ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ ਅਤੇ ਇਸ ਦੇ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਚੋਣ ਪ੍ਰੋਗ੍ਰਾਮ ਐਲਾਨ ਕਰਨਾ ਹੈ| ਚੋਣ ਕਮਿਸ਼ਨ ਨੂੰ ਸਰਕਾਰ ਵੱਲੋਂ ਜੀਂਦ ਦੇ ਵਿਧਾਇਕ ਸੁਰਗਵਾਸੀ ਹਰਿਚੰਦ ਮਿੱਢਾ ਦੇ ਨਿਧਨ ਦੀ ਜਾਣਕਾਰੀ ਦੇ ਦਿੱਤੀ ਗਈ ਸੀ| ਸ੍ਰੀ ਮਿੱਢਾ ਦਾ ਨਿਧਨ 26 ਅਗਸਤ, 2018 ਨੂੰ ਹੋਇਆ ਸੀ ਅਤੇ ਹੁਣ ਇਹ ਚੋਣ ਕਮਿਸ਼ਨ ‘ਤੇ ਨਿਰਭਰ ਹੈ ਕਿ ਕਦੋਂ ਚੋਣ ਕਰਵਾਉਣ|ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਸਰਕਾਰ ਦੀ ਬਿਜਲੀ ਖੇਤਰ ਵਿਚ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਸੁਧਾਰ ਅਤੇ ਉਪਲੱਬਧੀਆਂ ਦੀ ਜਾਣਕਾਰੀ ਦੇਣ ਲਈ ਬੁਲਾਏ ਗਏ ਇਕ ਪੱਤਰਕਾਰ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ|ਵਿਰੋਧੀਆਂ ਵੱਲੋਂ ਵਿਧਾਨ ਸਭਾ ਦੇ ਕੱਲ ਤੋਂ ਬੁਲਾਏ ਜਾ ਰਹੇ ਸਰਦ ਰੁੱਤ ਸ਼ੈਸ਼ਨ ਨੂੰ ਘੱਟ ਸਮੇਂ ਦਾ ਸ਼ੈਸ਼ਨ ਦੱਸੇ ਜਾਣ ਦੇ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਸਰਦ ਰੁੱਤ ਸ਼ੈਸ਼ਨ ਬੁਲਾਉਣ ਦੀ ਸ਼ੁਰੂਆਤ ਕੀਤੀ ਹੈ| ਪਿਛਲੇ 10-12 ਸਾਲਾਂ ਵਿਚ ਹਰਿਆਣਾ ਵਿਧਾਨ ਸਭਾ ਦੇ ਸਿਰਫ਼ ਤਿੰਨ ਸਰਦ ਰੁੱਤ ਸ਼ੈਸ਼ਨ ਹੋਏ ਹਨ, ਜਿਸ ਵਿੱਚੋਂ ਦੋ ਸਾਡੀ ਸਰਕਾਰ ਨੇ ਹੀ ਬੁਲਾਏ ਹਨ|ਮੁੱਖ ਮੰਤਰੀ ਨੇ ਕਿਹਾ ਕਿ ਸੰਵੈਧਾਨਿਕ ਪਰੰਪਰਾ ਅਨੁਸਾਰ ਕਿਸੇ ਵਿਧਾਨ ਸਭਾ ਦਾ ਸ਼ੈਸ਼ਨ ਹਰ 6 ਮਹੀਨੇ ਬਾਅਦ ਬੁਲਾਉਣਾ ਜਰੂਰੀ ਹੈ| ਵੈਸੇ ਤਾਂ ਇਸ ਫ਼ਰਵਰੀ ਵਿਚ ਬਜਟ ਸ਼ੈਸ਼ਨ ਦੇ ਨਾਲ ਵੀ ਬੁਲਾਇਆ ਜਾ ਸਕਦਾ ਸੀ, ਪਰ ਲਾਜਮੀ ਬਿੱਲ ਪਾਸ ਕਰਨੇ ਜਰੂਰੀ ਹਨ| ਇਸ ਤੋਂ ਇਲਾਵਾ, ਕੁੱਝ ਵਿਭਾਗਾਂ ਦੇ ਬਜਟ ਦੇ ਸੋਧ ਅਨੁਸਾਰ ਵੀ ਪਾਸ ਕਰਨੇ ਸੰਵੈਧਾਨਿਕ ਰੂਪ ਤੋਂ ਲਾਜਮੀ ਹਨ| ਉਨਾਂ ਨੇ ਕਿਹਾ ਕਿ ਵਿਰੋਧੀ ਤਾਂ ਕੁੱਝ ਵੀ ਕਹਿ ਸਕਦੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਸਾਲ 2005 ਤੋਂ ਸਾਲ 2009 ਤਕ ਹਰਿਆਣਾ ਵਿਧਾਨ ਸਭਾ ਦੇ ਕੁੱਲ 12 ਸ਼ੈਸ਼ਨ ਬੁਲਾਏ ਗਏ, ਜਿਨਾ ਵਿਚ 70 ਮੀਟਿੰਗਾਂ ਹੋਈਆਂ| ਇਸ ਤਰਾ, ਸਾਲ 2009 ਤੋਂ ਸਾਲ 2014 ਤਕ 11 ਸ਼ੈਸ਼ਨ ਬੁਲਾਏ ਗਏ, ਜਿਨਾ ਵਿਚ 56 ਮੀਟਿੰਗਾਂ ਹੋਈਆਂ, ਜਦੋਂ ਕਿ ਸਾਲ 2015 ਤੋਂ ਸਾਡੀ ਸਰਕਾਰ ਦੇ ਸਮੇਂ 12 ਸ਼ੈਸ਼ਨ ਬੁਲਾਏ ਗਏ ਹਨ ਅਤੇ ਸਦਨ ਦੀ 71 ਮੀਟਿੰਗਾਂ ਹੋਈਆਂ ਹਨ ਅਤੇ ਹੁਣ ਲਗਭਗ ਇਕ ਸਾਲ ਦਾ ਸਮੇਂ ਬਾਕੀ ਹੈ|ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੀਡੀਆ ਸਲਾਹਕਾਰ ਰਾਜੀਵ ਜੈਨ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਮਹਾਪਾਤਰਾ, ਬਿਜਲੀ ਨਿਗਮਾਂ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼ਤਰੂਜੀਤ ਕਪੂਰ, ਸੂਚਨਾ, ਜਨ ਸੰਪਰਕ ਵਿਭਾਗ ਦੇ ਮਹਾਨਿਦੇਸ਼ਕ ਸਮੀਰ ਪਾਲ ਸਰੋ ਤੋਂ ਇਲਾਵਾ ਬਿਜਲੀ ਨਿਗਮਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|

VIA PUNJAB