ਮਿਸ਼ਨ 2019 ਦੇ ਸੈਮੀਫਾਈਨਲ ’ਚ ਬੀਜੇਪੀ ਨੂੰ ਵਡਾ ਝਟਕਾ

ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਮੋਦੀ ਦੀ ਥਾਂ ਰਾਹੁਲ ਰਾਜ

ਚੰਡੀਗੜ੍ਹ – ਅਜ ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਵਡਾ ਝਟਕਾ ਲਗਾ ਹੈ। ਪੰਜ ਸੂਬਿਆਂ ’ਚੋਂ ਤਿੰਨ ਤਾਂ ਭਾਜਪਾ ਹਥੋਂ ਖਿਸਕ ਹੀ ਗਏ ਪਰ ਬਾਕੀ ਦੋ ਵਿਚੋਂ ਵੀ ਪਾਰਟੀ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਚੋਣਾਂ ਇਕ ਹਿਸਾਬ ਨਾਲ ਸਤਾ ਦੇ ਸੈਮੀਫਾਈਨਲ ਵਾਂਗ ਵੇਖੇ ਜਾ ਰਹੇ ਸੀ ਪਰ ਭਾਜਪਾ ਨੂੰ ਇਸ ਸੈਮੀਫਾਈਨਲ ਵਿਚ ਕਰਾਰੀ ਮਾਤ ਮਿਲੀ। ਸਭ ਤੋਂ ਵਡਾ ਝਟਕਾ ਪਾਰਟੀ ਦੇ ਸਤਾਧਾਰੀ ਸੂਬੇ ਮਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ੍ਹ ਵਿਚ ਲਗਾ। ਖ਼ਬਰ ਲਿਖੇ ਜਾਣ ਤੱਕ ਮਧ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ 230 ਸੀਟਾਂ ਹਨ। 115 ਸੀਟਾਂ ‘ਤੇ ਕਾਂਗਰਸ ਬੜ੍ਹਤ ਨਾਲ ਚਲ ਰਹੀ ਹੈ। ਬੀਜੇਪੀ 106 ਤੇ 9 ‘ਤੇ ਹੋਰ ਪਾਰਟੀਆਂ ਕਾਬਜ਼ ਹਨ। ਐਮਪੀ ਵਿਚ ਬਹੁਮਤ ਹਾਸਲ ਕਰਨ ਲਈ ਪਾਰਟੀ ਨੂੰ 116 ਸੀਟਾਂ ਲੋੜੀਂਦੀਆਂ ਹਨ। 2013 ਵਿਚ ਬੀਜੇਪੀ ਨੇ 165 ਸੀਟਾਂ ਜਿਤੀਆਂ ਸੀ ਜਦਕਿ ਕਾਂਗਰਸ 58 ਸੀਟਾਂ ‘ਤੇ ਹੀ ਸਿਮਟ ਗਈ ਸੀ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਐਮਪੀ ਵਿਚ ਪਿਛਲੇ 15 ਸਾਲਾਂ ਤੋਂ ਲਗਾਤਾਰ ਤਿੰਨ ਵਾਰ ਬੀਜੇਪੀ ਦੀ ਸਰਕਾਰ ਚਲਦੀ ਆ ਰਹੀ ਹੈ। ਸ਼ਿਵਰਾਜ ਸਿੰਘ ਚੌਹਾਨ ਲਗਾਤਾਰ ਤਿੰਨ ਵਾਰ ਇਥੋਂ ਦੇ ਸੀਐਮ ਬਣਦੇ ਆ ਰਹੇ ਸਨ। ਰਾਜਸਥਾਨ ਦੀ ਗਲ ਕੀਤੀ ਜਾਏ ਤਾਂ ਇਥੇ ਵਿਧਾਨ ਸਭਾ ਦੀਆਂ 200 ਸੀਟਾਂ ਹਨ ਜਿਨ੍ਹਾਂ ਵਿਚੋਂ 199 ‘ਤੇ ਵੋਟਾਂ ਪਾਈਆਂ ਗਈਆਂ ਹਨ। ਇਨ੍ਹਾਂ ਵਿਚੋਂ 103 ਸੀਟਾਂ ‘ਤੇ ਕਾਂਗਰਸ ਨੇ ਕਬਜ਼ਾ ਕੀਤਾ ਹੋਇਆ ਹੈ। 71 ਸੀਟਾਂ ‘ਤੇ ਬੀਜੇਪੀ ਅਗੇ ਚਲ ਰਹੀ ਹੈ ਜਦਕਿ 25 ਸੀਟਾਂ ਹੋਰਾਂ ਦੇ ਹਿਸੇ ਆਈਆਂ। ਬਹੁਮਤ ਹਾਸਲ ਕਰਨ ਲਈ ਸੂਬੇ ਵਿਚ 100 ਸੀਟਾਂ ਦੀ ਜ਼ਰੂਰਤ ਹੈ ਜੋ ਸਪਸ਼ਟ ਤੌਰ ‘ਤੇ ਕਾਂਗਰਸ ਨੇ ਹਾਸਲ ਕਰ ਲਿਆ ਹੈ। ਇਥੇ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਸੀਐਮ ਦੀ ਰੇਸ ਵਿਚ ਖੜ੍ਹੇ ਹਨ। ਉਧਰ ਛਤੀਗੜ੍ਹ ਵਿਚ ਸਾਫ ਤੌਰ ‘ਤੇ ਕਾਂਗਰਸ ਦੀ ਸਰਕਰਾ ਬਣਨ ਜਾ ਰਹੀ ਹੈ। ਹਾਲੇ ਤਕ ਕਾਂਗਰਸ ਦੇ ਖ਼ਾਤੇ 69 ਸੀਟਾਂ ਹਨ ਜਦਕਿ ਬੀਜੇਪੀ ਕੋਲ 11 ਸੀਟਾਂ ਦਿਖਾਈ ਦੇ ਰਹੀਆਂ ਹਨ। ਅਜੀਤ ਜੋਗੀ ਗਠਜੋੜ ਕੋਲ 9 ਸੀਟਾਂ ਜਦਕਿ ਹੋਰਾਂ ਕੋਲ ਇਕ ਸੀਟ ਦਿਖ ਰਹੀ ਹੈ। ਇਥੇ ਵੀ ਲਗਾਤਾਰ ਤਿੰਨ ਵਾਰ ਬੀਜੇਪੀ ਦੀ ਸਰਕਾਰ ਧਾਵਕ ਸੀ ਪਰ ਇਸ ਵਾਰ ਬਾਜ਼ੀ ਪਲਟ ਕੇ ਕਾਂਗਰਸ ਹਥ ਆ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਂ ਵਿਚੋਂ ਤਿੰਨ ਸੂਬਿਆਂ ਵਿਚ ਬੀਜੇਪੀ ਦੀ ਸਰਕਾਰ ਹੈ, ਜਿਨ੍ਹਾਂ ਵਿਚੋਂ ਦੋ ਰਾਜਾਂ ਛਤੀਸਗੜ੍ਹ ਤੇ ਰਾਜਸਥਾਨ ਵਿਚ ਸਾਫ ਤੌਰ ‘ਤੇ ਪਾਰਟੀ ਹਾਰ ਰਹੀ ਹੈ ਤੇ ਵਿਰਧੀ ਕਾਂਗਰਸ ਬਹੁਮਤ ਨਾਲ ਆਪਣੀ ਵਾਪਸੀ ਕਰ ਰਹੀ ਹੈ। ਉਧਰ ਮਧ ਪ੍ਰਦੇਸ਼ ਵਿਚ ਦੋਵੇਂ ਪਾਰਟੀਆਂ ਇਕ ਦੂਜੇ ਨੂੰ ਕਾਂਟੇ ਦੀ ਟਕਰ ਦੇ ਰਹੀਆਂ ਹਨ।

VIA PUNJAB