ਪੰਜਾਬ ਸਰਕਾਰ ਖਿਲਾਫ ਧਰਨਾ ਅੱਜ : ਆਪ

ਅਮਲੋਹ – ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਸੁੱਖਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪਿੰਡਾ ਦੀਆ ਪੰਚਾਇਤੀ ਜਮੀਨਾ ਤੇ ਕਬਜਾ ਕਰਨ ਦੇ ਵਿਰੋਧ ਵਿੱਚ ਅੱਜ (23 ਦਸੰਬਰ) ਮਾਨਯੋਗ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਦਫਤਰ ਅੱਗ ਧਰਨਾ ਲਗਾ ਕੇ ਡਿਪਟੀ ਕਮਿਸ਼ਨ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿੰਡਾ ਦੀਆ ਸ਼ਾਮਲਾਤ ਜਮੀਤਾ ਤੇ ਕਬਜਾ ਕਰਨ ਦੀ ਨੀਅਤ ਨਾਲ ਦੀ ਵਿਲੇਜ਼ ਕਮਾਨ ਲੈਂਡਜ(ਰੈਗੂਲੇਸ਼ਨ) ਰੂਲ 1964 ਵਿੱਚ ਤਾਜਾ ਸੋਧ ਕੀਤੀ ਗਈ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੁੱਖਵਿੰਦਰ ਕੌਰ ਨੇ ਜਿਲੇ ਦੇ ਸਮੁੱਚੇ ਆਪ ਨੇਤਾਵਾ ਤੇ ਵਰਕਰਾ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

VIA PUNJAB