- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਪੁਲਿਸ ਨੇ ਸੁਲਝਾਈ ਮੋਗਾ ਪਾਰਸਲ ਬੰਬ ਧਮਾਕੇ ਦੀ ਗੁੱਥੀ, ਦੋਸ਼ੀ ਨੂੰ ਉੜੀਸਾ ਤੋਂ ਕੀਤਾ ਕਾਬੂ
ਚੰਡੀਗੜ – ਪੰਜਾਬ ਪੁਲਿਸ ਵੱਲੋਂ 26 ਸਤੰਬਰ ਨੂੰ ਚੈਂਬਰ ਰੋਡ, ਮੋਗਾ ਵਿੱਚ ਸਥਿਤ ਇੱਕ ਕੋਰੀਅਰ ਦੀ ਦੁਕਾਨ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ ਲਿਆ ਗਿਆ ਹੈ ਅਤੇ ਉਡੀਸਾ ਦੇ ਰਹਿਣ ਵਾਲੇ ਰਾਜਬੀਰ ਰਾਜਿਆਨਾ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ।
ਰਾਜਬੀਰ ਉਰਫ ਰਾਜ ਪੁੱਤਰ ਰਾਜਿੰਦਰ ਰਾਜਿਆਨਾ ਵਸਨੀਕ ਬਸੰਤ ਕਲੋਨੀ, ਰੋੜਕਿਲਾ, ਜ਼ਿਲਾ ਸੁੰਦਰਗੜ, ਉਡੀਸਾ ਨੇ ਜ਼ਿਲਾ ਸੰਗਰੂਰ ਵਿੱਚ ਸਥਿਤ ਇੱਕ ਪਰਿਵਾਰਕ ਜ਼ਮੀਨ ਦੇ ਝਗੜੇ ਕਾਰਨ ਇਸ ਧਮਾਕੇ ਦੀ ਸਾਜਿਸ਼ ਰਚੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਿਉਂਕਿ ਇਹ ਪਾਰਸਲ ਭੁਪੇਸ਼ ਰਾਜਿਆਨਾ , ਰਾਜਿਆਨਾ ਹਾਊਸ, ਪਟਿਆਲਾ ਗੇਟ, ਸੰਗਰੂਰ ਦੇ ਨਾਂ ‘ਤੇ ਸੀ ਇਸ ਲਈ ਰਾਜ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ ਅਤੇ ਪਰਿਵਾਰਕ ਝਗੜੇ ਦੇ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਭੁਪੇਸ਼ ਰਾਜਿਆਨਾ ਦੀ ਸੱਸ ਦਾ 2016 ਵਿੱਚ ਕਤਲ ਹੋ ਗਿਆ ਸੀ ਅਤੇ ਇਸੇ ਪੱਖ ਦੀ ਬੜੀ ਸੰਜੀਦਗੀ ਨਾਲ ਛਾਣਬੀਨ ਕਰਨ ਤੋਂ ਬਾਅਦ ਮਿਲੇ ਮਹੱਤਵਪੂਰਨ ਸੁਰਾਗ਼ਾਂ ਕਾਰਨ ਮਾਮਲੇ ਦੀ ਜੜ ਤੱਕ ਪਹੁੰਚਿਆ ਜਾ ਸਕਿਆ ਹੈ। ਭੁਪੇਸ਼ ਰਾਜਿਆਨਾ ਨੂੰ ਸੀਸੀਟੀਵੀ ਫੁਟੇਜ ਦਿਖਾਏ ਜਾਣ ਤੋਂ ਬਾਅਦ ਉਸਦੀ ਨਿਸ਼ਾਨ ਦੇਹੀ ‘ਤੇ ਸ਼ੱਕੀ ਵਿਅੱਕਤੀ ਦੀ ਸ਼ਨਾਖ਼ਤ ਰਾਜਬੀਰ ਰਾਜਿਆਨਾ ਵਜੋਂ ਹੋਈ ਸੀ ਅਤੇ ਹੋਰ ਖ਼ੁਲਾਸਾ ਕਰਦਿਆਂ ਭੁਪੇਸ਼ ਨੇ ਦੱਸਿਆ ਕਿ ਬਲਜੀਤ ਸਰੂਪ ਰਾਜਿਆਨਾ ਦੇ ਦੋ ਪੁੱਤਰ ਮਲਵਿੰਦਰ ਸਰੂਪ ਰਾਜਿਆਨਾ ਅਤੇ ਰਾਜਿੰਦਰ ਸਰੂਪ ਰਾਜਿਆਨਾ ਸਨ ਜਿੰਨਾਂ ਵਿੱਚੋਂ ਉਹ (ਖੁਦ) ਮਲਵਿੰਦਰ ਸਰੂਪ ਦਾ ਪੋਤਰਾ ਤੇ ਦਲੀਪ ਰਾਜਿਆਨਾ ਦਾ ਪੁੱਤਰ ਹੈ ਜਦਕਿ ਰਾਜਬੀਰ ਰਾਜਿਆਨਾ ਉਰਫ ਰਾਜ ਨੂੰ ਉਸਨੇ ਰਾਜਿੰਦਰ ਸਰੂਪ ਦਾ ਪੁੱਤਰ ਦੱਸਿਆ ਸੀ। ਭੁਪੇਸ਼ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦੇ ਪਿੰਡ ਖੇੜੀ ਵਿੱਚ ਉਹਨਾਂ ਦੀ ਪਰਿਵਾਰਕ ਜਾਇਦਾਦ ਸੀ ਅਤੇ ਰਣਬੀਰ ਕਾਲਜ , ਸੰਗਰੂਰ ਦੇ ਸਾਹਮਣੇ ਉਹਨਾਂ ਦਾ ਘਰ ਸੀ ਅਤੇ ਇਸੇ ਜਾਇਦਾਦ ਦਾ ਬਟਵਾਰਾ ਹੀ ਲੜਾਈ ਦਾ ਅਸਲ ਕਾਰਨ ਸੀ। ਉਸਨੇ ਦੱਸਿਆ ਕਿ ਰਾਜ 2018 ਦੇ ਸ਼ੁਰੂ ਵਿੱਚ ਸੰਗਰੂਰ ਵਿੱਚ ਜ਼ਮੀਨ ਦੇ ਇਸ ਮਸਲੇ ਨੂੰ ਨਿਪਟਾਉਣ ਲਈ ਆਇਆ ਸੀ ਪਰ ਮਾਮਲਾ ਸੁਲਝ ਨਹੀਂ ਸੀ ਸਕਿਆ। ਜਾਂਚ ਨੂੰ ਅੱਗੇ ਤੋਰਦਿਆਂ ਡੀ.ਐਸ.ਪੀ ਇਨਵੈਸਟੀਗੇਸ਼ਨ, ਮੋਗਾ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਰੋੜਕਿਲਾ, ਜ਼ਿਲਾ ਸੁੰਦਰਗੜ, ਉਡੀਸਾ ਰਵਾਨਾ ਹੋਈ ਸੀ ਅਤੇ ਸੁੰਦਰਗੜ ਜ਼ਿਲਾ ਪੁਲਿਸ ਦੇ ਸਹਿਯੋਗ ਸਦਕਾ ਪੰਜਾਬ ਇੰਟੈਲੀਜੈਂਸ ਵਿੰਗ ਨੇ 2 ਅਕਤੂਬਰ ਨੂੰ ਰਾਜਬੀਰ ਉਰਫ ਰਾਜ ਨੂੰ ਗਿਰਫਤਾਰ ਕਰ ਲਿਆ ਸੀ। ਇਸ ਸਬੰਧੀ ਸੁੰਦਰਗੜ (ਉਡੀਸਾ) ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਤੋਂ ਦੋਸ਼ੀ ਦਾ ਪੰਜ ਦਿਨਾਂ ਦਾ ਰਿਮਾਂਡ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਨੇ ਕਬੂਲਿਆ ਹੈ ਕਿ ਉਹ 20 ਤੋਂ 28 ਸਤੰਬਰ ਤੱਕ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਪੈਂਦੇ ਮਾਡਰਨ ਗੈਸਟ ਹਾਊਸ ਵਿੱਚ ਰਿਹਾ ਸੀ। ਇਸੇ ਲਈ 4 ਅਕਤੂਬਰ ਨੂੰ ਪੁਲਿਸ ਪਾਰਟੀ ਤੇ ਫੋਰੈਂਸਿਕ ਸਾਇੰਸ ਦੀ ਟੀਮ ਦੀ ਮੌਜੂਦਗੀ ਵਿੱਚ ਉਕਤ ਦੋਸ਼ੀ ਨੂੰ ਮਾਡਰਨ ਗੈਸਟ ਹਾਊਸ, ਜਲੰਧਰ ਲਿਆਂਦਾ ਗਿਆ ਤਾਂ ਜੋ ਮਾਮਲੇ ਦੀ ਜੜ ਤੱਕ ਪਹੁੰਚਿਆ ਜਾ ਸਕੇ। ਫੋਰੈਂਸਿਕ ਸਾਇੰਸ ਦੀ ਟੀਮ ਗੈਸਟ ਹਾਊਸ ਦੇ ਉਸ ਕਮਰੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਜਿੱਥੇ ਉਕਤ ਦੋਸ਼ੀ ਨੇ ਆਈਈਡੀ/ਪਾਰਸਲ ਬੰਬ ਤਿਆਰ ਕੀਤਾ ਸੀ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਵਿਕਾਸ ਸੂਦ ਪੁੱਤਰ ਗਿਆਨ ਚੰਦ, ਵਾਸੀ ਮਕਾਨ ਨੰ: 539, ਗਲੀ ਨੰ: 9, ਮੁਹੱਲਾ ਕਿਸ਼ਨਪੁਰਾ , ਮੋਗਾ ਅਤੇ ਇੱਕ ਗਾਹਕ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼, ਵਾਸੀ ਗਲੀ ਨੰ: 5, ਜਵਾਹਰ ਨਗਰ, ਮੋਗਾ ਨੂੰ ਇਸ ਧਮਾਕੇ ਦੌਰਾਨ ਸੱਟਾਂ ਵੱਜੀਆਂ ਸਨ। ਵਿਕਾਸ ਸੂਦ ਦੇ ਬਿਆਨਾਂ ‘ਤੇ ਦੋਸ਼ੀ ਵਿਰੁੱਧ ਧਾਰਾ-307,427,120-ਬੀ ਅਤੇ 304 ਧਮਾਖੇਜ ਪਦਾਰਥ ਕਾਨੂੰਨ ਤਹਿਤ ਥਾਣਾ ਸਿਟੀ , ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐਸ.ਆਈ.ਟੀ. ਵੱਲੋਂ ਅਗਲੇਰੀ ਜਾਂਚ ਜਾਰੀ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ 27 ਸਤੰਬਰ ਨੂੰ ਪੁਲਿਸ ਦੀਆਂ 4 ਟੀਮਾਂ ਇੰਕਸਪੈਕਟਰਾਂ ਦੀ ਅਗਵਾਈ ਵਿੱਚ ਪਾਰਸਲ ਜਮਾਂ ਕਰਾਉਣ ਵਾਲੇ ਦੋਸ਼ੀ ਦੀ ਫੁਟੇਜ ਖੋਜਣ ਵਿੱਚ ਜੁਟ ਗਈਆਂ ਸਨ ਅਤੇ ਦੋਸ਼ੀ ਨੂੰ ਘਟਨਾ ਵਾਲੀ ਥਾਂ ਦੇ ਨੇੜਲੀਆਂ ਤਿੰਨ-ਚਾਰ ਵੱਖ-ਵੱਖ ਥਾਵਾਂ ‘ਤੇ ਦੇਖਿਆ ਗਿਆ ਸੀ। ਅਗਲੇ ਦਿਨ ਜਦੋ ਂ ਸੀ.ਸੀ.ਟੀ.ਵੀ. ਫੁਟੇਜ ਦੀ ਹੱਦ ਨੂੰ ਹੋਰ ਵਧਾਇਆ ਗਿਆ ਤਾਂ ਬੱਸ ਸਟੈਂਡ ਤੋਂ ਸੂਦ ਕੋਰੀਅਰ ਤੱਕ ਦੋਸ਼ੀ ਨੂੰ 10 ਤੋਂ 12 ਵੱਖ-ਵੱਖ ਥਾਵਾਂ ਦੇਖਿਆ ਗਿਆ।


