ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਜੋਹਾਨਸਬਰਗ – ਦਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਹੋ ਰਹੇ ਬ੍ਰਿਕਸ ਸੰਮੇਲਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਅਜਿਹੇ ਢੰਗ ਨਾਲ ਤਿਆਰ ਕਰਨਾ ਪਵੇਗਾ, ਜਿਸ ਨਾਲ ਉਹ ਨੌਜਵਾਨ ਨੂੰ ਭਵਿਖ ਲਈ ਤਿਆਰ ਕਰ ਸਕੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਕਨਾਲੋਜੀ ‘ਚ ਤਬਦੀਲੀ ਦੀ ਗਤੀ ਨੂੰ ਸਾਡੇ ਸਿਲੇਬਸ ‘ਚ ਥਾਂ ਮਿਲੇ।

VIA PUNJAB