ਜਿਲਾ ਫਰੀਦਾਬਾਦ ਦੇ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਮੈਟ੍ਰੋ ਲਾਇਨ ਤਿਆਰ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਲਾ ਫਰੀਦਾਬਾਦ ਦੇ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਮੈਟ੍ਰੋ ਲਾਇਨ ਲਗਭਗ ਤਿਆਰ ਹੈ ਅਤੇ ਇਸ ਦਾ ਉਦਘਾਟਨ ਛੇਤੀ ਹੀ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਉਪਲੱਬਧੀਆਂ ਦੇ ਸਬੰਧ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦਿੱਤੀ| ਉਨਾਂ ਕਿਹਾ ਕਿ ਇਹ ਮੈਟ੍ਰੋ ਲਾਇਨ 3.205 ਕਿਲੋਮੀਟਰ ਲੰਬੀ ਹੈ ਅਤੇ ਇਸ ‘ਤੇ ਲਗਭਗ 580 ਕਰੋੜ ਰੁਪਏ ਦਾ ਖਰਚ ਆਇਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ 2 ਮੈਟ੍ਰੋ ਸਟੇਸ਼ਨਾਂ ਦਾ ਨਾਅ ਬਦਲਿਆ ਗਿਆ ਹੈ, ਜਿਸ ਵਿਚ ਐਨ.ਸੀ.ਬੀ. ਕਾਲੋਨੀ ਮੈਟ੍ਰੋ ਸਟੇਸ਼ਨ ਦਾ ਨਾਂਅ ਸੰਤ ਸੂਰਦਾਸ ਸਿਹੀ ਮੈਟ੍ਰੋ ਸਟੇਸ਼ਨ ਰੱਖਿਆ ਗਿਆ ਹੈ| ਇਸ ਤਰਾਂ ਬੱਲਭਗੜ ਮੈਟ੍ਰੋ ਸਟੇਸ਼ਨ ਦਾ ਨਾਂਅ ਰਾਜਾ ਨਾਹਰ ਸਿੰਘ ਮੈਟ੍ਰੋ ਸਟੇਸ਼ਨ ਰੱਖਿਆ ਗਿਆ ਹੈ| ਮੁੱਖ ਮੰਤਰੀ ਨੇ ਦਸਿਆ ਕਿ ਬਹਾਦੁਰਗੜ ਤੋਂ ਮੁੰਡਕਾ ਮੈਟ੍ਰੋ ਲਾਇਨ ‘ਤੇ ਪੈਣ ਵਾਲੇ 3 ਮੈਟ੍ਰੋ ਸਟੇਸ਼ਨ ਦੇ ਨਾਂਅ ਵੀ ਬਦਲੇ ਗਏ ਹਨ, ਜਿੰਨਾਂ ਵਿਚ ਐਮ.ਆਈ.ਈ.ਈ. ਮੈਟ੍ਰੋ ਸਟੇਸ਼ਨ ਦਾ ਨਾਂਅ ਪੰਡਿਤ ਸ੍ਰੀ ਰਾਮ ਸ਼ਰਮਾ, ਬੱਸ ਸਟੈਂਡ ਮੈਟ੍ਰੋ ਸਟੇਸ਼ਨ ਦਾ ਨਾਂਅ ਬਹਾਦੁਰਗੜ ਸਿਟੀ ਮੈਟ੍ਰੋ ਸਟੇਸ਼ਨ ਅਤੇ ਸਿਟੀ ਪਾਰਕ ਮੈਟ੍ਰੋ ਸਟੇਸ਼ਨ ਦਾ ਨਾਂਅ ਬ੍ਰਿਗੇਡਿਅਰ ਹੁਸ਼ਿਆਰ ਸਿੰਘ ਮੈਟ੍ਰੋ ਸਟੇਸ਼ਨ ਰੱਖਿਆ ਗਿਆ ਹੈ| ਉਨਾਂ ਦਸਿਆ ਕਿ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਪੈਣ ਵਾਲੇ 2 ਮੈਟ੍ਰੋ ਸਟੇਸ਼ਨਾਂ ਦੇ ਨਾਂਅ ਵੀ ਬਦਲੇ ਗਏ ਹਨ, ਜਿੰਨਾਂ ਵਿਚ ਐਨ.ਸੀ.ਬੀ. ਕਾਲੋਨੀ ਮੈਟ੍ਰੋ ਸਟੇਸ਼ਨ ਦਾ ਨਾਂਅ ਸੰਤ ਸੂਰਦਾਸ ਸਿਹੀ ਮੈਟ੍ਰੋ ਸਟੇਸ਼ਨ ਅਤੇ ਬੱਭਲਗੜ ਮੈਟ੍ਰੋ ਸਟੇਸ਼ਨ ਦਾ ਨਾਂਅ ਰਾਜਾ ਨਾਹਿਰ ਸਿੰਘ ਮੈਟ੍ਰੋ ਸਟੇਸ਼ਨ ਰੱਖਿਆ ਗਿਆ ਹੈ| ਉਨਾਂ ਦਸਿਆ ਕਿ ਮੌਜ਼ਦਾ ਸਰਕਾਰ ਦੇ ਸਮੇਂ ਦੌਰਾਨ 3 ਮੈਟ੍ਰੋ ਲਾਇਨਾਂ ਸ਼ੁਰੂ ਕੀਤੀ ਗਈ ਹੈ, ਜਿੰਨਾਂ ਵਿਚ ਫਰੀਦਾਬਾਦ ਵਿਚ ਬਦਰਪੁਰ ਤੋਂ ਮੁਜੇਰਸ (ਵਾਈ.ਐਮ.ਸੀ.ਏ. ਚੌਕ), ਗੁਰੂਗ੍ਰਾ ਵਿਚ ਸਿਕੰਦਰਪੁਰ ਮੈਟ੍ਰੋ ਸਟੇਸ਼ਨ ਤੋਂ ਸੈਕਟਰ 56 ਅਤੇ ਬਹਾਦੁਰਗੜ ਤੋਂ ਮੁੰਡਕਾ ਮੈਟ੍ਰੋ ਲਾਇਨ ਸ਼ਾਮਿਲ ਹੈ| ਉਨਾਂ ਦਸਿਆ ਕਿ ਇਹ ਕੁਲ ਮੈਟ੍ਰੋ ਲਾਇਨ 25.25 ਕਿਲੋਮੀਟਰ ਹੈ ਅਤੇ ਜਿਸ ‘ਤੇ 4650.36 ਕਰੋੜ ਰੁਪਏ ਰਕਮ ਖਰਚ ਕੀਤੀ ਗਈ ਹੈ| ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ.ਸਿੰਘ ਤੇ ਡਾਇਰੈਕਟਰ ਕੇ.ਐਮ.ਪਾਂਡੂਰੰਗ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ|

VIA PUNJAB