ਭਾਵਾਂਤਰ ਭਰਪਾਈ ਯੋਜਨਾ ਨੂੰ ਹੋਰ ਵੱਧ ਲਾਭਕਾਰੀ ਬਣਾਇਆ ਜਾਵੇਗਾ – ਮੁੱਖ ਮੰਤਰੀ

ਚੰਡੀਗੜ੍ਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਬਜੀ ਉਤਪਾਦਕ ਕਿਸਾਨਾਂ ਦੇ ਹੱਕ ਵਿਚ ਭਾਵਾਂਤਰ ਭਰਪਾਈ ਯੋਜਨਾ ਨੂੰ ਹੋਰ ਵੱਧ ਲਾਭਕਾਰੀ ਬਣਾਇਆ ਜਾਵੇਗਾ| ਇਸ ਲਈ ਸਾਰੀਆਂ ਮੰਡੀਆਂ ਵਿਚ ਗੁਣਵੱਤਾ ਜਾਂਚ ਲੈਬ, ਖਰੀਦਦਾਰ ਨਾ ਹੋਣ ‘ਤੇ ਸਰਕਾਰੀ ਖਰੀਦ ਏਜੰਸੀ ਵੱਲੋਂ ਖਰੀਦ ਕਰਵਾਈ ਜਾਵੇਗੀ ਅਤੇ ਔਸਤਨ ਮੁੱਲ ਦੀ ਗੁਣਨਾ ਨੇੜੇ ਦੀ ਚਾਰ ਮੰਡੀਆਂ ਦੀ ਕੀਮਤ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ| ਮੁੱਖ ਮੰਤਰੀ ਅੱਜ ਜਿਲਾ ਅੰਬਾਲਾ ਦੇ ਨਰਾਇਣਗੜ ਅਨਾਜ ਮੰਡੀ ਵਿਚ 50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਹਾਰਾਣਾ ਪ੍ਰਤਾਪ ਬਾਗਵਾਨੀ ਰਿਜਰਲ ਸੈਂਟਰ ਸਮੇਤ 135 ਕਰੋੜ ਰੁਪਏ ਦੀ 10 ਵਿਕਾਸ ਪਰਿਯੋਜਨਾ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਭਾਵਾਂਤਰ ਭਰਪਾਈ ਧੰਨਵਾਦ ਰੈਲੀ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਸਫਲ ਰੈਲੀ ਨੂੰ ਵੇਖਦੇ ਹੋਏ ਨਾਰਾਇਣਗੜ ਵਿਧਾਨ ਸਭਾ ਖੇਤਰ ਦੇ ਵਿਕਾਸ ਲਈ 85 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ| ਉਨਾਂ ਨੇ ਕਿਹਾ ਕਿ ਛੇਤੀ ਹੀ ਸੂਬੇ ਦੇ ਗਰੀਬ ਲੋਕਾਂ ਨੂੰ ਸਸਤੀ ਦਰਾਂ ‘ਤੇ ਬਿਜਲੀ ਮਹੁੱਇਆ ਕਰਵਾਈ ਜਾਵੇਗੀ| ਉਨਾਂ ਕਿਹਾ ਕਿ ਅੰਬਾਲਾ ਸਮੇਤ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਫਤਿਹਾਬਾਦ ਤੇ ਸਿਰਸਾ 6 ਜਿਲਿਆਂ ਦੇ 2800 ਪਿੰਡਾਂ ਵਿਚ 24 ਘੰਟੇ ਬਿਜਲੀ ਮਹੁੱਇਆ ਕਰਵਾਈ ਜਾ ਰਹੀ ਹੈ| ਉਨਾਂ ਕਿਹਾ ਕਿ ਲੋਕਾਂ ਨੇ ਬਿਜਲੀ ਚੋਰੀ ਰੋਕਣ ਵਿਚ ਸਹਿਯੋਗ ਦਿੱਤਾ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਬਿਜਲੀ ਸੁਧਾਰ ਤੇ ਵਿਸਥਾਰ ‘ਤੇ ਖਰਚ ਕੀਤਾ ਜਾ ਰਿਹਾ ਹੈ| ਉਨਾਂ ਕਿਹਾ ਕਿ ਅਨਾਜ ਤੇ ਸਬਜੀ ਵਰਗੇ ਉਤਪਾਦਾਂ ਨੂੰ ਸੜਕ ‘ਤੇ ਡਿੱਗਣਾ ਇਕ ਪਾਪ ਦੇ ਬਰਾਬਰ ਹੈ ਅਤੇ ਇਸ ਦੇ ਚਲਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਭਾਵਾਂਤਰ ਭਰਪਾਈ ਯੋਜਨਾ ਤਿਆਰ ਕੀਤੀ ਹੈ| ਉਨਾਂ ਕਿਹਾ ਕਿ ਇਸ ਤਰਾਂ ਦੀ ਯੋਜਨਾ ਸਿਰਫ ਮਹਾਰਾਸ਼ਟਰ ਤੇ ਹਰਿਆਣਾ ਵਿਚ ਹੈ ਲੇਕਿਨ ਤਕਨੀਕੀ ਪਹਿਲੂਆਂ ਦੀ ਹਰਿਆਣਾ ਦੀ ਯੋਜਨਾ ਮਹਾਰਾਸ਼ਟਰੀ ਤੋਂ ਕਿਤੇ ਵਧੀਆ ਹੈ ਅਤੇ ਹੁਣ ਇਸ ਨੂੰ ਹੋਰ ਵੱਧ ਲਾਭਕਾਰੀ ਬਣਾਇਆ ਜਾ ਰਿਹਾ ਹੈ| 14 ਖਰੀਫ ਫਸਲਾਂ ਦੇ ਸਹਾਇਕ ਮੁੱਲਾਂ ਵਿਚ ਡੇਢ ਗੁਣਾ ਲਾਭ ਨਾਲ ਐਲਾਨ ਕਰਨ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਸਾਲ 2022 ਵਿਚ ਕਿਸਾਨਾਂ ਦੀ ਆਮਦਨ ਨੂੰ ਦੁਗੱਣੀ ਕਰਨ ਦੀ ਦਿਸ਼ਾ ਵਿਚ ਚੁੱਕਿਆ ਗਿਆ ਇਕ ਹੋਰ ਕਦਮ ਹੈ| ਉਨਾਂ ਕਿਹਾ ਕਿ ਜਨਤਾ ਦੀ ਸੇਵਾ ਕਰਨਾ ਹੀ ਉਨਾਂ ਦਾ ਮਕਸਦ ਹੈ| ਉਨਾਂ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ| ਅਜੇ ਕਲ ਹੀ ਕੈਬਿਨੇਟ ਵਿਚ ਚੌਕੀਦਾਰਾਂ ਦਾ ਮਾਣਭੱਤਾ 3500 ਰੁਪਏ ਮਹੀਨਾ ਤੋਂ ਵੱਧਾ ਕੇ 7000 ਰੁਪਏ ਕੀਤਾ ਹੈ ਅਤੇ ਉਨਾਂ ਨੇ ਸਾਲਾਨਾ ਭੱਤੇ ਵੀ ਵੱਧਾਏ ਗਏ ਹਨ| ਛੇਤੀ ਹੀ ਨਾ ਬਰਦਾਰਾਂ ਦਾ ਇਕ ਸੰਮੇਲਨ ਬੁਲਾ ਕੇ ਉਨਾਂ ਦਾ ਵੀ ਮਾਣਭੱਤਾ ਵਧਾਇਆ ਜਾਵੇਗਾ| ਇਸ ਤਰਾਂ ਮਾਟੀ ਕਲਾ ਬੋਰਡ, ਕੇਸ਼ ਕਲਾ ਕੌਸ਼ਲ ਵਿਕਾਸ ਬੋਰਡ, ਵਪਾਰੀ ਭਲਾਈ ਬੋਰਡ, ਆਰ.ਐਮ.