- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਅਰ ਇੰਡੀਆ ਦੀ ਉਡਾਣ ਵਿੱਚ ਹੰਗਾਮਾ, ਕਾਕਪਿਟ ਵਿੱਚ ਜਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਯਾਤਰੀ
ਨਵੀਂ ਦਿੱਲੀ – ਬੀਤੇ ਦਿਨੀਂ ਇਟਲੀ ਦੇ ਮਿਲਾਨ ਤੋਂ ਦਿੱਲੀ ਲਈ ਉਡਾਣ ਭਰ ਚੁੱਕੀ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਹੰਗਾਮੇ ਕਾਰਨ ਜਹਾਜ਼ ਨੂੰ ਫਿਰ ਇਟਲੀ ਦੇ ਮਿਲਾਨ ਵਿੱਚ ਉਤਾਰਨਾ ਪਿਆ| ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਜਬਰਦਸਤੀ ਜਹਾਜ਼ ਦੇ ਕਾਕਪਿਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਉਡਾਣ ਵਿੱਚ ਤਕਰੀਬਨ 250 ਵਿਅਕਤੀ ਮੌਜੂਦ ਸਨ| ਉਡਾਣ ਏ. ਆਈ. 138 ਨੂੰ ਉਡਾਣ ਭਰਨ ਦੇ ਕਰੀਬ ਇੱਕ ਘੰਟੇ ਬਾਅਦ ਹੀ ਮਿਲਾਨ ਵਾਪਸ ਆਉਣਾ ਪਿਆ| ਇਸ ਦੌਰਾਨ ਪਾਇਲਟ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫਲਾਈਟ ਨੂੰ ਵਾਪਸ ਮੋੜਨ ਦਾ ਫ਼ੈਸਲਾ ਲਿਆ| ਇਸ ਲਈ ਪਾਇਲਟ ਨੂੰ ਪਹਿਲਾਂ ਜਹਾਜ਼ ਦਾ ਫਿਊਲ ਟੈਂਕ ਵੀ ਖ਼ਾਲੀ ਕਰਨਾ ਪਿਆ ਤਾਂ ਕਿ ਲੈਂਡ ਕਰਨ ਵੇਲੇ ਜਹਾਜ਼ ਹਲਕਾ ਰਹੇ| ਇਸ ਪੂਰੇ ਹੰਗਾਮੇ ਕਾਰਨ ਉਡਾਣ ਨੂੰ 2 ਘੰਟੇ ਅਤੇ 37 ਮਿੰਟਾਂ ਦੀ ਦੇਰੀ| ਫਿਲਹਾਲ ਯਾਤਰੀ ਗੁਰਪ੍ਰੀਤ ਸਿੰਘ ਸੁਰੱਖਿਆ ਅਧਿਕਾਰੀਆਂ ਦੀ ਹਿਰਾਸਤ ਵਿੱਚ ਹੈ|


