- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਵਿਖੇ ਕ੍ਰਾਂਜੀ ਜੰਗੀ ਯਾਦਗਾਰ ‘ਚ ਪੰਜਾਬੀ ਸਿਪਾਹੀਆਂ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਉਨਾਂ ਪੰਜ ਹਜ਼ਾਰ ਸਿੱਖ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ। ਵਿੱਤ ਮੰਤਰੀ ਨੇ 5 ਸਤੰਬਰ 2018 ਨੂੰ ਕ੍ਰਾਂਜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਇਨਾਂ ਸਿਪਾਹੀਆਂ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਇਹ ਉਹ ਬਹਾਦਰ ਸਿਪਾਹੀ ਹਨ ਜੋ ਆਪਣੀ ਮਾਤ ਭੂਮੀ ‘ਤੇ ਵਿਸਰੇ ਹੋਏ ਹਨ। ਉਨਾਂ ਕਿਹਾ ਕਿ ਕਾਂਰਜੀ ਜੰਗੀ ਯਾਦਗਾਰ ਵਿਖੇ ਲਿਖੇ ਸਿੱਖਾਂ ਅਤੇ ਪੰਜਾਬੀਆਂ ਦੇ ਨਾਂ ਪੜ ਕੇ ਪਤਾ ਚਲਦਾ ਹੈ ਕਿ ਕਿਵੇਂ ਇਨਾਂ ਯੋਧਿਆਂ ਨੇ ਆਪਣੇ ਘਰਾਂ ਦਾ ਆਰਾਮ ਛੱਡ ਕੇ ਹੋਰਨਾਂ ਦੀ ਆਜ਼ਾਦੀ ਲਈ ਬ੍ਰਿਟਿਸ਼ ਸਰਕਾਰ ਵਲੋਂ ਲੜਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅੱਜ ਇਨਾਂ ਸੂਰਵੀਰਾਂ ਦੇ ਯਤਨਾਂ ਸਦਕਾ ਲੋਕ ਖੁੱਲੀਆਂ ਹਵਾਵਾਂ ਵਿਚ ਸਾਹ ਲੈ ਰਹੇ ਹਨ। ਉਨਾਂ ਨਾਲ ਸਿੰਗਾਪੁਰ ਵਿਖੇ ਭਾਰਤੀ ਨੇਵਲ ਅਟੈਚ ਕੈਪਟਨ ਸੰਦੀਪ ਮਰਾਠੇ ਅਤੇ ਸਿੰਗਾਪੁਰ ਵਿਖੇ ਬ੍ਰਿਟਿਸ਼ ਮਿਲਟਰੀ ਅਟੈਚ ਕਮਾਂਡਰ ਮੌਰੀਸਨ ਵੀ ਮੌਜੂਦ ਸਨ।ਸਿੰਗਾਪੁਰ ਤੋਂ ਵਾਪਸ ਭਾਰਤ ਪਰਤਨ ‘ਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਭਾਰਤੀ ਸਿਪਾਹੀਆਂ ਵਿਚ ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਪਟਿਆਲਾ ਸਟੇਟ ਫੋਰਸਿਜ਼, ਕਪੂਰਥਲਾ ਸਟੇਟ ਫੋਰਸਿਜ਼, ਜੀਂਦ ਸਟੇਟ ਫੋਰਸਿਜ਼, ਗੋਰਖਾ ਅਤੇ ਡੋਗਰਾ ਰੈਜੀਮੈਂਟ ਦੇ ਸਿਪਾਹੀ ਸ਼ਾਮਲ ਸਨ। ਕ੍ਰਾਂਜੀ ਜੰਗੀ ਯਾਦਗਾਰ ਵਿਚ 12 ਕਾਲਮ ਹਨ ਜਿਨਾਂ ਵਿਚ 24000 ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ। ਕਾਮਨ ਵੈਲਥ ਵਾਰ ਗਰੇਵਜ਼ ਕਮਿਸ਼ਨ ਵਲੋਂ ਇਸ ਜੰਗੀ ਯਾਦਗਾਰ ਦੀ ਦੇਖ-ਰੇਖ ਕੀਤੀ ਜਾਂਦੀ ਹੈ।ਸਿੰਗਾਪੁਰ ਵਿਖੇ ਇਨਵੈਸਟ ਨਾਰਥ ਸਮਿਟ 2018 ‘ਚ ਸ਼ਮੂਲੀਅਤ ਦੌਰਾਨ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸ੍ਰੀ ਬਾਦਲ ਇਸ ਯਾਦਗਾਰ ‘ਤੇ ਗਏ। ਇਸ ਸਮਾਗਮ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਨੇ ਆਪਣੇ ਸੂਬੇ ਦੀ ਪ੍ਰਤੀਨਿਧਤਾ ਕੀਤੀ ਜਦਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸੇ ਤਰਾਂ ਉੱਤਰ ਪ੍ਰਦੇਸ਼ ਤੋਂ ਆਏ ਉਦਯੋਗ ਮੰਤਰੀ ਨੇ ਉੱਤਰ ਪ੍ਰਦੇਸ਼ ਦੀ ਪ੍ਰਤੀਨਿਧਤਾ ਕੀਤੀ। ਮਨਪ੍ਰੀਤ ਬਾਦਲ ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਆਨ ਬਾਲਾਕ੍ਰਿਸ਼ਨਨ ਨੂੰ ਵੀ ਮਿਲੇ।ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟੀ ਵਲੋਂ ਇਹ ਸੰਮੇਲਨ ਕਰਵਾਇਆ ਗਿਆ ਸੀ।


