- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਪਸੀ ਤਕਰਾਰ ਬਾਜੀ ‘ਚ ਚੱਲੀ ਗੋਲੀ-ਇਕ ਦੀ ਮੌਤ, ਇਕ ਫੱਟੜ
ਬਠਿੰਡਾ – ਕੱਲ ਬੀਤੀ ਰਾਤ ਪਿੰਡ ਕਲਿਆਣ ਦੇ ਪੈਟਰੋਲ ਪੰਪ ਦੇ ਕੋਲ ਕਰੀਬ 8:30 ਵਜੇ ਪਿੰਡ ਨਥਾਣਾ ਦੇ ਨੋਜਵਾਨਾ ਅਤੇ ਪਿੰਡ ਕਲਿਆਣ ਦੇ ਨੋਜਵਾਨਾ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤਕਰਾਰ ਬਾਜੀ ਹੋ ਗਈ,ਇਸ ਦੋਰਾਨ ਤਕਰਾਰ ਬਾਜੀ ਇੰਨੀ ਵਧ ਗਈ ਕਿ ਗੋਲੀ ਲੱਗਣ ਨਾਲ ਇਕ ਨੋਜਵਾਨ ਦੀ ਮੋਤ ਹੋ ਗਈ, ਜਾਣਕਾਰੀ ਅਨੁਸਾਰ ਨਥਾਣਾ ਪਿੰਡ ਦੇ ਨੋਜਵਾਨ ਤਰਸੇਮ ਸਿੰਘ ਉਸਦਾ ਪੁੱਤਰ ਅਤੇ ਬੱਲੂ ਨਥਾਣਾ ਕਲਿਆਣ ਪਿੰਡ ਵਿਖੇ ਪੁਰਾਣੀ ਰੰਜਿਸ਼ ਨੂੰ ਖਤਮ ਕਰਨ ਲਈ ਗਏ ਸਨ,ਪਰ ਉਥੇ ਝਗੜਾ ਹੋ ਗਿਆ ਅਤੇ ਗੋਲੀ ਚਲ ਗਈ,ਜਿਸ ਵਿੱਚ ਕੁਲਵਿੰਦਰ ਸਿੰਘ ਕਿੰਦਰਾ ਸਰਪੰਚ ਦਾ ਪੁੱਤਰ ਜਖਮੀ ਹੋ ਗਿਆ ਅਤੇ ਬੱਲੂ ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਇਸ ਦੋਰਾਨ ਬੱਲੂ ਦੇ ਸਾਥੀ ਘਬਰਾਹਟ ਵਿੱਚ ਜਖਮੀ ਨੂੰ ਛੱਡ ਕੇ ਘਟਨਾ ਵਾਲੀ ਥਾ ਤੋ ਦੌੜ ਗਏ ਮੌਕੇ ਤੇ ਪਹੁੰਚੀ ਨਥਾਣਾ ਪੁਲਿਸ ਨੇ ਜਖਮੀ ਨੂੰ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ।ਜਿਸ ਦੀ(ਬੱਲੂ)ਇਲਾਜ ਦੋਰਾਨ ਮੋਤ ਹੋ ਗਈ ਅਤੇ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਦਾ ਪੁੱਤਰ ਜੇਰੇ ਇਲਾਜ ਹੈ।


