ਪੰਜਾਬ ’ਚ ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀ-ਹਿਮਾਚਲ ’ਚ ਯੈਲੋ ਵਾਰਨਿੰਗ ਜਾਰੀ

ਨਵੀਂ ਦਿਲੀ – ਅਤ ਦੀ ਗਰਮੀ ਤੋਂ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਵਿਚ ਆਉਂਦੇ ਹਫ਼ਤੇ ਮੀਂਹ ਪੈ ਸਕਦਾ ਹੈ। ਮੌਸਮ ਭਵਿਖਬਾਣੀ ਏਜੰਸੀ ਸਕਾਈਮੈਟ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਕੌਮੀ ਰਾਜਧਾਨੀ ਦਿਲੀ ਸਮੇਤ ਉਤਰ ਭਾਰਤ ਵਿਚ ਬਾਰਸ਼ ਹੋ ਸਕਦੀ ਹੈ, ਜਿਸ ਕਾਰਨ ਤਾਪਮਾਨ ਤੋਂ ਰਾਹਤ ਦੀ ਆਸ ਹੈ। ਉਥੇ ਹੀ ਵਾਢੀ ਦੇਰ ਨਾਲ ਹੋਣ ਕਾਰਨ ਮੰਡੀਆਂ ਵਿਚ ਕਣਕ ਦੇ ਢੇਰ ਲਗੇ ਹੋਏ ਹਨ, ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ। ਭਵਿਖਬਾਣੀ ਮੁਤਾਬਕ ਪੰਜਾਬ ਵਿਚ ਆਉਂਦੀ 10 ਤੋਂ 16 ਮਈ ਤਕ ਧੂੜ ਭਰੀ ਹਨੇਰੀ ਦੇ ਨਾਲ-ਨਾਲ ਗਰਜ ਤੇ ਚਮਕ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਵਿਚ ਵੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਮੌਸਮ ਵਿਭਾਗ ਨੇ ਤਾਂ ਯੈਲੋ ਵੈਦਰ ਵਾਰਨਿੰਗ ਵੀ ਜਾਰੀ ਕਰ ਦਿਤੀ ਹੈ।

VIA PUNJAB