- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਪੜਾ ਬੁਨਾਈ ਦੇ ਉਦਯੋਗ ਨੂੰ ਮੁੜ ਸ਼ੁਰੂ ਕਰਨ ਲਈ ਕੌਸ਼ਲ ਯੂਨੀਵਰਸਿਟੀ ਵਿਚ ਕਪੜਾ ਬੁਨਾਈ ਕੋਰਸ ਸ਼ਾਮਿਲ ਕੀਤਾ ਜਾਵੇਗਾ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਧਾਨਕ ਸਮਾਜ ਦੇ ਰਵਾਇਤੀ ਕਪੜਾ ਬੁਨਾਈ ਦੇ ਉਦਯੋਗ ਨੂੰ ਮੁੜ ਸ਼ੁਰੂ ਕਰਨ ਲਈ ਕੌਸ਼ਲ ਯੂਨੀਵਰਸਿਟੀ ਵਿਚ ਕਪੜਾ ਬੁਨਣ ਦੇ ਕੋਰਸ ਵਿਚ ਸ਼ਾਮਿਲ ਕਰਕੇ ਨੌਜੁਆਨਾਂ ਨੂੰ ਸਿਖਿਅਤ ਕੀਤਾ ਜਾਵੇਗਾ, ਜਿਸ ਨਾਲ ਉਹ ਰੁਜ਼ਗਾਰ ਦੇ ਯੋਗ ਵੀ ਬਣਨਗੇ ਅਤੇ ਸਵੈ-ਰੁਜ਼ਗਾਰ ਵੀ ਸਥਾਪਿਤ ਕਰ ਪਾਉਣਗੇ| ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਸੂਬੇ ਦੇ ਸਾਰੇ ਜਿਲਿਆਂ ਤੋਂ ਆਏ ਧਾਨਕ ਸਮਾਜ ਦੇ ਲੋਕਾਂ ਤੋਂ ਗਲਬਾਤ ਕਰਨ ਦੌਰਾਨ ਦਿੱਤੀ| ਮੁੱਖ ਮੰਤਰੀ ਨੇ ਬੜੇ ਹੀ ਵਧੀਆ ਢੰਗ ਨਾਲ ਲੋਕਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਤੋਂ ਸੁਝਾਅ ਵੀ ਮੰਗੇ|
ਮੁੱਖ ਮੰਤਰੀ ਨੇ ਧਾਨਕ ਸਮਾਜ ਦੇ ਲੋਕਾਂ ਨੂੰ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿਚ ਮਸ਼ੀਨਰੀ ਦੀ ਵਰਤੋਂ ਕਰਕੇ ਅਤੇ ਨੌਜੁਆਨਾਂ ਨੂੰ ਸਿਖਿਅਤ ਕਰਕੇ ਇਸ ਸਮਾਜ ਦੇ ਕਪੜਾ ਬੁਨਣ ਵਰਗੇ ਜੱਦੀ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਉਹ 4-5 ਲੋਕਾਂ ਦੀ ਇਕ ਕਮੇਟੀ ਬਣਾਉਣ, ਜੋ ਸਾਰੀਆਂ ਸੰਭਾਵਨਾਵਾਂ ਦੀ ਭਾਲ ਕਰੇਗੀ ਅਤੇ ਇਸ ਲਈ ਇਕ ਪ੍ਰਸਤਾਵ ਬਣਾ ਕੇ ਸਰਕਾਰ ਕੋਲ ਭੇਜੇਗੀ| ਉਨਾਂ ਕਿਹਾ ਕਿ ਕੌਸ਼ਲ ਯੂਨੀਵਰਸਿਟੀ ਵਿਚ ਕਪੜਾ ਬੁਨਣ ਦੇ ਕੋਰਸ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਨੌਜੁਆਨਾਂ ਨੂੰ ਸਿਖਿਅਤ ਕੀਤਾ ਜਾਵੇਗਾ, ਜਿਸ ਨਾਲ ਉਹ ਰੁਜ਼ਗਾਰ ਦੇ ਯੋਗ ਵੀ ਬਣਨਗੇ ਅਤੇ ਸਵੈ-ਰੁਜ਼ਗਾਰ ਵੀ ਸਥਾਪਿਤ ਕਰ ਪਾਉਣਗੇ| ਉਨਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲੀ 11 ਜਿਲਿਆਂ ਵਿਚ 11 ਹੋਸਟਲ ਬਣਾਏ ਜਾ ਰਹੇ ਹਨ, ਜਿਸ ਵਿਚ 50 ਫੀਸਦੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਰਾਂਖਵੇ ਹੋਣਗੇ ਅਤੇ 50 