ਆਰੀਅਨਜ਼ ਗਰੁੱਪ ਨੇ ਸਾਲ 2018 ਵਿੱਚ ਬੁਲੰਦਿਆਂ ਨੂੰ ਛੁਹਿਆ

ਮੋਹਾਲੀ – ਸਾਲ 2018 ਆਰੀਅਨਜ਼ ਗਰੁੱਪ ਆਫ ਕਾਲਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਨ ਲਈ ਸੁਨਿਹਰਾ ਸਾਲ ਰਿਹਾ।ਇਸ ਸਾਲ ਟੈੱਡਐਕਸ ਨਾਲ ਜੁੜਨ ਦਾ ਅਤੇ ਵਿਸ਼ਵ ਭਰ ਦੇ 14 ਮੁੱਖ ਬੁਲਾਰਿਆਂ ਤੋ ੳਹਨਾ ਦੇ ਜੀਵਨ ਦੇ ਤਜੁਰਬਿਆ ਨੂੰ ਸੁਣਨ ਦਾ ਸੁਨਿਹਰੀ ਮੌਕਾ ਮਿਲਿਆ, ਜਿਸ ਵਿੱਚ ਆਚਾਰੀਆ ਬਾਲਕ੍ਰਿਸ਼ਨ ਸੰਸਥਾਪਕ ਅਤੇ ਸੀਈੳ ਪਤੰਜਲੀ; ਡਾ.ਸਤਿੰਦਰ ਸਰਤਾਜ, ਸੂਫੀ ਕਵੀ, ਗਾਇਕ, ਲੇਖਕ; ਡਾ. ਲੌਰਾ ਏ.ਜਾਨਾ, ਵਿਸ਼ਵ ਪ੍ਰਮੁੱਖੀ ਪੀਡੀਆਈਟ੍ਰਿਸ਼ਨ, ਯੂਐਸਏ; ਮੈਜਿਕ ਸਿੰਘ, ਇੰਟਰਨੈਸ਼ਨਲ ਮੈਜੀਸ਼ੀਅਨ, ਇੰਗਲੈਂਡ ਆਦਿ ਸਨ। ਆਰੀਅਨਜ਼ ਨੇ ਚੰਡੀਗੜ ਪ੍ਰੈਸ ਕਲੱਬ ਦੇ ਸਹਿਯੋਗ ਨਾਲ 3 ਦਿਨ ਦੀ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਿੱਥੇ ਸ਼੍ਰੀ ਵੀਪੀ ਸਿੰਘ ਬਦਨੌਰ, ਗਵਰਨਰ, ਪੰਜਾਬ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਯੋਗਦਾਨ ਲਈ ਆਰੀਅਨਜ਼ ਦਾ ਸਨਮਾਨ ਕੀਤਾ। ਆਰੀਅਨਜ਼ ਨੇ ਸਿੱਖਿਆ ਪਾਰਟਨਰ ਦੇ ਤੌਰ ਤੇ ਚੰਡੀਗੜ ਟੂਰਿਜ਼ਮ ਦੇ ਸਹਿਯੋਗ ਨਾਲ 3 ਰੋਜਾਂ ਰੋਜ਼ ਫੈਸਟੀਵਲ ਦਾ ਆਯੋਜਨ ਕੀਤਾ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਗਿੱਪੀ ਗਰੇਵਾਲ ਅਤੇ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਨੇ ਸੰਗੀਤ ਦੀ ਸ਼ਾਮ ਨੂੰ ਜੀਵਿੰਤ ਕੀਤਾ। ਇਸ ਤੋ ਇਲਾਵਾ ਆਰੀਅਨਜ਼ ਨੇ ਮੰਨੀ ਪ੍ਰਮੰਨੀ ਸੰਗੀਤ ਕੰਪਨੀ ਈਵਾਈਪੀ ਕ੍ਰਿਏਸ਼ਨਸ ਨਾਲ ਕ੍ਰਾਸਬਲੇਡ ਦਾ ਆਯੋਜਨ ਕੀਤਾ ਜਿਸ ਵਿੱਚ ਹੰਸ ਰਾਜ ਹੰਸ, ਨਵਰਾਜ ਹੰਸ, ਪਰਮੀਸ਼ ਵਰਮਾ, ਮੰਜ ਮਯੂਜ਼ਿਕ, ਸੁਨੰਦਾਂ ਸ਼ਰਮਾ, ਬੀ ਪ੍ਰਾਕ, ਅਰਮਾਨ ਬੇਦਿਲ, ਸੱਜਣ ਅਦੀਬ, ਗੁਰਨਜਰ ਚੱਠਾ, ਜੈਸਮੀਨ ਸੈਂਡਲਸ, ਡੀਜੇ ਫਲੋ, ਸਾਰਾ ਗੁਰਪਾਲ ਆਦਿ ਵਰਗੇ ਪੰਜਾਬ ਦੇ ਕਲਾਕਾਰਾਂ ਨੇ ਸਮਾਂ ਬੰਨਿਆਂ। ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋ ਕਰਵਾਏ ਪ੍ਰੋਗਰਾਮ ਪੰਜਾਬ ਵਾਰਤਾ ਵਿੱਚ ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਪੰਜਾਬ ਦੇ ਮੌਜੂਦਾ ਮੁੱਦਿਆਂ ਜਿਵੇ ਪੰਜਾਬ ਵਿੱਚ ਨੌਕਰੀਆਂ, ਨਸ਼ਾ ਮੁਕਤ ।ਪੰਜਾਬ , ਉਦਯੋਗੀਕਰਨ, ਸਿੱਖਿਆ, ਫਸਲਾਂ ਅਤੇ ਕਿਸਾਨ ਮੁੱਦੇ ਆਦਿ ਤੇ ਕੈਬਨਿਟ ਮੰਤਰੀਆਂ ਅਤੇ ਦਰਸ਼ਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਅਤੇ ਆਸਪਾਸ ਦੇ ਪਿੰਡਾਂ ਲਈ ਸੋਸ਼ਲ ਰਿਸਪੋਂਸੀਬਲਿਟੀ ਪਲਾਨ ਅਧੀਨ ਖੂਨਦਾਨ ਕੈਂਪ, ਫਰੀ ਹੈਲਥ ਚੈੱਕਅੱਪ ਕੈਂਪ ਆਦਿ ਆਯੋਜਿਤ ਕੀਤੇ ਗਏ ਸਨ।ਤ੍ਰਿਪੁਰਾ ਦੇ ਮਾਣਯੋਗ ਰਾਜਪਾਲ ਸ਼੍ਰੀ ਤਥਾਗਤਾ ਰਾਏ; ਪੰਜਾਬ ਰਾਜਪਾਲ, ਸ਼੍ਰੀ ਵੀਪੀ ਸਿੰਘ ਬਦਨੌਰ; ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ; ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ, ਸ.ਨਵਜੋਤ ੰਸੰਘ ਸਿੱਧੂ; ਸਾਬਕਾ ਰਾਜ ਮੰਤਰੀ, ਮਹਾਰਾਣੀ ਪ੍ਰਨੀਤ ਕੋਰ; ਵਿੱਤ ਮੰਤਰੀ, ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਆਦਿ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਅਤੇ ਉਪਲੱਬਧੀਆਂ ਲਈ ਆਰੀਅਨਜ਼ ਗਰੁੱਪ ਦਾ ਸਨਮਾਨ ਕੀਤਾ। ਮਾਣਯੋਗ ਜਸਟਿਸ ਸਵਤੰਤਰ ਕੁਮਾਰ, ਸਾਬਕਾ ਜੱਜ, ਸੁਪਰੀਮ ਕੋਰਟ ਭਾਰਤ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਸਾਬਕਾ ਚੈਅਰਪਰਸਨ; ਸਾਬਕਾ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਚੈਅਰਪਰਸਨ ਹਰਿਆਣਾ ਹਿਊਮਨ ਰਾਈਟਸ ਕਮਿਸ਼ਨ, ਸ਼੍ਰੀ ਜਸਟਿਸ ਵਿਜੈਂਦਰ ਜੈਨ; ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਰਾਜ ਸਭਾ ਮੈਂਬਰ ਸ਼੍ਰੀ ਕੇਟੀਐਸ ਤੁਲਸੀ ਆਦਿ ਨੇ ਵੀ ਆਰੀਅਨਜ਼ ਕੈਂਪਸ ਵਿਖੇ ਆਯੋਜਿਤ ਕੀਤੇ ਗਏ ਬਹੁਤ ਸਾਰੇ ਕਾਰਜਾਂ ਵਿੱਚ ਆਰੀਅਨਜ਼ ਦੇ ਵਿਦਿਆਰਥੀਆਂ ਦੀ ਵਡਿਆਈ ਕੀਤੀ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।ਸ਼ਿਵਜੋਤ, ਰਾਜਵੀਰ ਜਵੰਧਾਂ, ਮਿਸ ਪੂਜਾ, ਸੱਜਣ ਅਦੀਬ, ਬੈਨਟ ਦੁਸਾਂਝ, ਮੌਂਟੀ ਅਤੇ ਵਾਰਿਸ, ਅਕਾਲ, ਸਿਮਰ ਗਿੱਲ, ਜੀਤ ਜਗਜੀਤ, ਰਾਣਾ ਰਣਬੀਰ, ਪ੍ਰਦੀਪ ਸਰਾਂ ਆਦਿ ਸਮੇਤ ਬਾੱਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਨੇ ਆਰੀਅਨਜ਼ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੂੰ ਮਸ਼ਹੂਰ ਗੀਤਾਂ ਤੇ ਝੂੰਮਣ ਲਈ ਮਜ਼ਬੂਰ ਕੀਤਾ। ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਜੈਕਟਾਂ/ਸਟਾਰਟ ਅੱਪ ਤੇ ਕੰਮ ਕਿੱਤਾ ਜਿਵੇਂ ‘‘ਈਮੁੰਸ਼ੀ-ਐਡਵੋਕੇਟ ਡਾਇਰੀ’’ ਐਪ; ਸ਼੍ਰੀਨਗਰ ਦੇ ਡੱਲ ਲੇਕ ਵਿਖੇ ਆਰੀਅਨਜ਼ ਸੋਲਰ ਬੋਟ ਅਤੇ ਸ਼ਿਕਾਰਾ ਐਪ ਲਾਂੱਚ ਕੀਤੀ ਗਈ। ਵਿਦਿਆਰਥੀਆਂ ਨੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਐਂਟੀ ਡਰੱਗ ਰੈਲੀ, ਏਡਜ਼ ਜਾਗਰੂਕਤਾ, ਕੈਂਸਰ ਜਾਗਰੂਕਤਾ ਦਿਵਸ, ਅੰਤਰਰਾਸ਼ਟਰੀ ਮਹਿਲਾ ਦਿਵਸ, ਤੰਬਾਕੂ ਦਿਵਸ ਆਦਿ ਸਮਾਜਿਕ ਕੰਮਾਂ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਪ੍ਰੇਰਿਆ।2018 ਵਿੱਚ ਕਾਲਜ ਨੇ ਫਾਰਮੇਸੀ ਕੋਰਸ, ਹੁਨਰ ਵਿਕਾਸ ਕੋਰਸ, ਡਿਪਲੋਮਾ ਇਨ ਐਗਰੀਕਲਚਰ ਕੋਰਸ ਆਦਿ ਸ਼ੁਰੂ ਕੀਤੇ, ਜੋਕਿ ਏਆਈਸੀਟੀਈ ਨਵੀਂ ਦਿੱਲੀ ਦੀ ਪ੍ਰਵਾਨਗੀ ਨਾਲ ਸੰਭਵ ਹੋਏ। ਕਾਲਜ ਸੰਸਦ ਆਦਰਸ਼ ਗ੍ਰਾਮ ਯੋਜਨਾ (ਸਾਗੀ) ਅਧੀਨ ਜਨਸੂਆ ਪਿੰਡ ਵਿੱਚ ਪ੍ਰੋਜੈਕਟ ਕਰ ਰਿਹਾ ਹੈ।

VIA PUNJAB