ਪਿੰਡ ਨਨਹੇੜਾ ਵਿਖੇ ਐਕਟਿਵਾ ਸਵਾਰ ਔਰਤ ਦੀ ਸਕੂਲ ਬੱਸ ਹੇਠਾ ਆਉਣ ਨਾਲ ਮੌਤ

ਬਾਦਸ਼ਾਹਪੁਰ – ਨੇੜਲੇ ਪਿੰਡ ਨਨਹੇੜਾ ਵਿਖੇ ਇੱਕ ਐਕਟਿਵਾ ਸਵਾਰ ਔਰਤ ਦੀ ਸਕੂਲ ਬੱਸ ਹੇਠਾ ਆਉਣ ਕਾਰਣ ਹੋਈ ਮੋਤ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹੋਲਦਾਰ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੋਰ(70)ਪਤਨੀ ਅਮਰੀਕ ਸਿੰਘ ਵਾਸੀ ਨਵਾਂ ਪਿੰਡ ਕਲਵਾਨੂੰ ਆਪਣੇ ਪੋਤਰੇ ਅਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਨਾਲ ਸਮਾਣੇ ਤੋ ਦਵਾਈ ਲੈ ਕਿ ਵਾਪਿਸ ਆਪਣੇ ਪਿੰਡ ਆ ਰਹੀ ਸੀ ਤਾਂ ਅਚਾਨਕ ਪਿੰਡ ਨਨਹੇੜਾ ਦੇ ਨਜਦੀਕ ਐਕਟਿਵਾ ਸੜਕ ਚ ਖੱਡੇ ਹੋਣ ਕਾਰਣ ਖੱਡੇ ਚ ਜਾ ਲੱਗੀ ਅਤੇ ਖੱਡੇ ਚ ਲੱਗਣ ਕਾਰਣ ਪਿੱਛੇ ਬੈਠੀ ਸੁਰਿੰਦਰ ਕੋਰ ਸੜਕ ਤੇ ਜਾ ਡਿੱਗੀ ਇਸੇ ਦੋਰਾਨ ਸਾਹਮਣੇ ਤੋ ਆ ਰਹੀ ਅਕਾਲ ਅਕੈਡਮੀ ਦੀ ਬੱਸ ਉਸ ਉਪਰ ਜਾ ਚੜੀ ਜਿਸ ਦੌਰਾਨ ਸੁਰਿੰਦਰ ਕੋਰ ਦੀ ਬੁਰੇ ਤਰਾ ਕੁਚਲੇ ਜਾਣ ਮੌਕੇ ’ਤੇ ਹੀ ਮੋਤ ਹੋ ਗਈ।

VIA PUNJAB