ਆਰੀਅਨਜ਼ ਪਬਲਿਕ ਸਕੂਲ, ਰਾਜਪੁਰਾ ਦੇ ਵਿਦਿਆਰਥੀਆਂ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ

ਮੋਹਾਲੀ – ਆਰੀਅਨਜ਼ ਪਬਲਿਕ ਸਕੂਲ, ਰਾਜਪੁਰਾ ਨੇੜੇ ਚੰਡੀਗੜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਫੈਂਸੀ ਡਰੈਸ ਮੁਕਾਬਲਾ, ਪਰੀਆਂ, ਪ੍ਰਤਿਭਾ ਸ਼ੌਅ ਸ਼ਾਮਿਲ ਸਨ। ਵਿਦਿਆਰਥੀਆਂ ਨੇ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਵਿਦਿਆਰਥੀਆਂ ਨੂੰ ਮਿਠਾਈਆਂ ਵੀ ਵੰਡੀਆਂ ਗਈਆ। ਇਸ ਮੌਕੇ ਆਰੀਅਨਜ਼ ਪਬਲਿਕ ਸਕੂਲ ਦੀ ਪ੍ਰਿੰਸੀਪਲ, ਸ਼੍ਰੀਮਤੀ ਸਰੀਤਾ ਜੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਸਨੇ ਯਿਸ਼ੂ ਮਸੀਹ ਦੇ ਜਨਮ ਦੇ ਮਕਸਦ ਅਤੇ ਕ੍ਰਿਸਮਸ ਦੇ ਤਿਉਹਾਰ ਵਿੱਚ ਸਾਂਤਾ ਕਲਾਜ਼ ਦੀ ਮੋਜੂਦਗੀ ਬਾਰੇ ਬੱਚਿਆਂ ਨੂੰ ਦੱਸਿਆ।

VIA PUNJAB