- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਿਆਨਕ ਸੜਕ ਹਾਦਸੇ ’ਚ 2 ਦੀ ਮੌਤ, 1 ਜ਼ਖ਼ਮੀ
ਆਵਾਰਾ ਪਸ਼ੂਆਂ ਕਾਰਨ ਵਾਪਰਿਆ ਹਾਦਸਾ
ਸਾਦਿਕ – ਇੱਥੋਂ ਫ਼ਿਰੋਜ਼ਪੁਰ ਰੋਡ ’ਤੇ ਬੀਤੀ ਰਾਤ ਵਾਪਰੇ ਬੇਹੱਦ ਭਿਆਨਕ ਸੜਕ ਹਾਦਸੇ ’ਚ 16 ਸਾਲਾ ਨੌਜਵਾਨ ਸਮੇਤ 1 ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਦੁਖ਼ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਸਾਦਿਕ ਤੋਂ ਫ਼ਿਰੋਜ਼ਪੁਰ ਰੋਡ ’ਤੇ ਸਕਾਰਪੀਓ ਗੱਡੀ (ਪੀ.ਬੀ. 04 ਵਾਈ 0052) ਜਿਸਨੂੰ ਸੁਖਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਡੋਡ ਚਲਾ ਰਿਹਾ ਸੀ, ਸਾਦਿਕ ਵਾਲੇ ਪਾਸਿਓਂ ਜਾ ਰਹੀ ਸੀ, ਦੇ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਦੇ ਅੱਗੇ ਜਾ ਰਹੇ ਦੋ ਮੋਟਰਸਾਈਕਲ ਸੀ.ਡੀ. ਡੀਲਕਸ ਨੰਬਰ ਪੀ.ਬੀ. 4 ਜ਼ੈੱਡ 6660 ਜਿਸ ’ਤੇ ਜਸਵਿੰਦਰ ਸਿੰਘ ਅਤੇ ਰਮਨਜੋਤ ਸਿੰਘ ਨਿੱਕਾ ਵਾਸੀ ਪਿੰਡ ਸੰਗਰਾਹੂਰ ਅਤੇ ਦੂਜਾ ਮੋਟਰਸਾਈਕਲ ਜਿਸ ’ਤੇ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਡੋਡ ਸਵਾਰ ਸਨ, ਜੋ ਸਾਦਿਕ ਵਾਲੇ ਪਾਸਿਓਂ ਹੀ ਆਪਣੇ ਘਰ ਜਾ ਰਹੇ ਸਨ ਅਤੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਨਾਲ ਪਿੱਛੇ ਤੋਂ ਇੰਨੀ ਜ਼ਬਰਦਸਤ ਤਰੀਕੇ ਨਾਲ ਟਕਰਾ ਗਈ ਕਿ ਬਖ਼ਸ਼ੀਸ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਰਮਨਜੋਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਮੈਡੀਕਲ ਕਾਲਜ, ਫ਼ਰੀਦਕੋਟ ਵਿਖੇ ਲਿਜਾਇਆ ਜਾ ਰਿਹਾ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਰਸਤੇ ਵਿੱਚ ਹੀ ਦਮ ਤੋੜ ਗਿਆ। ਹਾਦਸੇ ਵਿੱਚ ਜ਼ਖ਼ਮੀ ਜਸਵਿੰਦਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਲ ਫ਼ਰੀਦਕੋਟ ਵਿਖੇ ਜ਼ੇਰੇ ਇਲਾਜ ਹੈ। ਦੱਸਣਯੋਗ ਹੈ ਕਿ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਗੱਡੀ ਵਿੱਚ ਵੱਜਣ ਵਾਲੀ ਗਾਂ ਦੇ ਚਿੱਥੜੇ ਉੱਡ ਗਏ ਅਤੇ ਗੱਡੀ ਪੁੱਠੀ ਹੋ ਗਈ ਅਤੇ ਕਾਫ਼ੀ ਦੂਰ ਤੱਕ ਸੜਕ ’ਤੇ ਘੜੀਸਦੀ ਗਈ। ਥਾਣਾ ਸਾਦਿਕ ਦੀ ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਦਿਆਂ ਦੋਨੋ ਮੋਟਰਸਾਈਕਲ ਅਤੇ ਗੱਡੀ ਆਪਣੇ ਕਬਜ਼ੇ ਵਿੱਚ ਲੈ ਲਈ ਅਤੇ ਮੁੱਕਦਮਾ ਨੰਬਰ 52 ਮਿਤੀ 18-8-2018 ਅਧੀਨ ਧਾਰਾ 304-ਏ, 279, 337, 427 ਦਰਜ ਕਰਕੇ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਆਂ। ਗੱਡੀ ਦਾ ਡਰਾਇਵਰ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।


