- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੀਆਂ ਫਲ ਅਤੇ ਸਬਜੀ ਮੰਡੀਆਂ ਦੀ ਅਚਨਚੇਤ ਚੈਕਿੰਗ
ਚੰਡੀਗੜ – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 73 ਫਲ ਅਤੇ ਸਬਜੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਸ. ਕਾਹਨ ਸਿੰਘ ਪੰਨੂੰ ਡਾਇਰਕੈਟਰ, ਮਿਸ਼ਨ ਤੰਦਰੁਸਤ ਪੰਜਾਬ ਨੇ ਦਿੱਤੀ।ਉਨਾਂ ਦੱਸਿਆ ਕਿ ਕੁੱਲ ਫਲ ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨਾਂ ਨੂੰ ਮੌਕੇ ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ। ਪੜਤਾਲ ਦੌਰਾਨ 167.50 ਕੁਇੰਟਲ ਫਲ ਤੇ ਸਬਜੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ਤੇ ਸਰਹਿੰਦ ਵਿਖੇ 0.80 ਕੁਇੰਟਲ ਫਲ ਸਬਜੀਆਂ, ਬਸੀ ਪਠਾਣਾ ਵਿਖੇ 0.70 ਕੁਇੰਟਲ ਸਬਜੀਆਂ, ਪਟਿਆਲਾ ਵਿਖੇ 1.44 ਕੁਇੰਟਲ ਫਲ ਸਬਜੀਆਂ, ਭਵਾਨੀਗੜ ਵਿਖੇ 0.90 ਕੁਇੰਟਲ ਸਬਜੀਆਂ, ਖਰੜ ਵਿਖੇ 2.30 ਕੁਇੰਟਲ ਫਲ ਸਬਜੀਆਂ, ਸੁਨਾਮ ਵਿਖੇ 1.10 ਕੁਇੰਟਲ ਫਲ ਸਬਜੀਆਂ, ਬਠਿੰਡਾ ਵਿਖੇ 0.70 ਕੁਇੰਟਲ ਫਲ, ਕੋਟਕਪੁਰਾ ਵਿਖੇ 0.92 ਕੁਇੰਟਲ ਫਲ ਸਬਜੀਆਂ, ਫਿਰੋਜ਼ਪੁਰ ਵਿਖੇ 3.85 ਕੁਇੰਟਲ ਫਲ ਸਬਜੀਆਂ, ਮਾਨਸਾ ਵਿਖੇ 4.64 ਕੁਇੰਟਲ ਫਲ ਸਬਜੀਆਂ, ਹੁਸ਼ਿਆਰਪੁਰ 10.20 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 94.00 ਕੁਇੰਟਲ ਫਲ ਸਬਜੀਆਂ, ਲੁਧਿਆਣਾ ਵਿਖੇ 16.00 ਕੁਇੰਟਲ ਫਲ ਸਬਜੀਆਂ, ਰੂਪਨਗਰ ਵਿਖੇ 1.10 ਕੁਇੰਟਲ ਸਬਜੀਆਂ, ਗੁਰਦਾਸਪੁਰ ਵਿਖੇ 1.70 ਕੁਇੰਟਲ ਫਲ ਸਬਜੀਆਂ, ਬਟਾਲਾ ਵਖੇ 1.55 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 7.90 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ।ਸ. ਪੰਨੂੰ ਨੇ ਦੱਸਿਆ ਕਿ ਹੁਣ ਫਲਾਂ ਨੂੰ ਕੇਵਲ ਐਥਲੀਨ ਗੈਸ ਨਾਲ ਹੀ ਪਕਾਇਆ ਜਾਂਦਾ ਹੈ ਜਿਸ ਵਿੱਚ ਇਹ ਗੈਸ ਐਥਾਫੋਨ ਦੀਆਂ ਪੁੜੀਆਂ, ਐਥਲੀਨ ਦੇ ਮਿਨੀ ਸਿਲੰਡਰ ਅਤੇ ਰਾਇਪਨਿੰਗ ਚੈਂਬਰਾਂ ਵਿੱਚ ਐਥਲੀਨ ਜਨਰੇਟਰ ਰਾਹੀਂ ਐਥਲੀਨ ਗੈਸ ਨਾਲ ਹੀ ਫਲਾਂ ਨੂੰ ਪਕਾਇਆ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਐਥਲੀਨ ਦੀ ਸਹੀ ਮਾਤਰਾ ਭਾਵ 100 ਪੀ.ਪੀ.ਐਮ. ਨਾਲ 24 ਘੰਟੇ ਗੈਸ ਦੇਣ ਨਾਲ ਹੀ ਫਲਾਂ ਨੂੰ ਪਕਾਇਆ ਜਾਣਾ ਵਿਗਿਆਨਕ ਤਰੀਕਾ ਹੈ।


