- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡਾਂਸਰ ਅਤੇ ਉਸਦਾ ਸਾਥੀ ਲੱਖਾਂ ਦੀ ਹੈਰੋਇਨ ਸਮੇਤ ਕਾਬੂ
ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਵਰਧਮਾਨ ਚੌਕ ਚ ਨਾਕੇਬੰਦੀ ਦੌਰਾਨ ਸਕੂਟਰ ਸਵਾਰ ਡਾਂਸਰ ਅਤੇ ਉਸ ਦੇ ਸਾਥੀ ਨੂੰ ਕਾਬੂ ਕਰਕੇ ਦੋਨਾਂ ਦੇ ਕਬਜ਼ੇ ਵਿਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ ਟੀ ਐਫ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਦੇ ਐਸ ਆਈ ਗੁਰਚਰਨ ਸਿੰਘ ਨੂੰ ਗੁਪਤ ਸੁਚਨਾ ਮਿਲੀ ਕਿ ਸਕੂਟਰ ਸਵਾਰ 2 ਨਸ਼ਾ ਤਸਕਰ ਭਾਰੀ ਮਾਤਰਾ ਚ ਨਸ਼ਾ ਤਸਕਰੀ ਕਰਕੇ ਤਾਜਪੁਰ ਰੋਡ ਤੋ ਵਰਧਮਾਨ ਚੌਕ ਵਲ ਨੂੰ ਜਾ ਰਹੇ ਨੇ ਉਹਨਾਂ ਨੇ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਵਰਧਮਾਨ ਚੌਕ ਲਾਇਟਾਂ ਕੋਲ ਨਾਕੇਬੰਦੀ ਕਰ ਲਈ ਇਸ ਦੌਰਾਨ ਇਕ ਸਕੂਟਰ ਸਵਾਰ ਔਰਤ ਅਤੇ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਸਕੂਟਰ ਭਜਾਉਣ ਲਗੇ ਪਰ ਪੁਲਸ ਪਾਰਟੀ ਨੇ ਪਿਛਾ ਕਰਕੇ ਦੋਨਾਂ ਨੂੰ ਦਬੋਚ ਲਿਆ ਜਦੋ ਪੁਲਸ ਪਾਰਟੀ ਨੇ ਉਹਨਾਂ ਦੀ ਤਲਾਸ਼ੀ ਲੀਤੀ ਤਾਂ ਦੋਨਾਂ ਕੋਲੋ ਪੁਲਸ ਪਾਰਟੀ ਨੇ 110 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਕਾਕੋਵਾਲ ਨਿਵਾਸੀ ਮਨੀ ਸਿੰਘ ਤਾਜਪੁਰ ਰੋਡ ਗੁਰੂ ਅਰਜੁਨ ਦੇਵ ਨਗਰ ਨਿਵਾਸੀ ਮਨੀਸ਼ਾ ਉਰਫ ਵੰਦਨਾ ਵਜੋਂ ਹੋਈ ਪੁਲਸ ਵਲੋਂ ਪੁਛਗਿਛ ਦੌਰਾਨ ਦੋਸ਼ੀ ਮਨੀ ਨੇ ਦਸਿਆ ਕਿ ਉਹ ਮਰੇ ਹੋਏ ਡੰਗਰ ਚੁਕਣ ਦਾ ਕੰਮ ਕਰਦਾ ਹੈ ਅਤੇ ਦੋਸ਼ਨ ਮਨੀਸ਼ਾ ਉਰਫ ਵੰਦਨਾ ਨੇ ਦਸਿਆ ਕਿ ਉਹ ਪਹਿਲਾ ਡਾੰਸਰ ਦਾ ਕੰਮ ਕਰਦੀ ਸੀ ਬਾਅਦ ਵਿਚ ਉਹ ਦੋਸ਼ੀ ਮਨੀ ਨਾਲ ਮਿਲ ਕੇ ਹੈਰੋਇਨ ਸਪਲਾਈ ਦਾ ਧੰਦਾ ਕਰਨ ਲਗ ਪਈ ਓਹਨਾ ਦਸਿਆ ਕਿ ਉਹ ਪਿਛਲੇ 3 ਸਾਲ ਤੋਂ ਹੈਰੋਇਨ ਸਪਲਾਈ ਦਾ ਧੰਦਾ ਕਰ ਰਹੇ ਹਨ ਦੋਸ਼ੀਆਂ ਨੇ ਕਬੂਲਿਆ ਕਿ ਉਹ ਇਹ ਹੈਰੋਇਨ ਫਿਲੋਰ ਤੋ ਵਿਕੀ ਨਾਮਕ ਵਿਅਕਤੀ ਤੋਂ ਹੈਰੋਇਨ ਲੈ ਕੇ ਸਪਲਾਈ ਕਰਦੇ ਸਨ ਪੁਲਸ ਨੂੰ ਜਾਂਚ ਦੌਰਾਨ ਇਹ ਵੀ ਪਤਾ ਚਲਿਆ ਕਿ ਦੋਸ਼ਨ ਤੇ ਪਹਿਲਾ ਫਿਲੋਰ ਅਤੇ ਗੁਰਾਇਆ ਵਿਖੇ ਨਸ਼ਾ ਤਸਕਰੀ ਦੇ 2 ਮਾਮਲੇ ਦਰਜ ਹਨ ਪੁਲਸ ਪਾਰਟੀ ਨੇ ਅਜ ਦੋਨੋ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁਛਗਿਛ ਕੀਤੀ ਜਾ ਰਹੀ ਹੈ।


