ਜੀ.ਐਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ‘ਚ 2 ਮਹੀਨੇ ਦਾ ਵਾਧਾ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ‘ਚ 2 ਮਹੀਨੇ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਜੀ.ਐੱਸ.ਟੀ. ਦੀ ਰਿਟਰਨ ਹੁਣ 30 ਅਗਸਤ 2019 ਤੱਕ ਭਰੀ ਜਾ ਸਕੇਗੀ। ਰੈਵੇਨਿਊ ਸੇ.ਸੀ. ਏ.ਬੀ. ਪਾਂਡੇ ਅਨੁਸਾਰ ਸਾਲਾਨਾ ਰਿਟਰਨ ਭਰਨ ਦੀ ਆਖਰੀ ਮਿਤੀ 30 ਜੂਨ 2019 ਸੀ। ਜਿਸ ਸਬੰਧੀ ਕਾਰੋਬਾਰੀਆਂ ਵੱਲੋਂ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਸੀ ਕਿ ਉਹ ਪਹਿਲੀ ਵਾਰ ਰਿਟਰਨ ਭਰ ਰਹੇ ਹਨ। ਜਿਸ ਨੂੰ ਧਿਆਨ ‘ਚ ਰੱਖਦਿਆਂ ਰਿਟਰਨ ਭਰਨ ਦੀ ਮਿਆਦ ‘ਚ ਵਾਧਾ ਕੀਤਾ ਗਿਆ ਹੈ।

VIA PUNJAB