- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੇਸ਼ ਦੇ 7 ਵੱਡੇ ਖੇਤਰਾਂ ਵਿੱਚ ਕਰੀਬ 3.64 ਕਰੋੜ ਲੋਕ ਹੋਏ ਬੇਰੋਜ਼ਗਾਰ : ਪ੍ਰਿਯੰਕਾ
ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ| ਪ੍ਰਿਯੰਕਾ ਨੇ ਬੀਤੇ 5 ਸਾਲਾਂ ਵਿੱਚ 3.64 ਕਰੋੜ ਨੌਕਰੀਆਂ ਜਾਣ ਨਾਲ ਜੁੜੀ ਇਕ ਰਿਪੋਰਟ ਨੂੰ ਲੈ ਕੇ ਅੱਜ ਦਾਅਵਾ ਕੀਤਾ ਕਿ ਇੰਨੇ ਵੱਡੇ ਪੈਮਾਨੇ ਤੇ ਰੋਜ਼ਗਾਰ ਖਤਮ ਹੋਣ ਕਾਰਨ ਭਾਜਪਾ ਸਰਕਾਰ ਨੌਕਰੀਆਂ ਤੇ ਗੱਲ ਕਰਨ ਤੋਂ ਕਤਰਾਉਂਦੀ ਹੈ| ਉਹਨਾਂ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,”ਨੌਕਰੀਆਂ ਦੇਣ ਦੇ ਕਈ ਵੱਡੇ ਵਾਅਦਿਆਂ ਦੀ ਅਸਲੀਅਤ ਇਹੀ ਹੈ| ਦੇਸ਼ ਦੇ 7 ਵੱਡੇ ਖੇਤਰਾਂ ਵਿੱਚ ਕਰੀਬ ਸਾਢੇ 3 ਕਰੋੜ ਲੋਕ ਬੇਰੋਜ਼ਗਾਰ ਹੋ ਗਏ ਹਨ|”ਉਨ੍ਹਾਂ ਨੇ ਦਾਅਵਾ ਕੀਤਾ ਕਿ ”ਵੱਡੇ-ਵੱਡੇ ਨਾਂਵਾਂ ਅਤੇ ਇਸ਼ਤਿਹਾਰਾਂ ਦਾ ਨਤੀਜਾ ਹੈ 3 ਕਰੋੜ 64 ਲੱਖ ਬੇਰੋਜ਼ਗਾਰ ਲੋਕ| ਤਾਂ ਹੀ ਸਰਕਾਰ ਨੌਕਰੀ ਦੀ ਗੱਲ ਕਰਨ ਤੋਂ ਕਤਰਾਉਂਦੀ ਹੈ|” ਉਹਨਾਂ ਨੇ ਜਿਸ ਰਿਪੋਰਟ ਦਾ ਹਵਾਲਾ ਦਿੱਤਾ, ਉਸ ਅਨੁਸਾਰ ਦੇਸ਼ ਵਿੱਚ ਬੀਤੇ 5 ਸਾਲਾਂ ਵਿੱਚ 3.64 ਕਰੋੜ ਨੌਕਰੀਆਂ ਸਿਰਫ 7 ਪ੍ਰਮੁੱਖ ਖੇਤਰਾਂ ਵਿੱਚ ਹੀ ਜਾ ਚੁਕੀਆਂ ਹਨ| ਇਨ੍ਹਾਂ ਵਿੱਚ ਸਖਾਈ ਅਤੇ ਅਸਥਾਈ ਰੋਜ਼ਗਾਰ ਸ਼ਾਮਲ ਹਨ| ਜ਼ਿਆਦਾਤਰ 3.5 ਕਰੋੜ ਨੌਕਰੀਆਂ ਕੱਪੜਾ ਉਦਯੋਗ ਖੇਤਰ ਦੀਆਂ ਹਨ|


