- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੈਂਕ ਖਾਤੇ ਵਿੱਚ ਲੈਣ-ਦੇਣ ਅਤੇ ਕੇ. ਵਾਈ. ਸੀ. ਅਪਡੇਟ ਨਾ ਹੋਣ ਕਾਰਨ 31 ਦਸੰਬਰ ਤੱਕ ਨਹੀਂ ਲੱਗੇਗੀ ਕੋਈ ਰੋਕ : ਸ਼ਕਤੀਕਾਂਤ ਦਾਸ
ਨਵੀਂ ਦਿੱਲੀ – ਰਿਜ਼ਰਵ ਬੈਂਕ ਨੇ ਮਹਾਮਾਰੀ ਵਿਚਕਾਰ ਬੈਂਕ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੈ ਕਿ ਬੈਂਕ ਕਿਸੇ ਵੀ ਖਾਤੇ ਵਿਚ ਲੈਣ-ਦੇਣ ਤੇ ਕੇ. ਵਾਈ. ਸੀ. ਅਪਡੇਟ ਨਾ ਹੋਣ ਕਾਰਨ 31 ਦਸੰਬਰ ਤੱਕ ਰੋਕ ਨਹੀਂ ਲਾ ਸਕਣਗੇ।ਇਸ ਦੇ ਨਾਲ ਹੀ ਹੁਣ ਕੁਝ ਕਾਰੋਬਾਰੀਆਂ ਲਈ ਵੀ ਵੀਡੀਓ ਕੇ. ਵਾਈ. ਸੀ. ਸੁਵਿਧਾ ਨੂੰ ਆਗਿਆ ਦਿੱਤੀ ਗਈ ਹੈ। ਕੇ. ਵਾਈ. ਸੀ. ਦੇ ਸਮੇਂ-ਸਮੇਂ ਸਿਰ ਨਵੀਨੀਕਰਨ ਲਈ ਵੀ ਵੀਡੀਓ ਕੇ. ਵਾਈ. ਸੀ. ਸੁਵਿਧਾ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਲੋਕਾਂ ਨੂੰ ਵੱਡੀ ਸੁਵਿਧਾ ਹੋਣ ਵਾਲੀ ਹੈ।ੳਨ੍ਹਾਂ ਕਿਹਾ ਕਿ 31 ਦਸੰਬਰ ਤੱਕ ਕੇ. ਵਾਈ. ਸੀ. ਦਾ ਨਵੀਨੀਕਰਨ ਨਾ ਹੋਣ ਕਾਰਨ ਕਿਸੇ ਵੀ ਖਾਤੇ ਵਿਚ ਲੈਣ-ਦੇਣ ਤੇ ਬੈਂਕ ਰੋਕ ਨਹੀਂ ਲਾ ਸਕਣਗੇ। ਉਨ੍ਹਾਂ ਨੇ ਗਾਹਕਾਂ ਨੂੰ ਕਿਹਾ ਕਿ ਉਹ ਇਸ ਦੌਰਾਨ ਤੱਕ ਆਪਣੇ ਕੇ. ਵਾਈ. ਸੀ. ਦਾ ਨਵੀਨੀਕਰਨ (ਅਪਡੇਟ) ਕਰਵਾ ਲੈਣ। ਕੇ. ਵਾਈ. ਸੀ. ਅਪਡੇਟ ਲਈ ਸਾਰੇ ਤਰ੍ਹਾਂ ਦੇ ਡਿਜੀਟਲ ਮਾਧਿਅਮਾਂ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਆਧਾਰ ਕਾਰਡ ਤੇ ਖੋਲ੍ਹੇ ਗਏ ਅਜਿਹੇ ਬੈਂਕ ਖਾਤੇ ਜਿਸ ਵਿਚ ਖਾਤਾਧਾਰਕ ਤੇ ਬੈਂਕ ਕਰਮਚਾਰੀ ਆਹਮੋ-ਸਾਹਮਣੇ ਨਹੀਂ ਸਨ ਉਨ੍ਹਾਂ ਨੂੰ ਹੁਣ ਤੱਕ ਸੀਮਤ ਕੇ. ਵਾਈ. ਸੀ. ਖਾਤਿਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ, ਹੁਣ ਅਜਿਹੇ ਖਾਤੇ ਪੂਰੀ ਤਰ੍ਹਾਂ ਕੇ. ਵਾਈ. ਸੀ. ਮਾਨਤਾ ਪ੍ਰਾਪਤ ਸ਼੍ਰੇਣੀ ਵਿਚ ਆਉਣਗੇ। ਡਿਜੀਲਾਕਰ ਤੋਂ ਜਾਰੀ ਪਛਾਣ ਦੇ ਦਸਤਾਵੇਜ਼ਾਂ ਨੂੰ ਵੀ ਕੇ. ਵਾਈ ਸੀ. ਲਈ ਮਾਨਤਾ ਦਿੱਤੀ ਜਾਵੇਗੀ।


