ਪੰਜਾਬ ਦੇ ਰਾਜਪਾਲ ਵੱਲੋਂ ਮਹਾਸ਼ਿਵਰਾਤਰੀ ’ਤੇ ਲੋਕਾਂ ਨੂੰ ਵਧਾਈ

ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ‘ਮਹਾਸ਼ਿਵਰਾਤਰੀ ’ ਦੇ ਪਵਿੱਤਰ ਮੌਕੇ ਪੰਜਾਬ ਦੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਭਾਈਚਾਰੇ ਅਤੇ ਸਦਭਾਵਨਾ ਦੀ ਅਸਲ ਭਾਵਨਾ ਦੇ ਨਾਲ ਇਹ ਤਿਉਹਾਰ ਮਨਾਉਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਆਪਸੀ ਮਿਲਵਰਤਨ ਅਤੇ ਆਪਸੀ ਪਿਆਰ ਨੂੰ ਬੜਾਵਾ ਦੇਣ ਵਾਸਤੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।

VIA PUNJAB