- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਨ ਵੱਲ ਵਧ ਰਿਹੈ : ਮੋਦੀ
ਕੈਗ ਅਧਿਕਾਰੀਆਂ ਨੂੰ ਦਿੱਤੀ ਕੈਗ-2.0 ਵੱਧ ਵੱਧਣ ਦੀ ਪ੍ਰੇਰਣਾ
ਨਵੀਂ ਦਿੱਲੀ – 317 ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡਾ ਟੀਚਾ ਹੈ ਕਿ ਸਾਲ 2022 ਤੱਕ ਐਵੀਡੈਂਸ ਬੇਸਡ ਪਾਲਿਸੀ ਮੇਕਿੰਗ ਨੂੰ ਗਵਰਨੈਂਸ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇਗਾ।।ਇਹ ਨਵੇਂ ਭਾਰਤ ਦੀ ਨਵੀਂ ਪਛਾਣ ਬਣਾਉਣ ‘ਚ ਵੀ ਮਦਦ ਕਰੇਗਾ। ਅਜਿਹੇ ‘ਚ ਆਡਿਟ ਅਤੇ ਇੰਸ਼ੋਰੈਂਸ ਸੇਕਟਰ ਦੇ ਟਰਾਂਸਫਾਰਮੇਸ਼ਨ ਲਈ ਵੀ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਹੁਣ 317 2.0 ਵੱਲ ਵਧਣਾ ਪਵੇਗਾ। ਕਨਕਲੇਵ ‘ਚ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਾਰੇ ਸਟਾਕ ਹੋਲਡਰ ਸਹੀ ਆਡਿਟ ਚਾਹੁੰਦੇ ਹਨ, ਤਾਂ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਠੀਕ ਤਰ੍ਹਾਂ ਚਲਾ ਸਕਣ, ਪਰ ਉਹ ਇਹ ਨਹੀਂ ਚਾਹੁੰਦੇ ਕਿ ਆਡਿਟ ਪ੍ਰਕਿਰਿਆ ਬਹੁਤਾ ਸਮਾਂ ਲੱਗੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ 317 ਦੇ ਦਫ਼ਤਰ ਕੰਪਲੈਕਸ ‘ਚ ਮਹਾਤਮਾ ਗਾਂਧੀ ਦੀ ਇਕ ਮੂਰਤੀ ਨੂੰ ਲੋਕ ਅਰਪਣ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਜਦੋਂ ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਾਉਣ ਵੱਲ ਵਧ ਰਿਹਾ ਹੈ, ਉਸ ‘ਚ ਵੀ ਤੁਹਾਡੀ ਸਾਰਿਆਂ ਦੀ ਭੂਮਿਕਾ ਅਹਿਮ ਹੈ ਕਿਉਂਕਿ ਤੁਸੀਂ ਜੋ ਕਰੋਗੇ, ਉਸ ਦਾ ਸਿੱਧਾ ਅਸਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪਵੇਗਾ, ਸਰਕਾਰ ਦੀ ਫੈਸਲਾ ਲੈਣ ਅਤੇ ਨੀਤੀ ਬਣਾਉਣ ਦਾ ਕੰਮ ਵੀ ਇਸ ਨਾਲ ਪ੍ਰਭਾਵਿਤ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ 317 ਦੀ ਜ਼ਿੰਮੇਵਾਰੀ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਤੁਸੀਂ ਦੇਸ਼ ਅਤੇ ਸਮਾਜ ਦੇ ਆਰਥਿਕ ਆਚਰਨ ਨੂੰ ਪਵਿੱਤਰ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹੋ ਅਤੇ ਇਸ ਲਈ ਤੁਹਾਡੇ ਤੋਂ ਉਮੀਦਾਂ ਵੀ ਜ਼ਿਆਦਾ ਰਹਿੰਦੀਆਂ ਹਨ। ਸ਼੍ਰੀ ਮੋਦੀ ਨੇ ਇਸ ਮੌਕੇ ‘ਤੇ ਕਿਹਾ ਕਿ ਸਿਰਫ਼ ਅੰਕੜਿਆਂ ਅਤੇ ਪ੍ਰਕਿਰਿਆ ਤੱਕ ਹੀ ਇਸ ਸੰਗਠਨ ਨੂੰ ਸੀਮਤ ਨਹੀਂ ਰੱਖਣਾ ਹੈ, ਸਗੋਂ ਅਸਲ ‘ਚ ਗੁੱਡ ਗਵਰਨੈਂਸ ਦੇ ਇਕ ਕੈਟਾਲਿਸਟ ਦੇ ਰੂਪ ‘ਚ ਅੱਗੇ ਆਉਣਾ ਹੈ। 317 ਨੂੰ 317 Plus ਬਣਾਉਣ ਦੇ ਸੁਝਾਅ ‘ਤੇ ਤੁਸੀਂ ਗੰਭੀਰਤਾ ਨਾਲ ਅਮਲ ਕਰ ਰਹੇ ਹੋ, ਇਹ ਖ਼ੁਸ਼ੀ ਦੀ ਗੱਲ ਹੈ। ਇਸ ਮੌਕੇ ‘ਤੇ ਕੈਗ ਅਤੇ ਵਿੱਤ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀ ਵੀ ਹਾਜ਼ਰ ਸਨ।


