- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਂ ਦੀ ਸਿਹਤ ਵਿਗੜਨ ਕਾਰਨ ਗੁਰਮੀਤ ਰਾਮ ਰਹੀਮ ਨੂੰ ਮਿਲੀ 48 ਘੰਟੇ ਦੀ ਕਸਟੱਡੀ ਪੈਰੋਲ
ਰੋਹਤਕ – ਰੋਹਤਕ ਦੀ ਸੁਨਾਰੀਆ ਜੇਨ੍ਹ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿਚ ਜੇਲ੍ਹ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੇ ਕਸਟੱਡੀ ਪੈਰੋਲ ਮਿਲੀ ਹੈ। ਸੁਨਾਰੀਆ ਜੇਲ੍ਹ ਤੋਂ ਸਵੇਰੇ ਸਵਾ 6 ਵਜੇ ਉਸ ਨੂੰ ਪੈਰੋਲ ਤੇ ਬਾਹਰ ਕੱਢਿਆ ਗਿਆ। ਰਾਮ ਰਹੀਮ ਬੀਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਹੈ। ਉਥੇ ਸੁਰਿੱਖਆ ਇੰਤਜ਼ਾਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀੜ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਜਿਕਰਯੋਗ ਹੈ ਕਿ ਹਾਲ ਵਿਚ ਹੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਪੀਜੀਆਈ ਵਿਚ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਤਿੰਨ ਦਿਨ ਤੱਕ ਇਲਾਜ ਚੱਲਣਾ ਸੀ। ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਜ਼ 21 ਘੰਟੇ ਬਾਅਦ ਸੁਨਾਰੀਆ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹ ਘਟਨਾ ਲਗਪਗ ਇਕ ਹਫ਼ਤੇ ਦੀ ਹੈ। ਉਥੇ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਨੂੰ ਕੋਈ ਗੰਭੀਰ ਦਿੱਕਤ ਨਹੀਂ ਸੀ। ਉਨ੍ਹਾਂ ਦੀ ਜਾਂਚ ਲਈ ਸੱਤ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਸੀ। ਪੀਜੀਆਈ ਬਾਹਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜਣਾ ਪਿਆ।ਇਸ ਤੋਂ 2 ਦਿਨ ਬਾਅਦ ਰਾਮ ਰਹੀਮ ਨੇ ਆਪਣੀ ਮਾਂ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ। ਪੈਰੋਲ ਦੇਣ ਨੂੰ ਲੈ ਕੇ ਪੁਲੀਸ ਅਤੇ ਸਰਕਾਰ ਦੋਵੇਂ ਹੀ ਵਿਚ ਸੀ। ਉਨ੍ਹਾਂ ਨੂੰ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਪਰ ਇਸ ਦੌਰਾਨ ਰਾਮ ਰਹੀਮ ਪੁਲੀਸ ਦੀ ਨਿਗਰਾਨੀ ਵਿਚ ਹੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਮਾਂ ਦੀ ਸਿਹ. ਖਰਾਬ ਹੈ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚੋਂ ਨਿਕਲਦੇ ਹੀ ਸਿੱਧੇ ਗੁਰੂਗ੍ਰਾਮ ਹੀ ਗਏ ਹਨ।


