਕ ਬੱਤਰਾ ਅਤੇ ਐਸੋਸੀਏਸ਼ਨ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ।


