- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਤਿੰਨ ਨਾਮੀ ਗੈਂਗਸਟਰਾਂ ਨੂੰ ਕੀਤਾ ਕਾਬੂ
ਜਲੰਧਰ – ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਦੇ ਏ.ਐੱਸ.ਆਈ ਹਰਪ੍ਰੀਤਮ ਸਿੰਘ ਨੇ ਨਾਮੀ ਗੈਂਗਸਟਰ ਪੰਚਮ ਸਮੇਤ ਉਸਦੇ ਦੋ ਸਾਥੀਆਂ ਨੂੰ 03 ਪਿਸਤੌਲ 13 ਰੋਂਦ ਜਿੰਦਾ ਅਤੇ ਕਾਰ ਨੰਬਰੀ P2 02-31-2498 ਸਮੇਤ ਕਾਬੂ ਕੀਤਾ.ਇਸ ਸਬੰਦੀ ਜਾਣਕਾਰੀ ਦਿੰਦਿਆਂ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ,ਪੀ.ਪੀ.ਐੱਸ ਉਪ ਪੁਲਿਸ ਕਪਤਾਨ ਮੇਜਰ ਕ੍ਰਾਈਮ ਜਲੰਧਰ ਦਿਹਾਤੀ ਨੇ ਦੱਸਿਆ ਕੇ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੇ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਜਦ ਦੌਰਾਨੇ ਨਾਕੇਬੰਦੀ ਮੇਨ ਜੀ.ਟੀ ਰੋਡ ਮੋੜ ਗੜੀ ਬਖਸ਼ ਮਜੂਦ ਸੀ ਤਾਂ ਨਾਕੇਬੰਦੀ ਦੌਰਾਨ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਕੇ ਤਿਨ ਦੇਸੀ ਪਿਸਤੌਲ 7.65 ਐੱਮ.ਐੱਮ ਸਮੇਤ 13 ਰੋਂਦ ਜਿੰਦਾ 7.65 ਐੱਮ.ਐੱਮ ਬਰਾਮਬਦ ਕੀਤੇ ਜੋ ਪੰਚਮ ਨੂਰ ਸਿੰਘ ਪਾਸੋਂ ਇੱਕ ਦੇਸੀ ਪਿਸਤੌਲ 7.65 ਐੱਮ.ਐੱਮ ਬਰਾਮਦ ਹੋਇਆ.ਜਿਸਨੂੰ ਅਨਲੋਡ ਕਰਨ ਤੇ 05 ਰੋਂਦ ਜਿੰਦਾ 7.65,ਸਾਹਿਲ ਉਰਫ ਨਿਖਿਲ ਪਾਸੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਤੇ ਅਨਲੋਡ ਕਰਨ ਤੇ 04 ਰੋਂਦ ਜਿੰਦਾ 7.65 ਐਮ.ਐੱਮ ਅਤੇ ਅਮਿਤ ਕਲਿਆਣ ਉਰਫ ਸੁਬਾਨਾ ਕੋਲੋਂ ਵੀ ਇਕ ਦੇਸੀ ਪਿਸਤੌਲ 7.65 ਐੱਮ.ਐੱਮ ਸਮੇਤ ਚਾਰ ਰੋਂਦ ਬਰਾਮਦ ਹੋਏ.ਜਿਸ ਤੇ ਦੋਸ਼ੀਆਂ ਖਿਲ਼ਾਫ ਮੁਕੱਦਮਾਂ ਨੰਬਰ 137 ਮਿਤੀ 08/08/2019 ਅ/ਧ 25/54/59 ਅਸਲਾ ਐਕਟ ਥਾਣਾ ਭੋਗਪੁਰ ਵਿੱਚ ਦਰਜ ਕਰਕੇ,ਦੋਸ਼ੀਆਂ ਦੀ ਢੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।


