ਕਮਲ ਸ਼ਕਤੀ ਅਭਿਆਨ ਤਹਿਤ ਕੰਮਕਾਜੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ

ਖਰੜ – ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ ਖਰੜ ਵੱਲੋਂ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ ਹੇਠ ‘ਕਮਲ ਸ਼ਕਤੀ ਅਭਿਆਨ’ ਤਹਿਤ ਅਧਿਆਪਕਾਵਾਂ, ਆਂਗਨਵਾੜੀ ਵਰਕਰਾਂ, ਡਾਕਟਰਾਂ ਅਤੇ ਹੋਰ ਕੰਮਕਾਜੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਨੀਤੀਆਂ ਸਬੰਧੀ ਜਾਗਰੂਕ ਕੀਤਾ ਗਿਆ| ਇਸ ਪ੍ਰੋਗਰਾਮ ਤਹਿਤ ਸਰਵਹਿੱਤਕਾਰੀ ਸਕੂਲ ਦੀਆਂ ਅਧਿਆਪਕਾਵਾਂ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਅਤੇ ਵਕੀਲਾਂ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ| ਇਸ ਦੌਰਾਨ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਮਾਨਸੀ ਚੌਧਰੀ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ| ਸ੍ਰੀਮਤੀ ਮਾਨਸੀ ਚੌਧਰੀ ਨੇ ਦੱਸਿਆ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੇ ਸੂਬੇ ਵਿੱਚ ਇਹ ਪ੍ਰੋਗਰਾਮ ਆਰੰਭਿਆ ਗਿਆ ਹੈ ਅਤੇ ਉਹਨਾਂ ਵਲੋਂ ਜ਼ਿਲ੍ਹਾ ਮੁਹਾਲੀ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੀ ਸ਼ੁਰੂਆਤ ਖਰੜ ਸ਼ਹਿਰ ਤੋਂ ਕੀਤੀ ਗਈ ਹੈ| ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਕੌਰ, ਭਾਜਪਾ ਮੰਡਲ ਖਰੜ ਦੇ ਕਾਰਜਕਾਰੀ ਪ੍ਰਧਾਨ ਦਵਿੰਦਰ ਸਿੰਘ ਬਰਮੀ, ਜਨਰਲ ਸਕੱਤਰ ਰਜਿੰਦਰ ਅਰੋੜਾ, ਮੈਡਮ ਸੁਸ਼ਮਾ, ਮੈਡਮ ਗੀਤਾ ਅਤੇ ਮੈਡਮ ਜੈਸਮੀਨ ਆਦਿ ਮੌਜੂਦ ਸਨ|

VIA PUNJAB