- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਰਪੱਖ ਤੇ ਭੈਅ ਮੁਕਤ ਚੋਣ ਅਮਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਸਮੁਚੀਆਂ ਤਿਆਰੀਆਂ ਮੁਕੰਮਲ
ਚੰਡੀਗੜ – ਪੰਜਾਬ ਰਾਜ ਦੀਆਂ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਨਿਰਪਖ, ਭੈਅ ਮੁਕਤ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਵਧੀਕ ਮੁਖ ਚੋਣ ਅਫਸਰ ਸ਼੍ਰੀਮਤੀ
ਕਵਿਤਾ ਸਿੰਘ ਅਤੇ ਸ੍ਰੀ ਸਿਬਨ ਸੀ. ਵੀ ਹਾਜ਼ਰ ਸਨ। ਡਾ. ਐਸ ਕਰੁਣਾ ਰਾਜੂ ਨੇ ਦਸਿਆ ਕਿ ਸ਼ਾਂਤਮਈ ਤੇ ਅਮਨ-ਆਮਾਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲਿਆਂ ਵਿਚ ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਚੋਣ ਅਮਲ ਨੂੰ ਨੇਪਰੇ ਚਾੜਨ ਲਈ 1.25 ਲਖ ਮੁਲਾਜ਼ਮ ਅਤੇ 1 ਲਖ ਤੋਂ ਵਧ ਪੁਲਿਸ ਮੁਲਾਜ਼ਮ ਸਮੇਤ ਨੀਮ ਸੁਰਖਿਆ ਬਲ ਤਾਇਨਾਤ ਕੀਤੇ ਗਏ ਹਨ। ਉਨਾਂ ਦਸਿਆ ਕਿ ਰਾਜ ਦੇ 13 ਲੋਕ ਸਭਾ ਹਲਕਿਆਂ ਲਈ 14,339 ਪੋਲਿੰਗ ਲੋਕੇਸ਼ਨਾਂ ਉਤੇ 23,213 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨਾਂ ਲਈ 42,689 ਬੈਲਟ ਯੂਨਿਟ, 28,703 ਵੀਵੀਪੈਂਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਇਕ ਵਾਧੂ ਮਸ਼ੀਨਾਂ ਕਿਸੇ ਮਸ਼ੀਨ ਦੀ ਖਰਾਬੀ ਦੀ ਸੁਰਤ ਵਿਚ ਸਟੈਂਡ ਬਾਏ ਵਜੋਂ ਰਖੀਆਂ ਗਈਆਂ ਹਨ। ਚੋਣ ਕਮਿਸ਼ਨ ਵਲੋਂ ਓਵਜ਼ਰਵਰਾਂ ਦੀ ਰਿਪੋਰਟ ’ਤੇ 249 ਪੋਲਿੰਗ ਸਟੇਸ਼ਨਾਂ ਨੂੰ ਕ੍ਰਿਟੀਕਲ, 719 ਸੰਵੇਦਨਸ਼ੀਲ ਅਤੇ 509 ਨੂੰ ਹਾਇਪਰ ਸੈਂਸੰਟਿਵ ਐਲਾਨਿਆ ਗਿਆ ਹੈ। ਮੁਖ ਚੋਣ ਅਫਸਰ ਨੇ ਦਸਿਆ ਕਿ ਲੋਕ ਸਭਾ ਚੋਣਾਂ ਲਈ ਸੂਬੇ ਵਿਚ ਕੁਲ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨਾਂ ਦੀ ਕਿਸਮਤ ਦਾ ਫੈਸਲਾ 2,07,81,211 ਵੋਟਰ ਕਰਨਗੇ। ਇਨਾਂ ਵੋਟਰਾਂ ਵਿਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਅਤੇ ਥਰਡ ਜੈਂਡਰ ਦੇ 560 ਵੋਟਰ ਹਨ। ਇਨਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 278 ਉਮੀਦਵਾਰਾਂ ਵਿਚੋਂ 254 ਪੁਰਸ਼ ਅਤੇ 24 ਮਹਿਲਾਵਾਂ ਹੈ। ਉਨ੍ਹਾਂ ਦਸਿਆ ਰਾਜ ਵਿਚ 1 ਲਖ ਤੋਂ ਵਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪੁਲਿਸ ਪਾਰਟੀਆਂ ਵਲੋਂ ਗੈਰ-ਕਾਨੂੰਨੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਆਵਾਜਾਈ ਨੂੰ ਜਾਂਚਣ ਲਈ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭੈਅ ਮੁਕਤ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਉਪਰੋਕਤ ਘਟਨਾਵਾਂ ਸਬੰਧੀ ਸੂਚਨਾ ਮਿਲਣ ’ਤੇ ਛਾਪੇਮਾਰੀ ਵੀ ਕੀਤੀ ਜਾਵੇਗੀ।


