ਦੋ ਪਾਕਿ ਨਾਗਰਿਕ ਅਟਾਰੀ ਰਸਤੇ ਵਤਨ ਵਾਪਸ ਭੇਜੇ

ਅੰਮ੍ਰਿਤਸਰ – ਦੋ ਪਾਕਿਸਤਾਨੀ ਨਾਗਰਿਕਾਂ ਮੁਹੰਮਦ ਇਮਰਾਨ ਵਾਰਸੀ ਅਤੇ ਅਬਦੁਲ੍ਹਾ ਸ਼ਾਹ ਨੂੰ ਅਜ ਉਨ੍ਹਾਂ ਦੇ ਵਤਨ ਵਾਪਸ ਭੇਜ ਦਿਤਾ ਗਿਆ। ਉਹ ਅਟਾਰੀ-ਵਾਹਗਾ ਸਰਹਦ ’ਤੇ ਅਜ ਬੁਧਵਾਰ ਦੁਪਹਿਰ 2:20 ਵਜੇ ਪਾਕਿਸਤਾਨ ’ਚ ਦਾਖ਼ਲ ਹੋ ਗਏ। ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਉਨ੍ਹਾਂ ਦੋਵਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਹਵਾਲੇ ਕੀਤਾ। ਮੁਹੰਮਦ ਇਮਰਾਨ ਵਾਰਸੀ ਨੂੰ ਭਾਰਤੀ ਸੂਬੇ ਮਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਜੇਲ੍ਹ ਵਿਚ 10 ਸਾਲ ਕਟਣੇ ਪਏ, ਜਦੋਂ ਕਿ ਅਬਦੁਲ੍ਹਾ ਸ਼ਾਹ ਨੇ ਅੰਮ੍ਰਿਤਸਰ (ਪੰਜਾਬ) ਦੀ ਜੇਲ੍ਹ ’ਚ 1 ਸਾਲ 7 ਮਹੀਨੇ ਕਟੇ।

VIA PUNJAB