- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੰਦੂਮਾਜਰਾ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ : ਮਨੀਸ਼ ਤਿਵਾੜੀਂ
ਐਸ ਏ ਐਸ ਨਗਰ – ਕਾਂਗਰਸ ਪਾਰਟੀ ਵਲੋਂ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਬਾਹਰੀ ਉਮੀਦਵਾਰ ਹੋਣ ਸੰਬੰਧੀ ਵਿਰੋਧੀਆਂ ਵਲੋਂ ਲਗਾਇਆ ਜਾ ਰਿਹਾ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹੈ| ਸਥਾਨਕ ਸੈਕਟਰ 82 ਵਿੱਚ ਸਥਿਤ ਟਾਈਨੋਰ ਆਰਥੋਡੈਂਟਿਕ ਕੰਪਨੀ ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸਕਾਈ ਹਾਕ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿ ਉਹ ਚੰਡੀਗੜ੍ਹ ਦੇ ਜੰਮਪਲ ਹਨ ਅਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ| ਉਹਨਾਂ ਉਲਟਾ ਚੰਦੂਮਾਜਰਾ ਨੂੰ ਬਾਹਰੀ ਉਮੀਦਵਾਰ ਦੱਸਦਿਆਂ ਕਿਹਾ ਕਿ ਚੰਦੂਮਾਜਰਾ ਤਾਂ ਖੁਦ ਹਰਿਆਣਾ ਬਾਰਡਰ ਤੋਂ ਆ ਕੇ ਇੱਥੇ ਵਸੇ ਹਨ| ਉਹਨਾਂ ਕਿਹਾ ਕਿ ਉਂਝ ਵੀ ਲੋਕਸਭਾ ਚੋਣਾ ਵਿੱਚ ਬਾਹਰੀ ਉਮੀਦਵਾਰ ਕੋਈ ਮੁੱਦਾ ਨਹੀਂ ਹੁੰਦਾ| ਉਹਨਾਂ ਕਿਹਾ ਕਿ ਫਿਰ ਤਾਂ ਭਾਜਪਾ ਵਲੋਂ ਚੋਣ ਲੜ ਰਹੇ ਸੰਨੀ ਦਿਉਲ ਅਤੇ ਹਰਦੀਪ ਪੁਰੀ ਵੀ ਬਾਹਰੀ ਉਮੀਦਵਾਰ ਹੀ ਹੋਏ| ਇਹ ਪੁੱਛਣ ਤੇ ਕਿ ਪਿਛਲੇ ਦਿਨੀ ਮੀਡੀਆ ਬਾਰੇ ਦਿੱਤਾ ਗਿਆ ਉਹਨਾਂ ਦਾ ਬਿਆਨ ਕੀ ਖੁਦ ਨੂੰ ਚਰਚਾ ਵਿੱਚ ਲਿਆਉਣ ਲਈ ਦਿੱਤਾ ਗਿਆ ਸੀ ਕਿਉਂਕਿ ਜਿਆਦਾਤਰ ਨੇਦਾ ਖੁਦ ਨੂੰ ਚਰਚਾ ਵਿੱਚ ਲਿਆਉਣ ਲਈ ਹੀ ਅਜਿਹੇ ਵਿਵਾਦਿਤ ਬਿਆਨ ਦਿੰਦੇ ਹਨ, ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਅਤੇ ਉਹਨਾਂ ਦਾ ਬਿਆਨ ਪੰਜਾਬ ਦੇ ਮੀਡੀਆ ਬਾਰੇ ਨਾ ਹੋ ਕੇ ਗੋਦੀ ਮੀਡੀਆ ਬਾਰੇ ਸੀ ਜਿਸ ਵਲੋਂ ਸਾਰਾ ਦਿਨ ਮੋਦੀ ਸਰਕਾਰ ਦੇ ਸੋਹਲੇ ਗਾਏ ਜਾਂਦੇ ਹਨ| ਉਹਨਾਂ ਕਿਹਾ ਕਿ ਉਹਨਾਂ ਨੇ ਗੋਦੀ ਮੀਡੀਆ ਬਾਰੇ ਇਹ ਟਿੱਪਣੀ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ| ਇਹ ਪੁੱਛਣ ਤੇ ਕਿ ਜੇਕਰ ਇਹ ਬਿਆਨ ਪੰਜਾਬ ਦੇ ਮੀਡੀਆ ਬਾਰੇ ਨਹੀਂ ਸੀ ਫਿਰ ਉਹਨਾਂ ਵਲੋਂ ਇਸਨੂੰ ਚੋਣ ਦੌਰਾਨ ਕਿਉਂ ਉਛਾਲਿਆ ਗਿਆ ਤਾਂ ਉਹ ਇਸ ਗੱਲ ਨੂੰ ਇਹ ਕਹਿ ਕੇ ਟਾਲ ਗਏ ਕਿ ਉਹਨਾਂ ਤੇ ਪਾਰਟੀ ਦੇ ਮੁੱਖ ਬੁਲਾਰੇ ਦੀ ਵੀ ਜਿੰਮੇਵਾਰੀ ਹੈ ਅਤੇ ਇਸ ਕਾਰਨ ਉਹਨਾਂ ਵਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬਿਆਨ ਦਿੱਤੇ ਜਾਂਦੇ ਹਨ| ਇਹ ਪੁੱਛਣ ਤੇ ਕਿ ਉਹ ਆਪਣੀ ਜਿੱਤ ਪ੍ਰਤੀ ਕਿੰਨੇ ਕੁ ਆਸਵੰਦ ਹਨ, ਸ੍ਰੀ ਤਿਵਾਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਕਾਫੀ ਤਕੜਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਪੰਜਾਬ ਵਿੱਚ ਤਕੜੀ ਜਿੱਤ ਹਾਸਿਲ ਕਰੇਗੀ| ਕਾਂਗਰਸ ਪਾਰਟੀ ਨੂੰ ਲੋਕਸਭਾ ਚੋਣਾ ਦੌਰਾਨ ਕੁਲ ਕਿੰਨੀਆਂ ਸੀਟਾਂ ਮਿਲਣਗੀਆਂ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿੱਚ ਸਰਕਾਰ ਬਣਾਏਗੀ| ਇਹ ਪੁੱਛਣ ਤੇ ਕਿ ਜੇਕਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਤਾਂ ਉਸ ਵਲੋਂ ਸਭਤੋਂ ਪਹਿਲਾਂ ਕਿਹੜੇ ਕੰਮ ਕੀਤੇ ਜਾਣਗੇ, ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸਭਤੋਂ ਪਹਿਲਾਂ ਦੇਸ਼ ਵਿੱਚ ਨਿਆਂ ਯੋਜਨਾ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਇਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾਣਗੇ| ਇਸ ਮੌਕੇ ਕੈਬਿਨਟ ਮੰਤਰੀ ਸ੍ਰ੍ਰ ਬਲਬੀਰ ਸਿੰਘ ਸਿੱਧੂ, ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ. ਹਰਿੰਦਰ ਪਾਲ ਸਿੰਘ ਬਿੱਲਾ, ਟਾਈਨੋਰ ਕੰਪਨੀ ਦੇ ਮੁਖੀ ਸ੍ਰ. ਪੀ ਜੇ ਸਿੰਘ, ਕੰਵਰਜੋਤ ਸਿੰਘ ਰਾਜਾ ਮੁਹਾਲੀ ਸਮੇਤ ਵੱਡੀ ਗਿਣਤੀ ਵਿਚ ਉਦਯੋਗਪਤੀ ਅਤੇ ਹੋਰ ਪਾਰਟੀ ਆਗੂ ਅਤੇ ਵਰਕਰ ਹਾਜਿਰ ਸਨ|