ਪੀ. ਮੈਡੀਕਲ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ| ਉਨਾਂ ਕਿਹਾ ਕਿ ਐਮਰਜੈਂਸੀ, ਹਿੰਦੀ ਅੰਦੋਲਨ ਨਾਲ ਜੁੜੇ ਲੋਕਾਂ ਲਈ ਵੀ 10,000 ਰੁਪਏ ਮਹੀਨਾ ਪੈਨਸ਼ਨ ਯੋਜਨਾ ਲਾਗੂ ਕੀਤੀ ਹੈ| ਵਿਦਿਆਰਥੀਆਂ ਦੀ ਮੰਗ ‘ਤੇ 1995 ਤੋਂ ਬੰਦ ਵਿਦਿਆਰਥੀ ਸੰਘ ਦੀ ਚੋਣ ਕਰਵਾਉਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ ਅਤੇ ਇਸ ਸਾਲ ਵਿਦਿਆਰਥੀ ਸੰਘ ਦੇ ਚੋਣ ਕਰਵਾਏ ਜਾਣਗੇ| ਉਨਾਂ ਕਿਹਾ ਕਿ ਹਰ ਵਰਗ ਦੀ ਭਲਾਈ ਲਈ ਸਰਕਾਰ ਅਧਿਕਾਰੀਆਂ ਨਾਲ ਯੋਜਨਾਵਾਂ ਤਿਆਰ ਕਰਵਾਉਂਦੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਹਰ ਖੇਤ ਨੂੰ ਪਾਣੀ ਪੁੱਜਣ ਲਈ ਜਲ ਪ੍ਰਬੰਧਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ| ਸਾਲ 1976 ਤੋਂ ਪੈਂਡਿੰਗ ਲਖਵਾਰ ਬੰਨ ਦੇ ਜਲ ਵੰਡ ਦੇ ਝਗੜੇ ਨੂੰ ਸੁਲਝਾਉਣ ਦੇ ਉਨਾਂ ਦੇ ਯਤਨਾਂ ਦੇ ਨਤੀਜੇ ਵੱਜੋਂ ਪਿਛਲੇ ਮਹੀਨੇ 6 ਸੂਬਿਆਂ ਵਿਚ ਮੁੱਖ ਮੰਤਰੀ ਇਕ ਮੰਚ ‘ਤੇ ਸਹਿਮਤੀ ਹੋਈ ਹੈ ਅਤੇ ਹਰਿਆਣਾ ਨੂੰ ਇਸ ਬੰਨ ਨਾਲ 47 ਫੀਸਦੀ ਪਾਣੀ ਮਿਲੇਗਾ| ਸੂਬਾ ਸਰਕਾਰ ਵੱਲੋਂ 128 ਕਰੋੜ ਰੁਪਏ ਦੀ ਰਕਮ ਇਸ ਬੰਨ ਲਈ ਜਮਾਂ ਕਰਵਾ ਦਿੱਤੀ ਗਈ ਹੈ| ਇਸ ਤੋਂ ਇਲਾਵਾ ਛਛਰੌਲੀ ਖੇਤਰ ਵਿਚ ਵੀ 9 ਛੋਟੇ ਬੰਨ ਬਣਾਉਣ ਦੀ ਯੋਜਨਾ ਹੈ, ਜਿੰਨਾਂ ਵਿਚੋਂ 2 ਨੂੰ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ ਗਈ ਹੈ| ਐਸ.ਵਾਈ.ਐਲ. ਦਾ ਪਾਣੀ ਵੀ ਅਸੀਂ ਹੀ ਲੈ ਕੇ ਆਵਾਂਗੇ| ਹਿਮਾਚਲ ਸੀਮਾ ਨਾਲ ਲੱਗਦੇ ਖੇਤਰ ਨਾਰਾਇਣਗੜ, ਕਾਲਕਾ ਤੇ ਕਲੇਸਰ ਨੂੰ ਸੈਰ-ਸਪਾਟਾ ਦੀ ਨਜਰ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ| ਇਸ ਕੜੀ ਵਿਚ ਵਣ, ਸਿੰਚਾਈ ਤੇ ਸੈਰ-ਸਪਾਟਾਂ ਵਿਭਾਗ ਯੋਜਨਾਵਾਂ ਤਿਆਰ ਕਰ ਰਹੇ ਹਨ| ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਸਬਜੀ ਉਤਪਾਦਕ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਧੰਨਵਾਦ ਰੈਲੀ ਵਿਚ ਪੁੱਜਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਵਿਚ ਹੋਰ ਵੱਧ ਸੁਧਾਰ ਕੀਤਾ ਜਾਵੇਗਾ| ਸ੍ਰੀ ਧਨਖੜ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦਾ ਵਧੀਆ ਕਰਨ ਅਤੇ ਸੋਚਣ ਵਾਲੀ ਸਰਕਾਰ ਹੈ| ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਉਨਾਂ ਦੇ ਪਰਿਵਾਰ ਦੇ ਲੋਕ ਸਿਰਫ ਕਿਸਾਨ ਹੋਣ ਦਾ ਦਮ ਭਰਦੇ ਹਨ, ਜਦੋਂ ਕਿ ਉਨਾਂ ਨੇ ਕਦੇ ਖੇਤੀਬਾੜੀ ਨਹੀਂ ਕੀਤੀ| ਉਨਾਂ ਕਿਹਾ ਕਿ ਮਨੋਹਰ ਲਾਲ ਹਰਿਆਣਾ ਦੇ ਇਤਿਹਾਸ ਵਿਚ ਪਹਿਲੇ ਮੁੱਖ ਮੰਤਰੀ ਹਨ, ਜਿੰਨਾਂ ਨੇ ਪਿਤਾ ਹਰਬੰਸ਼ ਲਾਲ ਉਨਾਂ ਨੇ ਖੁਦ ਖੇਤੀਬਾੜੀ ਕੀਤੀ ਹੈ| ਉਨਾਂ ਨੇ ਦਸਿਆ ਕਿ ਸੂਬੇ ਵਿਚ ਸਬਜੀ ਅਤੇ ਫਲ ਉਤਪਾਦਨ ਨੂੰ ਪ੍ਰੋਤਸਾਹਨ ਦੇਣ ਲਈ 510 ਕਰੋੜ ਰੁਪਏ ਦੀ ਲਾਗਤ ਨਾਲ 340 ਬਾਗਵਾਨੀ ਪਿੰਡ ਵਿਕਸਿਤ ਕੀਤੇ ਜਾਣਗੇ| ਉਨਾਂ ਦਸਿਆ ਕਿ ਇਸ ਸਰਕਾਰ ਤੋਂ ਪਹਿਲਾਂ ਕਾਂਗਰਸ ਤੇ ਇਨੈਲੋ ਦੀ ਸਰਕਾਰ ਨੇ 15 ਸਾਲਾਂ ਵਿਚ ਕਿਸਾਨਾਂ ਨੂੰ ਫਸਲ ਮੁਆਵਜੇ ਵੱਜੋਂ 1500 ਕਰੋੜ ਰੁਪਏ ਹੀ ਦਿੱਤੇ ਸਨ, ਜਦੋਂ ਕਿ ਮੌਜ਼ੂਦਾ ਸਰਕਾਰ ਨੇ ਹਰ ਸਾਲ 1000 ਕਰੋੜ ਰੁਪਏ ਹੁਣ ਤਕ ਕਿਸਾਨਾਂ ਨੂੰ ਵੰਡ ਕੀਤੇ ਹਨ| ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਨਾਂਅ ‘ਤੇ ਵਿਰੋਧੀ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਸਰਕਾਰ ਨੇ ਤਿੰਨ ਸਾਲਾਂ ਵਿਚ ਇਸ ਯੋਜਨਾ ਦੇ ਤਹਿਤ 932 ਕਰੋੜ ਰੁਪਏ ਵੰਡ ਕੀਤੇ ਹਨ| ਉਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਪ੍ਰਤੀ ਏਕੜ ਇਕ ਲੱਖ ਰੁਪਏ ਤਕ ਹੋਵੇ, ਇਸ ਦਿਸ਼ਾ ਵਿਚ ਸਰਕਾਰ ਗੰਭੀਰ ਹੈ ਅਤੇ ਦਿੱਲੀ ਦੇ ਲਗਭਗ 5 ਕਰੋੜ ਦੀ ਆਬਾਦੀ ਦੇ ਬਾਜਾਰ ‘ਤੇ ਹਰਿਆਣਾ ਆਪਣੀ ਪਕੜ ਬਣਾਏ, ਇਸ ਲਈ ਪੈਰਾ ਅਗਰੀਕਲਚਰ ਸੁਪਨੇ ‘ਤੇ ਕੰਮ ਚਲ ਰਿਹਾ ਹੈ| ਉਨਾਂ ਕਿਹਾ ਕਿ ਕਿਸਾਨਾਂ ਦੇ ਖਾਤੇ ਵਿਚ 1500 ਕਰੋੜ ਰੁਪਏ ਮਿਲਣੇ ਹਨ, ਜਿੰਨਾਂ ਵਿਚੋਂ 1200 ਕਰੋੜ ਰੁਪਏ ਸਿਰਫ ਝੌਨੇ ਦੇ ਕਿਸਾਨਾਂ ਨੂੰ ਮਿਲਣਗੇ| ਉਨਾਂ ਕਿਹਾ ਕਿ ਸੂਰਜਮੁੱਖੀ ‘ਤੇ 10,000 ਰੁਪਏ ਪ੍ਰਤੀ ਏਕੜ, ਮੱਕੀ ‘ਤੇ 16,000 ਰੁਪਏ, ਬਾਜਾਰੇ ‘ਤੇ 7800 ਰੁਪਏ ਤੇ ਝੌਨੇ ‘ਤੇ 6,000 ਰੁਪਏ ਵੱਧ ਮਿਲਣਗੇ| ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖੁਦ ਆਪਣੀ ਹੀ ਰਿਪੋਰਟ ਲਾਗੂ ਨਹੀਂ ਕਰਵਾ ਸਕੇ ਅਤੇ ਹੁਣ ਉਹ ਕਿਸ ਮੂੰਹ ਨਾਲ ਕਿਸਾਨ ਹਿੱਤ ਦੀ ਗੱਲ ਕਹਿ ਰਹੇ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਂ ਤੋਂ ਪਹਿਲਾਂ ਖਰੀਫ ਫਸਲਾਂ ਦੀ ਕੀਮਤ ਵਿਚ ਵਾਧਾ ਕਰਨ ਦਾ ਐਲਾਨ ਕਰਕੇ ਸਹੀ ਅਰਥਾਂ ਵਿਚ ਕਿਸਾਨ ਦੋਸਤਾਨਾ ਹੋਣ ਦਾ ਸਬੂਤ ਦਿੱਤਾ ਹੈ| ਸ੍ਰੀ ਧਨਖੜ ਨੇ ਕਿਹਾ ਕਿ ਸੂਬੇ ਵਿਚ ਬਾਗਵਾਨੀ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਦਾ ਬੱਚਾ ਇਹ ਸਮਝ ਸਕੇ ਕਿ ਕਿਸ ਤਰਾਂ ਨਾਲ ਬਾਗਵਾਨੀ ਫਸਲਾਂ ਉਗਾਈ ਜਾਂਦੀ ਹੈ| ਉਨਾਂ ਕਿਹਾ ਕਿ ਹਰਿਆਣਾ ਵਿਚ ਕਣਕ, ਝੌਨੇ ਤੇ ਗੰਨਾ ਦੁੱਧ ਦੇ ਉਤਪਾਦਨ ਵਿਚ 50 ਸਾਲਾਂ ਦੇ ਰਿਕਾਰੜ ਤੋੜੇ ਹਨ| ਇਸ ਮੌਕੇ ‘ਤੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਬੇਦੀ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਜ ਮੰਤਰੀ ਕਰਣ ਦੇਬ ਕੰਬੋਜ, ਸਹਿਕਾਰਤਾ ਰਾਜ ਮੰਤਰੀ ਮਨੀਸ਼ ਗਰੋਵਰ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਜੀਵ ਜੈਨ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|

VIA PUNJAB