- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਰਾਸ਼ਟਰ ਤੋਂ ਬਾਅਦ ਹੁਣ ਗੋਆ ਦੀ ਵਾਰੀ : ਸੰਜੇ ਰਾਊਤ
ਮੁੰਬਈ – ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਹੁਣ ਸ਼ਿਵ ਸੈਨਾ ਦੀ ਨਜ਼ਰ ਭਾਜਪਾ ਸ਼ਾਸਿਤ ਗੋਆ ਤੇ ਹੈ| ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੀ ਰਾਜਨੀਤੀ ਖਤਮ ਹੋ ਗਈ ਹੈ, ਹੁਣ ਸਾਡੀ ਨਜ਼ਰ ਗੋਆ ਦੀ ਰਾਜਨੀਤੀ ਤੇ ਹੈ| ਅਸੀਂ ਪੂਰੇ ਦੇਸ਼ ਵਿੱਚ ਗੈਰ-ਭਾਜਪਾ ਮੋਰਚਾ ਬਣਾਉਣਾ ਚਾਹੁੰਦੇ ਹਾਂ| ਇਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋ ਗਈ ਹੈ| ਹੁਣ ਸਾਡਾ ਧਿਆਨ ਗੋਆ ਤੇ ਹੈ| ਗੋਆ ਤੋਂ ਬਾਅਦ ਅਸੀਂ ਪੂਰੇ ਦੇਸ਼ ਵਿੱਚ ਫਰੰਟ ਬਣਾਵਾਂਗੇ| ਉਹਨਾਂ ਕਿਹਾ ਕਿ ਤਿੰਨ ਵਿਧਾਇਕਾਂ ਨਾਲ ਗੋਆ ਫਾਰਵਰਡ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਿਜਈ ਸਰਦੇਸਾਈ, ਸ਼ਿਵ ਸੈਨਾ ਨਾਲ ਗਠਜੋੜ ਕਰ ਰਹੇ ਹਨ| ਇਕ ਨਵਾਂ ਸਿਆਸੀ ਮੋਰਚਾ ਗੋਆ ਵਿੱਚ ਆਕਾਰ ਲੈ ਰਿਹਾ ਹੈ| ਠੀਕ ਉਂਝ ਹੀ ਜਿਵੇਂ ਮਹਾਰਾਸ਼ਟਰ ਵਿੱਚ ਹੋਇਆ ਸਨ| ਜਲਦ ਹੀ ਗੋਆ ਵਿੱਚ ਤੁਹਾਨੂੰ ਇਕ ਚਮਤਕਾਰ ਦਿਖਾਈ ਦੇਵੇਗਾ| 40 ਮੈਂਬਰੀ ਗੋਆ ਵਿਧਾਨ ਸਭਾ ਦੀਆਂ ਚੋਣਾਂ 2017 ਵਿੱਚ ਹੋਈਆਂ ਸੀ| ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 13 ਅਤੇ ਕਾਂਗਰਸ ਨੇ 17 ਸੀਟਾਂ ਤੇ ਜਿੱਤ ਦਰਜ ਕੀਤੀ ਸੀ| ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਨੇ 3, ਗੋਆ ਫਾਰਵਰਡ ਪਾਰਟੀ ਨੇ 3 ਅਤੇ ਐਨ.ਸੀ.ਪੀ. ਨੇ ਇਕ ਸੀਟ ਤੇ ਜਿੱਤ ਦਰਜ ਕੀਤੀ ਸੀ| ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਗਈਆਂ ਸਨ| ਚੋਣਾਂ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ| ਅਚਾਨਕ ਰਾਤੋਂ-ਰਾਤ 10 ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ| ਇਸ ਕਾਰਨ ਭਾਜਪਾ ਦੀ ਗਿਣਤੀ 27 ਹੋ ਗਈ ਸੀ| ਇਸ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾ ਲਈ ਸੀ ਅਤੇ ਮਨਮੋਹਰ ਪਾਰੀਕਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ| ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪ੍ਰਮੋਦ ਸਾਵੰਤ ਨੂੰ ਮੁੱਖ ਮੰਤਰੀ ਬਣਾਇਆ ਗਿਆ|


