- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਗਰ ਨਿਗਮ ਦੀ ਮੀਟਿੰਗ ਵਿੱਚ ਸਾਰੇ ਮਤੇ ਪਾਸ, ਵੱਖ ਵੱਖ ਮੁੱਦਿਆਂ ਤੇ ਹੋਈ ਭਰਵੀਂ ਬਹਿਸ
ਐਸ ਏ ਐਸ ਨਗਰ – ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਗਏ ਕਬਜਿਆਂ ਨੂੰ ਹਟਾਉਣ ਸੰਬੰਧੀ ਜਾਰੀ ਕੀਤੇ ਗਏ ਨੋਟਿਸਾਂ ਬਾਰੇ ਪਾਏ ਗਏ ਮਤੇ ਨੂੰ ਪਾਸ ਕਰ ਦਿੱਤਾ ਗਿਆ| ਇਸ ਮਤੇ ਉੱਪਰ ਹੋਈ ਭਰਵੀਂ ਬਹਿਸ ਤੋਂ ਬਾਅਦ ਸ਼ਹਿਰ ਵਿੱਚ ਹੋਣ ਵਾਲੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਨਿਗਮ ਦੇ ਕਮਿਸ਼ਨਰ ਅਤੇ ਜਾਇੰਟ ਕਮਿਸ਼ਨਰ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ| ਇਸ ਮਤੇ ਦੇ ਤਹਿਤ ਜੇਕਰ ਵਸਨੀਕਾਂ ਵਲੋਂ ਅਗਲੇ 15 ਦਿਨਾਂ ਵਿੱਚ ਇਹ ਕਬਜੇ ਖੁਦ ਨਾ ਹਟਾਏ ਗਏ ਤਾਂ ਕਬਜਾਕਾਰਾਂ ਨੂੰ ਪਾਲਸੀ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ ਅਤੇ ਇਹਨਾਂ ਕਬਜਿਆਂ ਨੂੰ ਨਿਗਮ ਵਲੋਂ ਖੁਦ ਹਟਾ ਕੇ ਇਹ ਸਾਰਾ ਸਾਮਾਨ ਜਬਤ ਕਰ ਲਿਆ ਜਾਵੇਗਾ| ਇਸ ਮੌਕੇ ਮੈਂਬਰਾਂ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਇਸ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿ ਕਿਨੀ ਥਾਂ ਛੱਡੀ ਜਾਣੀ ਹੈ ਅਤੇ ਇਸ ਥਾਂ ਤੇ ਨਿਗਮ ਵਲੋਂ ਕੀ ਕਾਰਵਾਈ ਕੀਤੀ ਜਾਂਣੀ ਹੈ ਅਤੇ ਇਸ ਸੰਬੰਧੀ ਪਾਲਸੀ ਤਿਆਰ ਕੀਤੀ ਜਾਵੇ ਜਿਸਤੇ ਮੇਅਰ ਨੇ ਹਾਉਸ ਨੂੰ ਦੱਸਿਆ ਕਿ ਇਸ ਸੰਬੰਧੀ ਪਾਲਸੀ ਮਾਣਯੋਗ ਹਾਈਕੋਰਟ ਵਲੋਂ ਪ੍ਰਵਾਨ ਕੀਤੀ ਜਾ ਚੁੱਕੀ ਹੈ ਅਤੇ ਉਸਦੇ ਅਨੁਸਾਰ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ| ਮੀਟਿੰਗ ਵਿੱਚ ਨਗਰ ਨਿਗਮ ਦੀ ਹੱਦ ਵਿੱਚ ਪਲਾਸਟਿਕ ਦੇ ਕੈਰੀਬੈਗ ਅਤੇ ਥਰਮੋਕੋਲ ਮਟੀਰਿਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਸਾਮਾਨ ਤੇ ਪੂਰਨ ਪਾਬੰਦੀ ਲਾਗੂ ਕਰਨ, ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਾਢੇ ਸੱਤ ਕਰੋੜ ਰੁਪਏ ਦੇ ਐਸਟੀਮੇਟਾਂ, ਸ਼ਹਿਰ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਕਰਨ ਦਾ ਐਲਾਨ ਕਰਨ ਅਤੇ ਇਸ ਸੰਬੰਧੀ ਨਿਰਧਾਰਤ ਮਾਪਦੰਡ ਲਾਗੂ ਕਰਨ, ਸ਼ਹਿਰ ਨੂੰ ਗਾਰਬੈਜ ਫ੍ਰੀ ਸਿਟੀ ਸਟਾਰ 2 ਐਲਾਨ ਕਰਨ, ਨਗਰ ਨਿਗਮ ਦੀ ਹੱਦ ਵਿੱਚ ਚਲ ਰਹੇ ਪਬਲਿਕ/ਕਮਿਊਨਿਟੀ ਟਾਇਲਟ ਬਲਾਕਾਂ ਦੀ ਦੇਖਭਾਲ ਲਈ ਕੀਤੀ ਗਈ ਅਲਾਟਮੈਂਟ ਦੀ ਰਕਮ ਨੂੰ 3,98,34,600 ਤੋਂ ਵਧਾ ਕੇ 4,52,56,540 ਰੁਪਏ ਕਰਨ, ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਪਾਰਕਾਂ ਦੀ ਦੇਖਭਾਲ ਦਾ ਕੰਮ ਅਲਾਟ ਕਰਨ ਦੇ ਤਹਿਤ ਸਮਾਜਸੇਵੀ ਸੰਸਥਾਵਾਂ ਨੂੰ ਪਾਰਕਾਂ ਦਾ ਕੰਮ ਅਲਾਟ ਕਰਨ, ਸਾਲਿਡ ਵੇਸਟ ਮੈਨੇਜਮੈਂਟ ਅਤੇ ਸੈਨੀਟੇਸ਼ਨ ਦੇ ਐਕਸ਼ਨ ਪਲਾਨ ਨੂੰ ਪ੍ਰਵਾਨਗੀ ਦੇਣ, ਏ ਬੀ ਸੀ ਪ੍ਰੋਗਰਾਮ ਤਹਿਤ ਆਵਾਰਾ ਕੁੱਤਿਆਂ/ਕੁੱਤੀਆਂ ਦੀ ਨਸਬੰਦੀ/ ਨਲਬੰਦੀ ਦੇ ਕੰਮ ਦੀ ਮਿਆਦ ਵਿਚ ਕੀਤੇ ਵਾਧੇ ਨੂੰ ਪ੍ਰਵਾਨਗੀ ਦੇਣ, ਗਊਸ਼ਾਲਾ ਦਾ ਬਿਜਲੀ ਦਾ ਬਿਲ ਅਦਾ ਕਰਨ ਸਮੇਤ ਨਿਗਮ ਦੇ ਕਰਮਚਾਰੀਆਂ ਨਾਲ ਸੰਬੰਧਿਤ ਮਤੇ ਵੀ ਪਾਸ ਕਰ ਦਿੱਤੇ ਗਏ| ਇਸ ਦੌਰਾਨ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਤੇ ਕਾਫੀ ਬਹਿਸ ਵੀ ਹੋਈ| ਮੀਟਿੰਗ ਦੌਰਾਨ ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦਾ ਮੱਦਾ ਚੁੱਕਦਿਆਂ ਕੋਂਸਲਰਾਂ ਨੇ ਇਸ ਸੰਬੰਧੀ ਕਾਰਵਾਈ ਵਿੱਚ ਪਾਰਦਰਸ਼ਿਤਾ ਲਿਆਉਣ ਦੀ ਮੰਗ ਕੀਤੀ| ਬੀਤੇ ਦਿਨੀ ਕੈਬਿਨਟ ਮੰਤਰੀ ਵਲੋਂ ਨਿਗਮ ਨੂੰ ਦਿੱਤੀਆਂ ਗਈਆਂ ਛੰਗਾਈ ਮਸ਼ੀਨਾਂ ਬਾਰੇ ਧੰਨਵਾਦ ਮਤਾ ਲਿਆਉਣ ਦੀ ਕਾਂਗਰਸੀ ਕੌਂਸਲਰਾਂ ਦੀ ਮੰਗ ਨੂੰ ਮੇਅਰ ਅਤੇ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਵਲੋਂ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਹਾਉਸ ਵਲੋਂ ਪਹਿਲਾਂ ਪਾਸ ਕੀਤੀ ਗਈ ਮਸ਼ੀਨ ਦਾ ਮਤਾ ਕਿਉਂ ਰੱਦ ਕਰਵਾਇਆ ਗਿਆ ਅਤੇ ਉਸ ਮਸ਼ੀਨ ਵਿੱਚ ਕੀ ਕਮੀ ਸੀ| ਗਊਸ਼ਾਲਾ ਦੇ ਬਿਜਲੀ ਦੇ ਬਿਲ ਨੂੰ ਲੈ ਕੇ ਵੀ ਮੈਂਬਰਾਂ ਨੇ ਇਤਰਾਜ ਕੀਤਾ ਅਤੇ ਇਸਤੇ ਮੈਂਬਰ ਦੋ ਧਿਰਾਂ ਵਿੱਚ ਵੰਡੇ ਨਜਰ ਆਏ| ਬਾਅਦ ਵਿੱਚ ਇਹ ਮਤਾ ਵੀ ਪਾਸ ਕਰ ਦਿੱਤਾ ਗਿਆ|


