- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ
ਨਵੀਂ ਦਿੱਲੀ – ਭਾਰਤੀ ਫੌਜ ਦੀ ਮੌਜੂਦਾ ਤਾਇਨਾਤੀ ਅਤੇ ਤਿਆਰੀਆਂ ਵਿੱਚ ਵੱਡੇ ਬਦਲਾਅ ਤਹਿਤ ‘ਇੰਟੈਗ੍ਰੇਟਿਡ ਬੈਟਲ ਗਰੁੱਪ’ (ਆਈਬੀਜੀ) ਅਰਥਾਤ ਸੰਗਠਿਤ ਲੜਾਕੇ ਗਰੁੱਪ ਬਣਾਉਣ ਦੀ ਯੋਜਨਾ ਹੈ। ਹਰ ਤਰ੍ਹਾਂ ਦੇ ਜੰਗੀ ਸਾਜ਼ੋ- ਸਾਮਾਨ ਨਾਲ ਲੈਸ ਇਨ੍ਹਾਂ ਆਈਬੀਜੀ ਨੂੰ ਪੱਛਮੀ ਅਤੇ ਉੱਤਰੀ ਸਰਹੱਦ ’ਤੇ ਪਹਿਲਾਂ ਤਾਇਨਾਤ ਕੀਤਾ ਜਾਵੇਗਾ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ, ‘‘ ਅਸੀਂ ਫੌਜ ਨੂੰ ਭਵਿੱਖ ਦੀ ਕਿਸੇ ਵੀ ਸੰਭਾਵਨਾ ਲਈ ਤਿਆਰ ਰੱਖਣ ਲਈ ਕੰਮ ਕਰ ਰਹੇ ਹਾਂ। ਸਾਡਾ ਸੰਸਥਾਗਤ ਢਾਂਚਾ ਪੁਰਾਣਾ ਹੈ। ਇਸ ਵਿੱਚ ਬਦਲਾਅ ਦੀ ਲੋੜ ਹੈ। ’’ ਫੌਜ ਵਿੱਚ ਬਦਲਾਅ ਅਤੇ ਢਾਂਚਾਗਤ ਸੁਧਾਰਾਂ ਬਾਰੇ ਪੁੱਛਣ ’ਤੇ ਜਨਰਲ ਰਾਵਤ ਨੇ ਕਿਹਾ, ‘ਅਸੀਂ ਜਲਦੀ ਹੀ ਆਈਬੀਜੀ ਨੂੰ ‘ਟੈਸਟ ਬੈੱਡ’ ਕਰਨ ਜਾ ਰਹੇ ਹਾਂ। ਮੇਰਾ ਸੁਝਾਅ ਹੈ ਕਿ ਕੀ ਜੰਗ ਦੇ ਸਮੇਂ ’ਚ ‘ਸੰਗਠਤ’ ਹੋਣ ਵਿੱਚ ਲੱਗਣ ਵਾਲਾ ਸਮਾਂ ਬਚਾਉਣ ਲਈ ਅਸੀਂ ਸ਼ਾਂਤੀ ਦੇ ਸਮੇਂ ਵਿੱਚ ਇਕੱਠੇ ਹੋ ਸਕਦੇ ਹਾਂ। ਵੱਖ ਵੱਖ ਬਟਾਲੀਅਨਾਂ ਪਹਿਲਾਂ ਹੀ ਆਪਣੇ ਆਪਣੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਹੁਣ ਅਸੀਂ ਚਾਹੁੰਦੇ ਹਾਂ ਕਿ ਉਹ ਸ਼ਾਂਤੀ ਦੇ ਸਮੇਂ ਵਿੱਚ ਵੀ ਤਿਆਰ ਰਹਿਣ।’’ ਜ਼ਿਕਰਯੋਗ ਹੈ ਕਿ ਫੌਜ ਵਿੱਚ ਅਸਲ ਮਾਹੌਲ ਵਿੱਚ ਨਵੇਂ ਤਜਰਬੇ ਕਰਨ ਲਈ ‘ਟੈਸਟ ਬੈੱਡ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਆਈਬੀਜੀ ਰਵਾਇਤੀ ਬ੍ਰਿਗੇਡ (3-4 ਬਟਾਲੀਅਨ ਜਾਂ 3500 ਫੌਜੀਆਂ) ਦਾ ਵੱਡਾ ਰੂਪ ਹੋਵੇਗਾ, ਜਨਰਲ ਰਾਵਤ ਨੇ ਕਿਹਾ ਕਿ ਅਸੀਂ 2 ਤਰ੍ਹਾਂ ਦੇ ਆਈਬੀਜੀ ’ਤੇ ਵਿਚਾਰ ਕਰ ਰਹੇ ਹਾਂ। ਪਹਾੜੀ ਇਲਾਕੇ (ਚੀਨ ਦੇ ਸਾਹਮਣੇ ਹਿਮਾਲਾ) ਲਈ ਛੋਟੇ ਅਤੇ ਮੈਦਾਨੀ ਇਲਾਕਿਆਂ ਲਈ ਵੱਡੇ (ਪਾਕਿਸਤਾਨ ਸਾਹਮਣੇ) ਗਰੁੱਪ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਦੀ ਗਿਣਤੀ ਬਾਰੇ ਉਨ੍ਹਾਂ ਕਿਹਾ, ‘ਅਸੀਂ ਟੈਸਟ ਬੈੱਡ ਦੇ ਬਾਅਦ ਹੀ ਇਸ ਬਾਰੇ ਦੱਸ ਸਕਾਂਗੇ। ਫਿਲਹਾਲ ਇੰਨਾ ਹੀ ਦੱਸ ਸਕਦਾ ਹਾਂ ਕਿ 8-10 ਆਈਬੀਜੀ ਪੱਛਮ ਅਤੇ ਇੰਨੇ ਹੀ ਉੱਤਰ ਵਿੱਚ ਹੋਣਗੇ।’’ ਉਨ੍ਹਾਂ ਕਿਹਾ ਕਿ ਆਈਬੀਜੀ ਵਿੱਚ 4-5 ਬਟਾਲੀਅਨ ਇਨਫੈਂਟਰੀ ਅਤੇ ਹਥਿਆਰਬੰਦ ਫੌਜ, 2-3 ਆਰਟੀਲਰੀ ਰੈਜੀਮੈਂਟ, ਇਕ ਇੰਜਨੀਅਰ ਯੂਨਿਟ, ਸੰਗਠਤ ਸਿਗਨਲ ਯੂਨਿਟ ਅਤੇ ਵਿਸ਼ੇਸ਼ ਇੰਟੈਗ੍ਰਟਿਡ ਲਾਜਿਸਟਿਕਸ ਸ਼ਾਮਲ ਹੋ ਸਕਦੇ ਹਨ।


