ਦਿੱਲੀ ਦੇ CM ਕੇਜਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਕੀਤਾ ਉਦਘਾਟਨ

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਦੇ ਬਣੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕਰ ਦਿੱਤਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ ‘ਚ ਰਹਿਣ ਵਾਲੇ ਲੋਕ ਇਸ ਬ੍ਰਿਜ ਦੇ ਉਪਰ ਸ਼ਹਿਰ ਦੇ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾ ਸਕਦੀ ਹੈ। ਰਿਪੋਰਟ ਮੁਤਾਬਕ ਲਿਫਟ ‘ਤੇ ਆਉਣ ਵਾਲੇ ਦੋ ਮਹੀਨਿਆਂ ‘ਚ ਆਪਰੇਟਿੰਗ ਸ਼ੁਰੂ ਹੋ ਜਾਵੇਗੀ। ਇਹ ਬ੍ਰਿਜ 154 ਮੀਟਰ ਉੱਚੇ ਗਲਾਸ ਬਾਕਸ ਦੇ ਨਾਲ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਹੋਵੇਗਾ। ਇੱਥੋ ਯਾਤਰੀਆਂ ਨੂੰ ਸ਼ਹਿਰ ਦਾ ”ਬਰਡਜ਼ ਆਈ ਵਿਊ” ਮਿਲੇਗਾ।

VIA PUNJAB