- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਵੱਲੋਂ ‘ਇਨੋਵੇਸ਼ਨ ਤੇ ਟੈਕਨਾਲੋਜੀ ਸੰਮੇਲਨ 2019’ ਦੀਆਂ ਤਿਆਰੀਆਂ ਮੁਕੰਮਲ
ਪ੍ਰਮੁੱਖ ਸਕੱਤਰ ਵੱਲੋਂ ਅਕਾਦਮਿਕ ਤੇ ਖੋਜ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ 5 ਨਵੰਬਰ ਦੇ ਸੰਮੇਲਨ ਤੋਂ ਪਹਿਲਾਂ ਵਿਚਾਰਾਂ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਰੋਜ਼ਗਾਰ ਪੈਦਾ ਕਰਨ, ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ‘ਮਿਸ਼ਨ ਇਨੋਵੇਸ਼ਨ ਪੰਜਾਬ’ ਤਹਿਤ 5 ਨਵੰਬਰ, 2019 ਨੂੰ ‘ਪੰਜਾਬ ਇਨੋਵੇਸ਼ਨ ਐਂਡ ਟੈਕਨਾਲੋਜੀ ਸੰਮੇਲਨ 2019’ ਕਰਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਥੇ ਪੰਜਾਬ ਭਵਨ ਵਿੱਚ ਅਕਾਦਮਿਕ ਤੇ ਖੋਜ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ ਬੈਠਕ ਦੌਰਾਨ ਇਸ ਮੈਗਾ ਸੰਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਇਹ ਸੰਮੇਲਨ ਸਿੱਖਿਆ ਸ਼ਾਸਤਰੀਆਂ, ਖੋਜਕਾਰਾਂ, ਸਨਅਤਕਾਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਇਕ ਮੰਚ ਮੁਹੱਈਆ ਕਰਾਏਗਾ, ਜਿਸ ਰਾਹੀਂ ਇਕ ਵਿਆਪਕ ਨੀਤੀ ਬਣਾ ਕੇ ਪੰਜਾਬ ਨੂੰ ਵਿਕਾਸ ਦੀ ਸਿਖ਼ਰ ‘ਤੇ ਪਹੁੰਚਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸੰਮੇਲਨ ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਅਤੇ ਇਸ ਦਾ ਉਦੇਸ਼ ਪੰਜਾਬ ਨੂੰ ਨਵੀਨਤਾ ਤੇ ਖੋਜ ਵਿੱਚ ਆਲਮੀ ਨਕਸ਼ੇ ‘ਤੇ ਉਭਾਰਨਾ ਹੈ।ਮੀਟਿੰਗ ਦੌਰਾਨ ਸੰਮੇਲਨ ਦੀ ਰੂਪ-ਰੇਖਾ ‘ਤੇ ਵਿਆਪਕ ਵਿਚਾਰ-ਚਰਚਾ ਕੀਤੀ ਗਈ। ਇਸ ਸੰਮੇਲਨ ‘ਚ ਨਵੀਨਤਾ ਅਤੇ ਅਕਾਦਮਿਕ ਖੇਤਰ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ, ਜਿਸ ਨਾਲ ਖੋਜ ਅਤੇ ਇਸ ਨੂੰ ਕਮਰਸ਼ੀਅਲ ਬਣਾਉਣ ਦੇ ਕਾਰਜ ਨੂੰ ਹੁਲਾਰਾ ਮਿਲੇਗਾ। ਇਹ ਸੈਸ਼ਨ ਯੂਨੀਵਰਸਿਟੀਆਂ ਨੂੰ ਸਫਲਤਾਪੂਰਵਕ ਵਪਾਰੀਕਰਨ ਸਮੇਤ ਵੱਖ ਵੱਖ ਸੈਕਟਰਾਂ ਵਿੱਚ ਇਸ ਦੇ ਅਮਲ ਨਾਲ ਆਪਣੇ ਖੇਤਰ ਦੇ ਵਿਕਾਸ ਲਈ ਵੀ ਪ੍ਰੇਰਿਤ ਕਰੇਗਾ। ਇਸੇ ਤਰ੍ਹਾਂ ਉਦਘਾਟਨੀ ਸੈਸ਼ਨ ‘ਲੀਵਰੇਜਿੰਗ ਪੰਜਾਬ ਐਜ਼ ਲੈਂਡ ਆਫ਼ ਅਪੌਰਚੁਨਿਟੀਜ਼ ਫਾਰ ਇਨੋਵੇਸ਼ਨ’ ਉਤੇ ਆਧਾਰਤ ਹੋਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਇਨੋਵੇਟ ਪੰਜਾਬ ਦੇ ਲਾਂਚ ਨਾਲ ਕੀਤੀ ਜਾਵੇਗੀ। ‘ਸਾਂਝ ਲਈ ਆਲਮੀ ਮੌਕਿਆਂ ਦੀ ਤਲਾਸ਼’ ਬਾਰੇ ਤਕਨੀਕੀ ਸੈਸ਼ਨ ਦੇ ਵਿਸ਼ੇ ਬਾਰੇ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਇਹ ਸੈਸ਼ਨ ਖੋਜ ਸਬੰਧੀ ਲੋੜਾਂ ਦੀ ਪੂਰਤੀ ਲਈ ਏਅਰੋਸਪੇਸ, ਰੋਬੋਟਿਕਸ, ਬੁਨਿਆਦੀ ਢਾਂਚਾ, ਵਿਘਨਕਾਰੀ ਤਕਨਾਲੋਜੀ ਅਤੇ ਖੋਜ ਸਮਰੱਥਾਵਾਂ ਦੀ ਵਰਤੋਂ ਦੇ ਖੇਤਰਾਂ ਵਿੱਚ ਕੌਮਾਂਤਰੀ ਸਹਿਯੋਗ ਪੈਦਾ ਕਰਨ ਲਈ ਇੱਕ ਤੰਦਰੁਸਤ ਮੰਚ ਪ੍ਰਦਾਨ ਕਰੇਗਾ। ਇਸ ਸੰਮੇਲਨ ਵਿੱਚ ਯੂਨੀਵਰਸਿਟੀਆਂ, ਸੰਸਥਾਵਾਂ, ਉਦਯੋਗਾਂ ਅਤੇ ਸਟਾਰਟਅੱਪਜ਼ ਦੁਆਰਾ ਖੋਜ ਅਤੇ ਨਵੀਨਤਾ ਸਬੰਧੀ ਤਕਰੀਬਨ 40 ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।ਇਸ ਮੀਟਿੰਗ ਵਿੱਚ ਤਕਨੀਤੀ ਖੇਤਰ ਦੀਆਂ 26 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਆਈ.ਆਈ.ਟੀ. ਰੋਪੜ, ਆਈ.ਆਈ.ਐਸ.ਈ.ਆਰ. ਮੋਹਾਲੀ; ਆਈ.ਆਈ.ਐਮ. ਅੰਮ੍ਰਿਤਸਰ, ਐਨ.ਏ.ਬੀ.ਆਈ, ਮੋਹਾਲੀ ; ਆਈ.ਐਨ.ਐਸ.ਟੀ, ਮੋਹਾਲੀ ; ਆਈਐਮਟੈੱਕ, ਚੰਡੀਗੜ੍ਹ; ਪੀ.ਟੀ.ਯੂ., ਬਠਿੰਡਾ ; ਪੰਜਾਬੀ ਯੂਨੀਵਰਸਿਟੀ, ਪਟਿਆਲਾ ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ; ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ; ਐਲ.ਪੀ.ਯੂ. ਜਲੰਧਰ ; ਕੇਂਦਰੀ ਯੂਨੀਵਰਸਿਟੀ, ਬਠਿੰਡਾ ; ਪੀ.ਏ.ਯੂ, ਲੁਧਿਆਣਾ ; ਬੀ.ਐਫ.ਯੂ.ਐਚ.ਐਸ, ਫਰੀਦਕੋਟ ; ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ; ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ; ਐਨ.ਆਈ.ਟੀ. ਜਲੰਧਰ ; ਪੀ.ਈ.ਸੀ., ਚੰਡੀਗੜ੍ਹ ਆਦਿ ਸ਼ਾਮਲ ਹਨ।


