- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਪਟਨ ਸਿੱਧੂ ਵਲੋਂ ਅਕਾਲੀ ਦਲ ਐਸ. ਸੀ ਵਿੰਗ ਦਾ ਗਠਨ
ਮੁਹਾਲੀ ਹਲਕੇ ਦੀ ਪਹਿਲੀ ਸੂਚੀ ਕੀਤੀ ਜਾਰੀ
ਐਸ. ਏ. ਐਸ. ਨਗਰ – ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਮੁਹਾਲੀ ਹਲਕੇ ਦੀ ਐਸ ਸੀ ਵਿੰਗ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ| ਅੱਜ ਸਥਾਨਕ ਫੇਜ਼-5 ਵਿੱਚ ਸਥਿਤ ਆਪਣੇ ਦਫਤਰ ਵਿੱਚ ਕੈਪਟਨ ਸਿੱਧੂ ਨੇ ਹਲਕੇ ਨਾਲ ਸਬੰਧਿਤ ਐਸ ਸੀ ਭਾਈਚਾਰੇ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ| ਇਸ ਮੌਕੇ ਪਾਰਟੀ ਦੀ ਮਜਬੂਤੀ ਅਤੇ ਐਸ ਸੀ ਭਾਈਚਾਰੇ ਦੇ ਲੋਕਾਂ ਦੀ ਬਿਹਤਰੀ ਲਈ ਐਸ ਸੀ ਵਿੰਗ ਦੇ ਚਾਰ ਜੋਨ ਬਣਾ ਕੇ ਜਥੇਬੰਦੀ ਦੇ ਢਾਂਚੇ ਦਾ ਰਸਮੀ ਐਲਾਨ ਕੀਤਾ ਗਿਆ| ਇਸ ਮੌਕੇ ਐਸ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਪੁਰ, ਸ੍ਰ. ਪ੍ਰੇਮ ਸਿੰਘ ਝਿਉਰਹੇੜੀ, ਸ੍ਰ. ਦਰਸ਼ਨ ਸਿੰਘ ਬਾਕਰਪੁਰ, ਸ੍ਰ. ਅਮਨਦੀਪ ਸਿੰਘ ਅਬਿਆਣਾ, ਸ੍ਰ. ਪ੍ਰਭਜੋਤ ਸਿੰਘ ਕਲੇਰ, ਸ੍ਰ. ਹਰਮਿੰਦਰ ਸਿੰਘ ਪੱਤੋਂ, ਸ੍ਰ. ਅਵਤਾਰ ਸਿੰਘ ਦਾਉਂ, ਸ੍ਰ. ਬਲਵਿੰਦਰ ਸਿੰਘ ਲਖਨੌਰ, ਬਲਜੀਤ ਸਿੰਘ ਜਗਤਪੁਰਾ, ਜਗਤਾਰ ਸਿੰਘ ਜਗਤਪੁਰਾ, ਹੈਪੀ ਗਿਦੜਪੁਰ, ਬਲਕਾਰ ਸਿੰਘ ਬੱਬੂ ਸਰਕਲ ਪ੍ਰਧਾਨ ਖਰੜ ਐਸ ਸੀ ਵਿੰਗ, ਮੇਜਰ ਸਿੰਘ ਜਰਨਲ ਸਕੱਤਰ ਐਸ ਸੀ ਵਿੰਗ ਖਰੜ ਹਾਜਿਰ ਸਨ| ਸੂਚੀ ਅਨੁਸਾਰ ਸਰਕਲ ਸੋਹਾਣਾ-1 ਦੇ ਕੇਸਰ ਸਿੰਘ ਨੂੰ ਪ੍ਰਧਾਨ, ਸ੍ਰ. ਸੁਰਿੰਦਰ ਸਿੰਘ ਨੂੰ ਜਨਰਲ ਸਕੱਤਰ, ਸ੍ਰ. ਬਖਸ਼ੀਸ਼ ਸਿੰਘ ਅਤੇ ਸ੍ਰ. ਧਰਮ ਸਿੰਘ ਨੂੰ ਮੀਤ ਪ੍ਰਧਾਨ, ਸ੍ਰ. ਹਰਜਿੰਦਰ ਸਿੰਘ, ਸ੍ਰ. ਕ੍ਰਿਸ਼ਨ ਸਿੰਘ, ਸ੍ਰ. ਨੈਬ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਬਲਵਿੰਦਰ ਸਿੰਘ ਅਤੇ ਸ੍ਰ. ਓਂਕਾਰ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ| ਸਰਕਲ ਸੋਹਾਣਾ -2 ਦੇ ਸ੍ਰ. ਗੁਰਮੀਤ ਸਿੰਘ ਪ੍ਰਧਾਨ, ਸ੍ਰ. ਗੁਰਜੰਟ ਸਿੰਘ ਜਰਨਲ ਸਕੱਤਰ, ਸ੍ਰ. ਅਮਰਦੀਪ ਸਿੰਘ ਅਤੇ ਸ੍ਰ. ਗੁਰਜੀਤ ਸਿੰਘ ਸਕੱਤਰ, ਸ੍ਰ. ਸੋਢੀ ਸਿੰਘ ਜੱਥੇਬੰਧਕ ਸਕੱਤਰ, ਸ੍ਰ. ਅਜੀਤ ਸਿੰਘ, ਸ੍ਰ. ਮਲਕੀਤ ਸਿੰਘ, ਸ੍ਰ. ਮਹਿਮਾ ਸਿੰਘ, ਸ੍ਰ. ਜਸਵੀਰ ਸਿੰਘ, ਸ੍ਰ. ਹਰਵਿੰਦਰ ਸਿੰਘ, ਸੋਨੂੰ ਅਤੇ ਸ੍ਰ. ਚਰਨ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ|


