- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੌਧਰੀ ਚਰਣ ਸਿੰਘ ਯੂਨੀਵਰਸਿਟੀ ਤਿੰਨ ਦਿਨਾਂ ਮਸ਼ਰੂਮ ਉਤਪਾਦਨ ਤਕਨੀਕ ਵਿਸ਼ਾ ‘ਤੇ ਆਨਲਾਇਨ ਸਿਖਲਾਈ ਕੈਂਪ ਸ਼ੁਰੂ ਹੋਇਆ
ਚੰਡੀਗੜ੍ਹ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਹਿਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਵਿਚ ਤਿੰਨ ਦਿਨਾਂ ਮਸ਼ਰੂਮ ਉਤਪਾਦਨ ਤਕਨੀਕ ਵਿਸ਼ਾ ‘ਤੇ ਆਨਲਾਇਨ ਸਿਖਲਾਈ ਕੈਂਪ ਸ਼ੁਰੂ ਹੋਇਆ| ਇਸ ਮੌਕੇ ‘ਤੇ ਸਿਖਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸੰਸਥਾਨ ਦੇ ਸਹਿ-ਨਿਦੇਸ਼ਕ (ਸਿਖਲਾਈ) ਡਾ. ਅਸ਼ੋਕ ਗੋਦਾਰਾ ਨੇ ਕਿਹਾ ਕਿ ਕਿਸੇ ਵੀ ਕਾਰੋਬਾਰ ਨ੍ਹੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਤਕਨੀਕੀ ਗਿਆਨ ਤੇ ਬਾਜਾਰੀਕਰਣ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ| ਕਿਉਂਕਿ ਜਦੋਂ ਤਕ ਉਤਪਾਦਾਂ ਨੂੰ ਬਾਜਾਰ ਵਿਚ ਸਹੀ ਮੁੱਲ ਨਹੀਂ ਮਿਲੇਗਾ ਉਦੋਂ ਤਕ ਸਹੀ ਮੁਨਾਫਾ ਨਹੀਂ ਕਮਾ ਸਕਦੇ| ਉਨ੍ਹਾਂ ਨੇ ਕਿਸਾਨਾਂ ਤੇ ਬੇਰੁਜਗਾਰ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਚੁਕਣ ਦੀ ਅਪੀਲ ਕੀਤੀ|ਇਸ ਆਨਲਾਇਨ ਸਿਖਲਾਈ ਦੀ ਸੰਯੋਜਿਕਾ ਡਾ. ਪਵਿੱਤਰਾ ਕੁਮਾਰੀ ਨੇ ਦਸਿਆ ਕਿ ਇਸ ਸਿਖਲਾਈ ਵਿਚ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ 35 ਪ੍ਰਤੀਭਾਗੀ ਹਿੱਸਾ ਲੇ ਰਹੇ ਹਨ| ਇਸ ਦੌਰਾਨ ਮਸ਼ਰੂਮ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਖਿਆਨਾਂ ਨਾਲ ਪ੍ਰਤੀਭਾਗੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ ਤੇ ਮਸ਼ਰੂਮ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ| ਉਨ੍ਹਾਂ ਨੇ ਮਸ਼ਰੂਮ ਤੋਂ ਹੋਣ ਵਾਲੇ ਲਾਭ ਅਤੇ ਮਸ਼ਰੂਮ ਦੇ ਪੋਸ਼ਕ ਤੇ ਔਸ਼ਧੀ ਗੁਣਾ ਦੇ ਬਾਰੇ ਵਿਚ ਪ੍ਰਤੀਭਾਗੀਆਂ ਨੂੰ ਜਾਣੂੰ ਕਰਾਇਆ| ਉਨ੍ਹਾਂ ਨੇ ਸਿਖਿਆਰਥੀਆਂ ਨੂੰ ਮਸ਼ਰੂਮ ਦੀ ਖਾਦ ਤਿਆਰ ਕਰਨ ਦੀ ਵਿੱੀ ਦੇ ਬਾਰੇ ਵਿਚ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ|


