- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬ੍ਰਹਮ ਮਹਿੰਦਰਾ ਨੇ ਨਸ਼ਾ-ਛੁਡਾਉ ਮੁਹਿਮ ਤਹਿਤ 5 ਜਾਗਰੁਕਤਾ ਵੈਨਾਂ ਨੂੰ ਦਿੱਤੀ ਹਰੀ ਝੰਡੀ
ਜੁਲਾਈ ਮਹੀਨੇ ਦੌਰਾਨ ਸੀ.ਐਚ.ਸੀ. ਪੱਧਰ ‘ਤੇ ਖੋਲ੍ਹੇ ਗਏ 37 ਨਵੇਂ ਓ.ਓ.ਏ.ਟੀ ਕਲੀਨਿਕ
ਚੰਡੀਗੜ੍ਹ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ 5 ਆਈ.ਈ.ਸੀ (ਇਨਫਰਮੇਸ਼ਨ, ਐਜੂਕੇਸ਼ਨ ਐਂਡ ਕਮਨੀਕੇਸ਼ਨ ) ਜਾਗਰੁਕਤਾ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਏ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਜਾਣੂ ਕਰਵਾਇਆ ਜਾ ਸਕੇ। ਇਹ ਅਤਿ-ਆਧੁਨਿਕ ਵੈਨਾਂ ਲੋਕਾਂ ਨੂੰ ਨਸ਼ਾਖੋਰੀ ਤੋਂ ਨਿਜਾਤ ਪਾਉਣ ਸਬੰਧੀ ਇਲਾਜ ਸੇਵਾਵਾਂ ਅਤੇ ਨਸ਼ਾ ਕਰਨ ਦੀ ਆਦਤ ਦੇ ਮਾਰੂ ਪ੍ਰਭਾਵਾਂ ਬਾਰੇ ਸਾਰੀ ਜਾਣਕਾਰੀ ਉਪਲਬਧ ਕਰਵਾਉਣਗੀਆਂ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਇਹ 5 ਆਈ.ਈ.ਸੀ ਵੈਨਾਂ ਸਮੁੱਚੇ ਸੂਬੇ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਵਸਨੀਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿਮ ਸਬੰਧੀ ਜਾਣਕਾਰੀ ਪ੍ਰਦਾਨ ਕਰਨਗੀਆਂ ਅਤੇ ਉਹਨਾਂ ਨੂੰ ਇਸ ਮੁਹਿਮ ਵਿੱਚ ਵੱਧ-ਚੜ੍ਹਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੇ ਇਹਨਾਂ ਵੈਨਾਂ ਲਈ ਇੱਕ ਰੂਪਰੇਖਾ ਤਿਆਰ ਕੀਤੀ ਹੈ ਜਿਸ ਅਧੀਨ ਸਾਰੇ ਜ਼ਿਲ੍ਹਿਆਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਵਿੱਚ ਹਰੇਕ ਵੈਨ ਵੱਲੋਂ ਸੂਬੇ ਦੇ ਹਰ ਕਲੱਸਟਰ ਦੇ ਅੰਦਰੂਨੀ ਖੇਤਰਾਂ ਦੇ ਘੱਟੋ-ਘੱਟ 30 ਸਟੇਸ਼ਨਾਂ (ਪਿੰਡ ਅਤੇ ਬਲਾਕ) ਤੱਕ ਪਹੁੰਚ ਕਰਨ ਦਾ ਕੰਮ ਨੋਪਰੇ ਚਾੜ੍ਹਿਆ ਜਾਵੇਗਾ। ਇਸ ਪਿੱਛੇ ਉਦੇਸ਼ ਸਿਰਫ ਇਹ ਹੈ ਕਿ ਸੂਬੇ ਵਿੱਚ ਨਸ਼ੇ ਦੀ ਲਾਹਨਤ ਤੋਂ ਪੀੜਤ ਹਰ ਨੌਜਵਾਨ ਤੱਕ ਨਿੱਜੀ ਤੌਰ ਤੇ ਪਹੁੰਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਸ਼ਾਖੋਰੀ ਤੋਂ ਛੁਟਕਾਰਾ ਪਾਉਣ ਸਬੰਧੀ ਇਲਾਜ ਅਤੇ ਕਾਊਂਸਲਿੰਗ ਦੀ ਸਹੂਲਤ ਦੀ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਹਰ ਸਰਕਾਰੀ ਨਸ਼ਾ ਮੁਕਤੀ ਕੇਂਦਰ, ਮੁੜ ਵੇਸਬਾ ਕੇਂਦਰ ਅਤੇ ਓ.