ਫਾਜ਼ਿਲਕਾ ਪੁਲਿਸ ਵੱਲੋਂ ਹੈਰੋਇਨ ਤੇ ਡਰੱਗ ਮਨੀ ਬਰਾਮਦ, ਮਹਿਲਾ ਸਮੇਤ ਦੋ ਕਾਬੂ

5 ਕਿੱਲੋ ਭੁੱਕੀ, 5400 ਨਸ਼ੇ ਦੀਆਂ ਗੋਲੀਆਂ ਸਣੇ ਇਕ ਹੋਰ ਤਸਕਰ ਕਾਬੂ

ਫਾਜ਼ਿਲਕਾ – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਵੱਲੋਂ ਅਤੇ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ਼੍ਰੀ ਦੀਪਕ ਹਿਲੋਰੀ ਆਈ.ਪੀ.ਐਸ ਜੀ ਵੱਲੋ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀ ਰਣਬੀਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ) ਫਾਜ਼ਿਲਕਾ ਜੀ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਉਸ ਸਮੇ ਸਫਲਤਾ ਮਿਲੀ, ਜਦੋ ਉਪ ਕਪਤਾਨ ਪੁਲਿਸ, ਮੇਜਰ ਕ੍ਰਾਈਮ ਸ਼੍ਰੀ ਭੁਪਿੰਦਰ ਸਿੰਘ ਪੀ.ਪੀ.ਐਸ ਦੀ ਸੁਪਰਵਿਜ਼ਨ ਤਹਿਤ ਸੀ.ਆਈ.ਏ ਸਟਾਫ ਫਾਜ਼ਿਲਕਾ ਦੇ ਕਰਮਚਾਰੀਆਂ ਸਮੇਤ ਮਹਿਲਾ ਕਰਮਚਾਰੀ ਨੇ ਨਾਕਾਬੰਦੀ ਦੌਰਾਨ ਹਿਨਾ ਰਾਣੀ ਪਤਨੀ ਸੰਨੀ ਵਰਮਾ ਪੁੱਤਰ ਚੰਦਰ ਭਾਨ ਵਾਸੀ ਸੱਚੀ ਦਾੜੀ ਗਲੀ ਨੰਬਰ 05 ਨੇੜੇ ਪੁਰਾਣਾ ਡੇਰਾ ਸੱਚਾ ਸੌਦਾ ਸਿਰਸਾ ਹਰਿਆਣਾ ਅਤੇ ਸੰਨੀ ਪੁੱਤਰ ਕਾਲਾ ਸਿੰਘ ਵਾਸੀ ਧਰਮ ਨਗਰੀ ਗਲੀ ਨੰਬਰ 9-10 ਪਹਿਲਾ ਚੌਂਕ ਥਾਣਾ ਸਿਟੀ-1 ਅਬੋਹਰ ਨੂੰ 200 ਗ੍ਰਾਮ ਹੈਰੋਇਨ ਅਤੇ 50,000 ਰੁਪਏ ਡਰੱਗ ਮਨੀ ਸਮੇਤ ਮੋਟਰਸਾਈਕਲ ਨੰਬਰੀ ਡਿਸਕਵਰ ਨੰਬਰੀ ਪੀ.ਬੀ-15 ਯੂ-2057 ਗ੍ਰਿਫਤਾਰ ਕਰਕੇ ਮੁਕੱਦਮਾਂ ਨੰਬਰ 58, ਮਿਤੀ 05.06.19 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋ ਪੁਛ ਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋ ਇਹ ਹੈਰੋਇਨ ਸਿਟੀ ਫਾਜ਼ਿਲਕਾ ਦੇ ਗ੍ਰਾਹਕਾਂ ਨੂੰ ਸਪਲਾਈ ਕੀਤੀ ਜਾਣੀ ਸੀ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।

VIA PUNJAB