ਫੀਸਦੀ ਹੋਰ ਜਾਤੀਆਂ ਦੇ ਵਿਦਿਆਰਥੀਆਂ ਲਈ ਹੋਣਗੇ| ਉਨਾਂ ਕਿਹਾ ਕਿ ਇੰਨਾਂ ਹੋਸਟਲਾਂ ਵਿਚ ਜਿੱਥੇ ਇਕ ਪਾਸੇ ਵਿਦਿਆਰਥੀਆਂ ਨੂੰ ਪੂਰਾ ਮਾਹੌਲ ਮਿਲੇਗਾ, ਉੱਥੇ ਸਾਰੀ ਜਾਤੀ ਦੇ ਵਿਦਿਆਰਥੀ ਇਕ ਸਾਥ ਰਹਿਣਗੇ ਤਾਂ ਜੋ ਬੱਚਿਆਂ ਵਿਚ ਸਮਾਜਿਕ ਬਰਾਬਰੀ ਅਤੇ ਏਕਤਾ ਦੀ ਭਾਵਨਾ ਵੀ ਪੈਦਾ ਹੋਵੇਗੀ| ਉਨਾਂ ਕਿਹਾ ਕਿ ਸਰਕਾਰ ਨੇ ਮਹਾਪੁਰਖਾਂ ਦੀ ਜੈਯੰਤੀ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਤਾਂ ਜੋ ਭਾਵੀ ਪੀੜੀ ਨੂੰ ਇੰਨਾਂ ਮਹਾਪੁਰਖਾਂ ਤੋਂ ਪ੍ਰੇਰਣਾ ਮਿਲੇ| ਉਨਾਂ ਕਿਹਾ ਕਿ ਸਮਾਜ ਦੇ ਖੁਸ਼ਹਾਲ ਲੋਕ ਜੇਕਰ ਇਸ ਮਹਾਪੁਰਖਾਂ ਦੀ ਜੈਯੰਤੀ ਨੂੰ ਮਨਾਉਣ ਅਤੇ ਉਨਾਂ ਦੀ ਜੀਵਨ ਸ਼ੈਲੀ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਕਰਨ ਵਿਚ ਆਪਣਾ ਸਹਿਯੋਗ ਦੇਣਗੇ ਤਾਂ ਇਹ ਸਨਮਾਨ ਦੀ ਗੱਲ ਹੋਵੇਗੀ ਅਤੇ ਨੌਜੁਆਨਾਂ ਵਿਚ ਵੀ ਇੰਨਾਂ ਮਹਾਪੁਰਖਾਂ ਦੇ ਪ੍ਰਤੀ ਸੰਵੇਦਨਾ ਪੈਦਾ ਹੋਵੇਗੀ ਅਤੇ ਉਹ ਪ੍ਰੇਰਿਤ ਹੋਣਗੇ|
ਉਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਲਈ ਕਈ ਭਲਾਈ ਯੋਜਨਾਵਾਂ ਚਲਾਇਆਂ ਹਨ, ਜਿੰਨਾਂ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਲਈ ਸਰਕਾਰ ਨੇ 7 ਜਿਲਿਆਂ ਵਿਚ ਅੰਤਯੋਦਯ ਸੇਵਾ ਕੇਂਦਰ ਖੋਲੇ ਹਨ, ਜਿੱਥੇ ਇਕ ਛੱਤ ਦੇ ਹੇਠਾਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦਾ ਫਾਇਦਾ ਬੜੀ ਆਸਾਨੀ ਨਾਲ ਚੁੱਕ ਸਕਦੇ ਹਨ| ਮੁੱਖ ਮੰਤਰੀ ਨੇ ਹਾਜਿਰ ਅਧਿਕਾਰੀਆਂ ਨੂੰ ਅੰਤਯੋਦਯ ਕੇਂਦਰਾਂ ਬਾਰੇ ਪ੍ਰਚਾਰ-ਪ੍ਰਸਾਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇੰਨਾਂ ਕੇਂਦਰਾਂ ਬਾਰੇ ਪਤਾ ਲਗੇ ਅਤੇ ਉਹ ਯੋਜਨਾਵਾਂ ਦਾ ਲਾਭ ਚੁੱਕ ਸਕਣ| ਉਨਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਅੰਤਯੋਦਯ ਕੇਂਦਰਾਂ ‘ਤੇ ਇਕ-ਇਕ ਪ੍ਰੋਗ੍ਰਾਮ ਦਾ ਆਯੋਜਨ ਕਰਨ ਤਾਂ ਜੋ ਲੋਕ ਇੰਨਾਂ ਕੇਂਦਰਾਂ ਬਾਰੇ ਜਾਣੂੰ ਹੋ ਸਕਣ| ਉਨਾਂ ਕਿਹਾ ਕਿ ਰਾਜ ਭੋਗਨਾ ਸਾਡਾ ਕੰਮ ਨਹੀਂ ਹੈ, ਅਸੀਂ ਰਾਜ ਨੂੰ ਸੇਵਾ ਭਾਵ ਨਾਲ ਜੋੜਕੇ ਇਕ ਨਵੀਂ ਰਾਜਨੀਤੀ ਦਾ ਨਿਰਮਾਣ ਕੀਤਾ ਹੈ| ਉਨਾਂ ਕਿਹਾ ਕਿ ਸਮਾਜ ਦੇ ਉਨਾਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਜੋ ਸਾਧਨ-ਸੰਪਨ ਹਨ| ਅਜਿਹੇ ਲੋਕਾਂ ਨੂੰ ਅੱਗੇ ਆ ਕੇ ਸਮਾਜ ਦੇ ਜੋ ਲੋਕ ਪਿੱਛੇ ਰਹਿ ਗਏ ਹਨ, ਉਨਾਂ ਦਾ ਸਹਿਯੋਗ ਕਰਨਾ ਚਾਹੀਦਾ| ਸਮਾਜ ਦੇ ਨੁਮਾਇੰਦਿਆਂ ਨੇ ਸਮਾਜ ਵਿਚ ਲੋਕਾਂ ਦਾ ਯੋਗ ਨੁਮਾਇੰਦਗੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਜਤਾਇਆ| ਨੁਮਾਇੰਦਿਆਂ ਨੇ ਮੁੱਖ ਮੰਤਰੀ ਦੇ ਸਾਮਹਣੇ ਆਪਣੇ ਸੁਝਾਅ ਰੱਖੇ ਅਤੇ ਧਾਨਕ ਸਮਾਜ ਨੂੰ ਸ਼੍ਰੇਣੀ ਏ ਦਾ ਦਰਜ ਦੇਣ ਦੀ ਮੰਗ ਰੱਖੀ|
ਮੁੱਖ ਮੰਤਰੀ ਨੇ ਖੁਦ ਲੋਕਾਂ ਨੂੰ ਉਨਾਂ ਦੀ ਭਲਾਈ ਲਈ ਚਲਾਈ ਜਾ ਰਹੀ ਸਾਰੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਅਤੇ ਹਾਜਿਰ ਲੋਕਾਂ ਤੋਂ ਪੁੱਛਿਆ ਕਿ ਉਨਾਂ ਨੇ ਸਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ, ਇਸ ‘ਤੇ ਲੋਕਾਂ ਨੇ ਜਾਵਬ ਦਿੱਤਾ ਕਿ ਉਨਾਂ ਨੇ ਇੰਨਾਂ ਸਾਰੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਉਸ ਦੀ ਸ਼ਿਕਾਇਤ ਲਿਖਿਤ ਵਿਚ ਦੇਣ, ਅਧਿਕਾਰੀਆਂ ਨਾਲ ਗਲ ਕਰਕੇ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਧਾਨਕ ਸਮਾਜ ਦੀ ਭਲਾਈ ਲਈ ਬਣੀ ਰਜਿਸਟਰਡ ਲਗਭਗ 40 ਸੰਸਥਾਵਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ| ਧਾਨਕ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਰਿਹਾਇਸ਼ ‘ਤੇ ਬੁਲਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤੀ| ਲੋਕਾਂ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਅੱਜ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਧਾਨਕ ਸਮਾਜ ਦੇ ਲੋਕਾਂ ਨੂੰ ਇੱਕੇ ਬੁਲਾਇਆ ਹੈ ਅਤੇ ਉਨਾਂ ਨਾਲ ਗਲਬਾਤ ਕੀਤੀ, ਸਮੱਸਿਆਵਾਂ ਸੁਣਿਆ ਅਤੇ ਉਨਾਂ ਤੋਂ ਸੁਝਾਅ ਮੰਗੇ ਜੋ ਮੁੱਖ ਮੰਤਰੀ ਦੇ ਸੱਭ ਦਾ ਸਾਥ-ਸੱਭ ਕਾ ਵਿਕਾਸ ਅਤੇ ਆਖਰੀ ਲਾਇਨ ਵਿਚ ਖੜੇ ਵਿਅਕਤੀ ਦਾ ਪੂਰਾ ਵਿਕਾਸ ਕਰਨ ਦੀ ਸੋਚ ਨੂੰ ਦਰਸਾਉਂਦਾ ਹੈ|