ਓ.ਏ.ਟੀ. ਕਲਿਨਕ ਵਿੱਚ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਰੂਰੀ ਹਦਾਇਤਾਂ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸ੍ਰੀ ਮਹਿੰਦਰਾ ਨੇ ਸੂਬੇ ਵਿੱਚ ਓ.ਓ.ਏ.ਟੀ ਕਲੀਨਿਕਾਂ ਨੂੰ ਮਿਲ ਰਹੀ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੀ ਚੰਗੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਜੁਲਾਈ ਮਹੀਨੇ ਦੌਰਾਨ ਮੋਹਾਲੀ, ਰੋਪੜ, ਫਤਹਿਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ 37 ਨਵੇਂ ਅਜਿਹੇ ਕਲੀਨਿਕ ਖੋਲ੍ਹੇ ਗਏ। ਹੁਣ ਸੂਬੇ ਵਿੱਚ ਕੁੱਲ 117 ਓ.ਓ.ਏ.ਟੀ ਕਲੀਨਿਕ ਮੌਜੂਦ ਹਨ ਜੋ ਕਿ ਨਸ਼ਾਖੋਰੀ ਤੋਂ ਪੀੜਤ ਮਰੀਜਾਂ ਨੂੰ ਆਸਾਨ ਸਿਹਤ ਸੇਵਾਵਾਂ ਤੇ ਇਲਾਜ (ਓ.ਪੀ.ਡੀ) ਪ੍ਰਦਾਨ ਕਰਵਾ ਰਹੇ ਹਨ। ਉਹਨਾਂ ਕਿਹਾ “ਸੂਬੇ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਮੋਗਾ ਵਿੱਚ ਵੀ ਸੀ.ਐਚ.ਸੀ. (ਕਮਿਉਨਿਟੀ ਹੈਲਥ ਸੈਂਟਰ) ਅਤੇ ਡਿਸਪੈਂਸਰੀਆਂ ਵਿੱਚ 100 ਹੋਰ ਓ.ਓ.ਏ.ਟੀ ਕਲੀਨਿਕ ਸਤੰਬਰ 2018 ਤੱਕ ਖੋਲ੍ਹ ਦਿੱਤੇ ਜਾਣਗੇ।” ਉਹਨਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ 15782 ਮਰੀਜ਼ਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਜੋ ਕਿ ਪਹਿਲਾਂ ਤੋਂ ਕਿਤੇ ਵੱਧ ਹੈ ਜਦਕਿ ਓ.ਓ.ਏ.ਟੀ ਕਲੀਨਿਕ ਵਿੱਚ ਹੁਣ ਤੱਕ ਓਪੀਡੀ ਵਿਖੇ 537562 ਮਰੀਜਾਂ ਦੀ ਆਮਦ ਹੋਈ ਹੈ।ਸਿਹਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਨੇ ਸਰਿੰਜਾਂ ਦੀ ਖੁੱਲ੍ਹੀ ਵਿਕਰੀ ਤੇ ਲਗਾਈ ਰੋਕ ਨੂੰ ਵਾਪਿਸ ਲੈ ਲਿਆ ਸੀ । ਉਨ੍ਹਾਂ ਕਿਹਾ ਕਿ ਰਾਸ਼ਟਰੀ ਏਡਜ਼ ਕੰਟ੍ਰੋਲ ਸੰਸਥਾ(ਨੈਕੋ) ਵੱਲੋਂ ਸੰਕ੍ਰਮਕ ਤੇ ਗੰਭੀਰ ਬਿਮਾਰੀਆਂ ‘ਤੇ ਕਾਬੂ ਪਾਉਣ ਲਈ ਪੂਰੇ ਦੇਸ਼ ਵਿੱਚ ਮੁਫਤ ਸਰਿੰਜਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।


