ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਫਸੀ ਮਹਾਲਕਸ਼ਮੀ ਐਕਸਪ੍ਰੈਸ, 500 ਯਾਤਰੀ ਸੁੱਰਖਿਅਤ ਬਚਾਏ

ਮੁੰਬਈ – ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ| ਮੁੰਬਈ ਤੋਂ ਕੋਲਹਾਪੁਰ ਦਰਮਿਆਨ ਚੱਲਣ ਵਾਲੀ ਮਹਾਲਕਸ਼ਮੀ ਐਕਸਪ੍ਰੈਸ ਟਰੇਨ ਲਗਾਤਾਰ ਬਾਰਿਸ਼ ਕਾਰਨ ਫਸ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਇਸ ਟਰੇਨ ਵਿਚ ਕਰੀਬ 700 ਯਾਤਰੀ ਸਨ| ਮੌਕੇ ਤੇ ਐਨ. ਡੀ. ਆਰ. ਐਫ. ਦੀ ਟੀਮ ਪਹੁੰਚ ਗਈ ਅਤੇ ਬਚਾਅ ਕੰਮ ਵਿੱਚ ਜੁੱਟੀ ਹੋਈ ਹੈ| ਹੁਣ ਤੱਕ ਟੀਮ ਨੇ ਔਰਤਾਂ ਅਤੇ ਬੱਚਿਆਂ ਸਮੇਤ ਹੁਣ ਤਕ 500 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ| ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਵਿੱਚ ਨੇਵੀ ਟੀਮ, ਇੰਡੀਅਨ ਏਅਰਫੋਰਸ ਦੇ 2 ਹੈਲੀਕਾਪਟਰ, ਫੌਜ ਦੀ ਟੁਕੜੀ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਜੁੱਟਿਆ ਹੈ| ਦੂਜੇ ਪਾਸੇ ਸੈਂਟਰਲ ਰੇਲਵੇ ਦੇ ਸੀ. ਪੀ. ਆਰ. ਓ. ਨੇ ਪਾਣੀ ਵਿੱਚ ਫਸੀ ਮਹਾਲਕਸ਼ਮੀ ਐਕਸਪ੍ਰੈਸ ਦੇ ਯਾਤਰੀਆਂ ਨੂੰ ਅਪੀਲ ਕੀਤੀ ਹੈ| ਕਿ ਉਹ ਟਰੇਨ ਤੋਂ ਨਾ ਉਤਰਨ| ਕ੍ਰਿਪਾ ਕਰ ਕੇ ਐਨ. ਡੀ. ਆਰ. ਐਫ. ਅਤੇ ਦੂਜੀਆਂ ਜ਼ੋਖਮ ਪ੍ਰਬੰਧਨ ਏਜੰਸੀਆਂ ਦੀ ਸਲਾਹ ਦੀ ਉਡੀਕ ਕਰੋ|

VIA PUNJAB