- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ
ਜੰਮੂ – ਜੈਸ਼-ਏ-ਮੁਹੰਮਦ ਦੇ ਤਿੰਨ ਮਸ਼ਕੂਕ ਦਹਿਸ਼ਤਗਰਦ ਅੱਜ ਕੌਮੀ ਸ਼ਾਹਰਾਹ ਉਤੇ ਸਲਾਮਤੀ ਦਸਤਿਆਂ ’ਤੇ ਫਾਇਰਿੰਗ ਕਰਨ ਤੋਂ ਬਾਅਦ ਇਸ ਸ਼ਹਿਰ ਨੇੜਲੇ ਜੰਗਲ ਵੱਲ ਭੱਜ ਗਏ। ਸਮਝਿਆ ਜਾਂਦਾ ਹੈ ਕਿ ਇਹ ਜੈਸ਼ ਦੇ ‘ਫਿਦਾਈਨ’ ਦਸਤੇ ਦੇ ਮੈਂਬਰ ਹਨ, ਜੋ ਅੱਜ ਸਵੇਰੇ ਹੀ ਕੌਮਾਂਤਰੀ ਸਰਹੱਦ ਤੋਂ ਜੰਮੂ-ਕਸ਼ਮੀਰ ਵਿੱਚ ਵੜੇ ਹਨ। ਉਨ੍ਹਾਂ ਬਾਅਦ ’ਚ ਇਕ ਫਾਰੈਸਟ ਗਾਰਡ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਜੰਮੂ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਅਤਿਵਾਦੀਆਂ ਨੇ ਇਕ ਟਰੱਕ ਤੋਂ ਸਲਾਮਤੀ ਦਸਤਿਆਂ ਉਤੇ ਗੋਲੀਆਂ ਚਲਾਈਆਂ, ਜੋ ਜੰਮੂ ਨੂੰ ਵਾਦੀ ਨਾਲ ਜੋੜਨ ਵਾਲੇ ਸ਼ਾਹਰਾਹ ਉਤੇ ਬੜੀ ਤੇਜ਼ੀ ਨਾਲ ਜਾ ਰਿਹਾ ਸੀ। ਬਾਅਦ ਵਿੱਚ ਟਰੱਕ ਨੂੰ ਘੇਰ ਕੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰ ਲਿਆ ਗਿਆ। ਕੇਂਦਰੀ ਕਸ਼ਮੀਰ ਦੇ ਬਡਗਾਮ ਨਾਲ ਸਬੰਧਤ ਟਰੱਕ ਡਰਾਈਵਰ ਤੋਂ ਪੁੱਛ-ਗਿੱਛ ਅਤੇ ਜਾਂਚ ਦੀਆਂ ਕੜੀਆਂ ਜੋੜ ਕੇ ਪੁਲੀਸ ਇਸ ਸਿੱਟੇ ਉਤੇ ਪੁੱਜੀ ਕਿ ਇਨ੍ਹਾਂ ਦਹਿਸ਼ਤਗਰਦਾਂ ਨੇ ਅੱਜ ਤੜਕੇ ਕਠੂਆ-ਸਾਂਬਾ ਸਰਹੱਦ ਤੋਂ ਭਾਰਤ ਵਿੱਚ ਘੁਸਪੈਠ ਕੀਤੀ ਅਤੇ ਪਿੰਡ ਚੱਕ ਦਿਆਲਾ ਤੋਂ ਉਹ ਟਰੱਕ ਵਿੱਚ ਸਵਾਰ ਹੋਏ। ਟਰੱਕ ਵਿਚੋਂ ਇਕ ਏਕੇ ਰਾਈਫਲ ਤੇ ਤਿੰਨ ਮੈਗਜ਼ੀਨਾ ਵੀ ਮਿਲੇ ਹਨ। ਦਹਿਸ਼ਤਗਰਦ ਝੱਜਰ ਕੋਟਲੀ ਤੇ ਨਗਰੋਟਾ ਦਰਮਿਆਨ ਜੰਗਲਾਂ ਵਿੱਚ ਲੁਕੇ ਦੱਸੇ ਜਾਂਦੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।


